ਜਿਓ ਨਾਲ ਜੁੜੇ 84 ਲੱਖ ਨਵੇਂ ਗਾਹਕ, 5 ਲੱਖ ਗਾਹਕਾਂ ਨੇ ਛੱਡਿਆ ਏਅਰਟੈੱਲ ਦਾ ਸਾਥ

10/19/2019 12:25:17 AM

ਗੈਜੇਟ ਡੈਸਕ—ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਦੀ ਗ੍ਰੋਥ ਦਾ ਦੌਰ ਜਾਰੀ ਹੈ। ਕੰਪਨੀ ਨੇ ਅਗਸਤ 'ਚ ਸਾਰੇ ਟੈਲੀਕਾਮ ਆਪਰੇਟਰਸ ਨੂੰ ਪਛਾੜਦੇ ਹੋਏ ਸਭ ਤੋਂ ਜ਼ਿਆਦਾ ਕਸਟਮਰਸ ਜੋੜੇ ਹਨ। ਜਿਓ ਤੋਂ ਇਲਾਵਾ ਸਾਰੇ ਟੈਲੀਕਾਮ ਆਪਰੇਟਰਸ ਨੂੰ ਨੁਕਸਾਨ ਹੋਇਆ ਹੈ। ਜਿਓ ਨੇ ਅਗਸਤ 'ਚ 8.4 ਮਿਲੀਅਨ ਭਾਵ 84 ਲੱਖ ਨਵੇਂ ਗਾਹਕ ਜੋੜੇ। ਜਿਓ ਤੋਂ ਇਲਾਵਾ ਸਾਰੀਆਂ ਕੰਪਨੀਆਂ ਨੁਕਸਾਨ 'ਚ ਰਹੀਆਂ।

348 ਮਿਲੀਅਨ ਹੋਇਆ ਸਬਸਕਰਾਈਬਰ ਬੇਸ
ਟਰਾਈ ਦੀ ਰਿਪੋਰਟ ਮੁਤਾਬਕ ਜਿਓ ਦਾ ਸਬਸਕਰਾਈਬਰ ਬੇਸ 348 ਮਿਲੀਅਨ ਪਹੁੰਚ ਗਿਆ ਹੈ। ਉੱਥੇ ਜਿਓ ਦੀ ਮੁਕਾਬਲੇਬਾਜ਼ੀ ਕੰਪਨੀ ਏਅਰਟੈੱਲ ਦਾ ਸਾਥ 5 ਲੱਖ ਗਾਹਕਾਂ ਨੇ ਅਗਸਤ ਮਹੀਨੇ ਛੱਡ ਦਿੱਤਾ।

ਏਅਰਟੈੱਲ ਦਾ ਸਬਸਕਰਾਈਬਰ ਬੇਸ 327 ਮਿਲੀਅਨ
ਭਾਰਤੀ ਏਅਰਟੈੱਲ ਦਾ ਸਾਥ 5 ਲੱਖ ਗਾਹਕਾਂ ਨੇ ਛੱਡ ਦਿੱਤਾ ਅਤੇ ਹੁਣ ਕੰਪਨੀ ਦਾ ਸਬਸਕਰਾਈਬਰ ਬੇਸ 327 ਮਿਲੀਅਨ ਪਹੁੰਚ ਗਿਆ ਹੈ। ਵੋਡਾਫੋਨ-ਆਈਡੀਆ ਨੂੰ ਵੀ ਅਗਸਤ 'ਚ ਨੁਕਸਾਨ ਝੇਲਣਾ ਪਿਆ। ਅਗਸਤ ਮਹੀਨੇ 'ਚ 4.9 ਮਿਲੀਅਨ ਗਾਹਕਾਂ ਨੇ ਕੰਪਨੀ ਦਾ ਸਾਥ ਛੱਡ ਦਿੱਤਾ।

ਜਿਓ ਵਸੂਲੇਗਾ ਆਈ.ਯੂ.ਸੀ. ਚਾਰਜ
ਰਿਲਾਇੰਸ ਜਿਓ ਨੇ ਹਾਲ ਹੀ 'ਚ ਗਾਹਕਾਂ 'ਤੇ ਆਊਟਗੋਇੰਗ ਕਾਲ ਕਰਨ ਲਈ ਆਈ.ਯੂ.ਸੀ. ਚਾਰਜ ਵਸੂਲਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਨਾਨ-ਜਿਓ ਨੈੱਟਵਰਕ 'ਤੇ ਕੀਤੀ ਜਾਣ ਵਾਲੀ ਕਾਲ ਲਈ 6 ਪੈਸੇ/ਮਿੰਟ ਦਾ ਚਾਰਜ ਲਏ ਜਾਣ ਦਾ ਐਲਾਨ ਕੀਤਾ ਸੀ। ਆਈ.ਯੂ.ਸੀ. ਨੂੰ ਇੰਟਰਕੁਨੈਕਟ ਯੂਜੇਸ ਚਾਰਜ ਕਿਹਾ ਜਾਂਦਾ ਹੈ। ਟਰਾਈ ਵੱਲੋਂ ਦੂਜੇ ਨੈੱਟਵਰਕ 'ਤੇ ਕੀਤੀਆਂ ਜਾਣ ਵਾਲੀਆਂ ਕਾਲਸ ਦੇ ਬਦਲੇ ਕੰਪਨੀਆਂ ਲਈ 6 ਪੈਸੇ ਪ੍ਰਤੀ ਮਿੰਟ ਆਈ.ਯੂ.ਸੀ. ਚਾਰਜ ਨਿਰਧਾਰਿਤ ਕੀਤਾ ਗਿਆ ਹੈ। ਇਹ ਚਾਰਜ ਆਊਟਗੋਇੰਗ ਕਾਲ ਕਰਨ ਵਾਲੇ ਆਪਰੇਟਰ ਨੂੰ ਕਾਲ ਰਿਸੀਲ ਕਰਨ ਵਾਲੇ ਆਪਰੇਟਰ ਨੂੰ ਦੇਣਾ ਪੈਂਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਜਿਓ ਯੂਜ਼ਰ ਵੋਡਾਫੋਨ ਨੰਬਰ 'ਤੇ ਕਾਲ ਕਰਦਾ ਹੈ ਤਾਂ ਜਿਓ ਨੂੰ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਵੋਡਾਫੋਨ ਨੂੰ ਪੈਸੇ ਦੇਣੇ ਹੋਣਗੇ।


Karan Kumar

Content Editor

Related News