ਸਸਤੇ ਪਲਾਨਜ਼ ਨਾਲ ਰਿਲਾਇੰਸ ਜੀਓ ’ਤੇ ਵਧਿਆ ਕਰਜ਼ਾ?

Friday, Mar 20, 2020 - 12:02 PM (IST)

ਸਸਤੇ ਪਲਾਨਜ਼ ਨਾਲ ਰਿਲਾਇੰਸ ਜੀਓ ’ਤੇ ਵਧਿਆ ਕਰਜ਼ਾ?

- ਪੇਰੈਂਟ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਉਠਾਏਗੀ ਬੋਝ
ਨਵੀਂ ਦਿੱਲੀ–
ਸਸਤੇ ਕਾਲਿੰਗ ਅਤੇ ਡਾਟਾ ਪਲਾਨ ਰਾਹੀਂ ਟੈਲੀਕਾਮ ਸੈਕਟਰ ’ਚ ਹਲਚਲ ਮਚਾਉਣ ਵਾਲੀ ਕੰਪਨੀ ਰਿਲਾਇੰਸ ਜੀਓ ’ਤੇ ਵੀ ਕਾਫ਼ੀ ਕਰਜ਼ਾ ਹੈ। ਇਸ ਕਾਰਨ ਜੀਓ ਨੇ ਆਪਣਾ ਕੁਝ ਕਰਜ਼ਾ ਪੇਰੈਂਟ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੂੰ ਟਰਾਂਸਫਰ ਕਰ ਦਿੱਤਾ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੀ ਅਹਿਮਦਾਬਾਦ ਬੈਂਚ ਵੱਲੋਂ ਬੁੱਧਵਾਰ ਨੂੰ ਰਿਲਾਇੰਸ ਜੀਓ ਦੇ ਕਰਜ਼ੇ ਨੂੰ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੂੰ ਟਰਾਂਸਫਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਰਿਲਾਇੰਸ ਇੰਡਸਟ੍ਰੀਜ਼ ਨੇ ਬੀ. ਐੱਸ. ਈ. ਨੂੰ ਦਿੱਤੀ ਗਈ ਜਾਣਕਾਰੀ ’ਚ ਕਿਹਾ, ‘‘ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਪੂਰੀ ਤਰ੍ਹਾਂ ਨਾਲ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਹੈ। 18 ਮਾਰਚ 2020 ਨੂੰ ਕੰਪਨੀ ਲਾਅ ਟ੍ਰਿਬਿਊਨਲ ਦੀ ਅਹਿਮਦਾਬਾਦ ਬੈਂਚ ਵੱਲੋਂ ਦਿੱਤੇ ਗਏ ਫੈਸਲੇ ’ਚ ਕੰਪਨੀ ਦੇ ਕਰਜ਼ੇ ਦੀ ਨਵੀਂ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਰਿਲਾਇੰਸ ਜੀਓ ’ਤੇ ਕੁਲ ਕਿੰਨਾ ਕਰਜ਼ਾ ਹੈ ਅਤੇ ਇਹ ਕਿੱਥੋਂ-ਕਿੱਥੋਂ ਲਿਆ ਗਿਆ ਹੈ।


author

Rakesh

Content Editor

Related News