ਮੁਕੇਸ਼ ਅੰਬਾਨੀ ਬਾਰੇ ਪੜ੍ਹੋ ਖ਼ਾਸ ਗੱਲਾਂ, ਕਿਵੇਂ ਬਣੇ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ

07/16/2020 10:52:16 AM

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਮੁਕੇਸ਼ ਅੰਬਾਨੀ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਬਲੂਮਬਰਗ ਬਿਲੇਨੀਅਰਸ ਇੰਡੈਕਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਉਨ੍ਹਾਂ ਨੇ ਹੁਣ ਗੂਗਲ ਦੇ ਕੋ-ਫਾਊਂਡਰ ਲੈਰੀ ਪੇਜ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਹੁਣ 72.4 ਅਰਬ ਡਾਲਰ ਹੋ ਗਈ ਹੈ। ਮੁਕੇਸ਼ ਅੰਬਾਨੀ ਦਾ ਜਨਮ 19 ਅਪ੍ਰੈਲ 1957 ਨੂੰ ਯਮਨ ਵਿਚ ਹੋਇਆ ਸੀ। ਉਸ ਵਕਤ ਕਾਰੋਬਾਰ ਦੇ ਸਿਲਸਿਲੇ ਵਿਚ ਉਨ੍ਹਾਂ ਦੇ ਪਿਤਾ ਧੀਰੂਭਾਈ ਅੰਬਾਨੀ ਅਤੇ ਮਾਂ ਕੋਕਿਲਾਬੇਨ ਉਥੇ ਹੀ ਮੌਜੂਦ ਸਨ। ਇਹ ਉਹ ਦੌਰ ਸੀ ਜਦੋਂ ਧੀਰੂਭਾਈ ਅੰਬਾਨੀ ਦੇਸ਼ ਦੇ ਵੱਡੇ ਕਾਰੋਬਾਰੀਆਂ ਵਿਚ ਸ਼ੁਮਾਰ ਨਹੀਂ ਕੀਤੇ ਜਾਂਦੇ ਸਨ। ਇੱਥੋਂ ਤੱਕ ਕਿ 1970 ਦੇ ਦਹਾਕੇ ਤੱਕ ਵੀ ਉਹ ਬੇਹੱਦ ਸਾਧਾਰਨ ਜ਼ਿੰਦਗੀ ਬਿਤਾ ਰਹੇ ਸਨ। ਅੰਬਾਨੀ ਪਰਿਵਾਰ ਉਸ ਦੌਰ ਵਿਚ ਦੱਖਣੀ ਮੁੰਬਈ ਦੇ ਇਲਾਕੇ ਬਾਲੇਸ਼ਵਰ ਵਿਚ 2 ਬੇਡਰੂਮ ਦੇ ਫਲੈਟ ਵਿਚ ਰਹਿੰਦਾ ਸੀ ।

PunjabKesari

ਵਿਚਾਲੇ ਹੀ ਛੱਡ ਦਿੱਤੀ ਸੀ ਐਮ.ਬੀ.ਏ. ਦੀ ਪੜ੍ਹਾਈ
ਮੁੰਬਈ ਦੇ ਹਿੱਲ ਗਰੈਂਜੇ ਸਕੂਲ ਤੋਂ ਹਾਈ ਸਕੂਲ ਕਰਣ ਵਾਲੇ ਮੁਕੇਸ਼ ਅੰਬਾਨੀ ਨੇ ਮਾਟੁੰਗਾ ਦੇ ਇੰਸਟੀਚਿਊਟ ਆਫ ਕੈਮੀਕਲ ਤਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਸੀ। ਇਸ ਦੇ ਬਾਅਦ ਮੁਕੇਸ਼ ਅੰਬਾਨੀ ਨੇ ਐਮ.ਬੀ.ਏ. ਦੀ ਡਿਗਰੀ ਲੈਣ ਲਈ ਸਟੈਨਫੋਰਡ ਯੂਨੀਵਰਸਿਟੀ ਦਾ ਰੁਖ਼ ਕੀਤਾ ਸੀ ਪਰ ਉਹ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਕੇ ਪਰਤ ਆਏ। ਮੁਕੇਸ਼ ਅੰਬਾਨੀ ਆਪਣੇ ਪਿਤਾ ਧੀਰੂਭਾਈ ਅੰਬਾਨੀ ਦੀ ਰਿਲਾਇੰਸ ਕੰਪਨੀ ਨੂੰ ਖੜ੍ਹਾ ਕਰਣ ਵਿਚ ਮਦਦ ਕਰਣ ਲਈ ਵਾਪਸ ਆਏ ਸਨ। ਉਸ ਦੌਰ ਵਿਚ ਰਿਲਾਇੰਸ ਹੌਲੀ ਪਰ ਮਜ਼ਬੂਤ ਸ਼ੁਰੂਆਤ ਦੇ ਦੌਰ ਵਿਚ ਸੀ।

PunjabKesari

ਟੈਕਸਟਾਈਲ ਤੋਂ ਪੋਲੀਸਟਰ ਫਾਇਬਰ ਦਾ ਕੀਤਾ ਰੁਖ਼
ਟੈਕਸਟਾਈਲ ਦੇ ਕਾਰੋਬਾਰ ਵਿਚ ਕੰਪਨੀ ਕੰਮ ਕਰ ਰਹੀ ਸੀ। ਰਿਲਾਇੰਸ ਦੀ ਕਿਸਮਤ ਉਸ ਵਕਤ ਚਮਕੀ, ਜਦੋਂ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੋਲੀਸਟਰ ਫਿਲਾਮੈਂਟ ਯਾਰਨ ਦੀ ਮੈਨਿਉਫੈਕਚਰਿੰਗ ਨੂੰ ਪ੍ਰਾਈਵੇਟ ਸੈਕਟਰ ਲਈ ਵੀ ਖੋਲ੍ਹਣ ਦਾ ਫੈਸਲਾ ਲਿਆ। ਉਸ ਦੌਰ ਦੀ ਦਿੱਗਜ ਕੰਪਨੀਆਂ ਟਾਟਾ ਅਤੇ ਬਿਰਲਾ ਵਰਗੇ ਗਰੁੱਪਾਂ ਨੇ ਇਸ ਲਈ ਬੇਨਤੀ ਕੀਤੀ ਸੀ। ਹਾਲਾਂਕਿ ਬਾਜੀ ਧੀਰੂਭਾਈ ਅੰਬਾਨੀ  ਦੇ ਹੱਥ ਲੱਗੀ ਅਤੇ ਰਿਲਾਇੰਸ ਨੂੰ ਪੋਲੀਸਟਰ ਮੈਨਿਉਫੈਕਚਰਿੰਗ ਪਲਾਂਟ ਲਗਾਉਣ ਦਾ ਲਾਈਸੈਂਸ ਮਿਲ ਗਿਆ। ਇਸ ਪਲਾਂਟ ਨੂੰ ਲਗਾਉਣ ਲਈ ਹੀ ਮੁਕੇਸ਼ ਅੰਬਾਨੀ ਨੇ ਐਮ.ਬੀ.ਏ. ਦੀ ਪੜ੍ਹਾਈ ਛੱਡ ਦਿੱਤੀ।  ਇਸ ਦੇ ਨਾਲ ਹੀ ਰਿਲਾਇੰਸ ਨੇ ਆਪਣੇ ਫੋਕਸ ਨੂੰ ਬਦਲਦੇ ਹੋਏ ਟੈਕਸਟਾਈਲ ਤੋਂ ਪੋਲੀਸਟਰ ਫਾਇਬਰ ਦਾ ਰੁਖ਼ ਕੀਤਾ।

PunjabKesari

1981 ਤੋਂ ਸੰਭਾਲਿਆ ਰਿਲਾਇੰਸ ਦਾ ਕਾਰੋਬਾਰ
ਇੱਥੋਂ ਹੀ ਰਿਲਾਇੰਸ ਦੀ ਉਡਾਣ ਸ਼ੁਰੂ ਹੋਈ ਅਤੇ ਫਿਰ ਕੰਪਨੀ ਨੇ ਪੈਟਰੋਕੈਮੀਕਲਸ, ਪੈਟਰੋਲੀਅਮ ਰਿਫਾਈਨਿੰਗ ਅਤੇ ਤੇਲ ਅਤੇ ਗੈਸ ਦੇ ਉਤਪਾਦਨ ਦੇ ਸੈਕਟਰ ਵਿਚ ਵੀ ਆਪਣੇ ਕਦਮ ਵਧਾ ਲਏ। ਰਸਮੀ ਤੌਰ 'ਤੇ ਮੁਕੇਸ਼ ਅੰਬਾਨੀ ਨੇ 1981 ਵਿਚ ਕਾਰੋਬਾਰ ਸੰਭਾਲਨਾ ਸ਼ੁਰੂ ਕੀਤਾ ਅਤੇ ਇਕ ਨਵੇਂ ਸੈਕਟਰ ਵਿਚ ਕਦਮ ਰੱਖਦੇ ਹੋਏ ਰਿਲਾਇੰਸ ਇੰਫੋਕਾਮ ਲਿਮਿਟਡ ਦੀ ਸਥਾਪਨਾ ਕੀਤੀ। ਕਿਹਾ ਜਾ ਸਕਦਾ ਹੈ ਕਿ ਤਕਨੀਕੀ ਖ਼ੇਤਰ ਵਿਚ ਰਿਲਾਇੰਸ ਦਾ ਇਹ ਪਹਿਲਾ ਕਦਮ ਸੀ। ਅੱਜ ਇਕ ਵਾਰ ਫਿਰ ਤੋਂ ਕੰਪਨੀ ਰਿਲਾਇੰਸ ਜਿਓ ਜ਼ਰੀਏ ਟੈਕ, ਟੈਲੀਕਾਮ ਅਤੇ ਨਿਊ ਮੀਡੀਆ ਦੇ ਸੈਕਟਰ ਵਿਚ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ। 1985 ਵਿਚ ਮੁਕੇਸ਼ ਅੰਬਾਨੀ ਨੇ ਨੀਤਾ ਅੰਬਾਨੀ ਨਾਲ ਵਿਆਹ ਕਰਾਇਆ ਸੀ। ਉਨ੍ਹਾਂ ਦੇ 2 ਬੇਟੇ ਹਨ-ਅਨੰਤ ਅੰਬਾਨੀ ਅਤੇ ਅਕਾਸ਼ ਅੰਬਾਨੀ। ਧੀ ਦਾ ਨਾਮ ਹੈ ਈਸ਼ਾ ਅੰਬਾਨੀ।

PunjabKesari

ਪੜ੍ਹੋ ਮੁਕੇਸ਼ ਅੰਬਾਨੀ ਦੇ ਬਾਰੇ ਵਿਚ ਵੱਡੀਆਂ ਗੱਲਾਂ

  • ਮੁਕੇਸ਼ ਅੰਬਾਨੀ ਨੇ ਮੁੰਬਈ ਦੇ ਪੇਡਰ ਰੋਡ ਸਥਿਤ ਹਿੱਲ ਗੈਰੇਂਜ ਹਾਈ ਸਕੂਲ ਤੋਂ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ।
  • ਉਨ੍ਹਾਂ ਨੇ ਮਿਡਲ ਸਿੱਖਿਆ ਪੂਰੀ ਕਰਣ ਲਈ ਸੈਂਟ ਜੈਵੀਅਰਸ ਕਾਲਜ, ਮੁੰਬਈ ਵਿਚ ਦਾਖਲਾ ਲਿਆ।  ਅੰਬਾਨੀ ਨੇ ਇੰਸਟੀਚਿਊਟ ਆਫ ਕੈਮੀਕਲ ਤਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿਚ ਬੈਚਲਰ ਦੀ ਡਿਗਰੀ ਹਾਸਲ ਕੀਤੀ।
  • ਮੁਕੇਸ਼ ਅੰਬਾਨੀ ਦਾ ਪਸੰਦੀਦਾ ਭੋਜਨ ਇਡਲੀ ਸਾਂਭਰ ਹੈ, ਉਨ੍ਹਾਂ ਦਾ ਪਸੰਦੀਦਾ ਰੈਸਟੋਰੈਂਟ ਮੈਸੂਰ ਕੈਫੇ, ਮੁੰਬਈ ਹੈ।
  • ਉਨ੍ਹਾਂ ਨੂੰ ਆਪਣੇ ਸਕੂਲ ਦੇ ਦਿਨਾਂ ਵਿਚ ਹਾਕੀ ਖੇਡਣਾ ਬਹੁਤ ਪਸੰਦ ਸੀ।
  • ਅੰਬਾਨੀ ਪਰਿਵਾਰ 27 ਮੰਜ਼ਲਾ ਨਿੱਜੀ ਅਪਾਰਟਮੈਂਟ ਵਿੱਚ ਰਹਿੰਦਾ ਹੈ, ਜਿਸ ਦਾ ਨਾਮ ਹੈ ਐਂਟੀਲੀਆ।  
  • ਮੁਕੇਸ਼ ਅੰਬਾਨੀ ਸ਼ੁੱਧ ਸ਼ਾਕਾਹਾਰੀ ਹਨ ਅਤੇ ਸ਼ਰਾਬ ਨਹੀਂ ਪੀਂਦੇ।
  • ਉਨ੍ਹਾਂ ਨੂੰ ਬਰਾਂਡਡ ਕੱਪੜੇ ਪਹਿਨਣ ਦਾ ਸ਼ੌਕ ਨਹੀਂ ਹੈ ਸਗੋਂ ਸਫੇਦ ਸ਼ਰਟ ਅਤੇ ਕਾਲੀ ਪਤਲੂਨ ਪਹਿਨਣਾ ਪਸੰਦ ਕਰਦੇ ਹਨ।
  • ਉਨ੍ਹਾਂ ਦੇ ਕੋਲ 168 ਤੋਂ ਜ਼ਿਆਦਾ ਕਾਰਾਂ ਹਨ।
  • ਉਹ ਦੁਪਹਿਰ ਦੇ ਆਸਪਾਸ ਦਫ਼ਤਰ ਵਿਚ ਕੰਮ ਕਰਣਾ ਸ਼ੁਰੂ ਕਰਦੇ ਹਨ ਅਤੇ ਦੇਰ ਰਾਤ ਤੱਕ ਉਥੇ ਹੀ ਰਹਿੰਦੇ ਹੈ।
  • ਉਨ੍ਹਾਂ ਨੂੰ ਆਪਣਾ ਜਨਮਦਿਨ ਮਨਾਉਣਾ ਪਸੰਦ ਨਹੀਂ ਹੈ ਪਰ ਆਪਣੀ ਪਤਨੀ ਨੀਤਾ ਅੰਬਾਨੀ ਦੇ ਜਨਮਦਿਨ ਦੀ ਯੋਜਨਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦੇ।

PunjabKesari

ਸਾਲ ਦਰ ਸਾਲ ਸਫ਼ਰ

  • 2010 ਵਿਚ ਅੰਬਾਨੀ ਦੇ ਮਾਰਗਦਰਸ਼ਨ ਵਿਚ ਕੰਪਨੀ ਨੇ ਭਾਰਤ ਦੇ ਜਾਮਨਗਰ ਵਿਚ ਦੁਨੀਆ ਦੀ ਸਭ ਤੋਂ ਵੱਡੀ ਜ਼ਮੀਨੀ ਪੈਟਰੋਲੀਅਮ ਰਿਫਾਇਨਰੀ ਦਾ ਨਿਰਮਾਣ ਕੀਤਾ। ਇਹ ਰਿਫਾਇਨਰੀ ਪ੍ਰਤੀ ਦਿਨ 660,000 ਬੈਰਲ ਦਾ ਉਤਪਾਦਨ ਕਰ ਸਕਦੀ ਹੈ।
  • 2013 ਵਿਚ ਮੁਕੇਸ਼ ਅੰਬਾਨੀ ਨੇ ਭਾਰਤੀ ਏਅਰਟੈਲ ਨਾਲ ਭਾਰਤ ਵਿਚ 4ਜੀ ਨੈੱਟਵਰਕ ਲਈ ਇਕ ਡਿਜੀਟਲ ਬੁਨਿਆਦੀ ਢਾਂਚਾ ਸਥਾਪਤ ਕਰਣ ਲਈ ਇਕ ਸਹਿਯੋਗੀ ਉਪਕਰਮ ਦੀ ਘੋਸ਼ਣਾ ਕੀਤੀ।
  • 2014 ਵਿਚ ਉਨ੍ਹਾਂ ਨੇ ਅਗਲੇ ਤਿੰਨ ਸਾਲਾਂ ਵਿਚ ਕਾਰੋਬਾਰਾਂ ਵਿਚ 1.8 ਟ੍ਰਿਲੀਅਨ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ।
  • 2015 ਤੋਂ 4ਜੀ ਬਰਾਡਬੈਂਡ ਸੇਵਾਵਾਂ ਦੀ ਸ਼ੁਰੂਆਤ ਕੀਤੀ।
  • 2016 ਵਿਚ Jio ਨੇ 'LYF' ਨਾਮ ਦੇ ਬਰਾਂਡ ਤਹਿਤ ਆਪਣਾ 4ਜੀ ਸਮਾਰਟਫੋਨ ਲਾਂਚ ਕੀਤਾ। ਇਹ ਸਮਾਰਟਫੋਨ ਉਸ ਸਾਲ ਭਾਰਤ ਦਾ ਤੀਜਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਸੀ। ਉਸ ਸਾਲ ਸਤੰਬਰ ਵਿਚ ਜਿਓ 4ਜੀ ਨੂੰ ਵਪਾਰਕ ਤੌਰ 'ਤੇ ਲਾਂਚ ਕੀਤਾ ਗਿਆ ਸੀ।


ਮੁਕੇਸ਼ ਅੰਬਾਨੀ ਨੂੰ ਫੋਰਬਸ ਪਤਿੱ੍ਰਕਾ ਵੱਲੋਂ ਇਕ ਦਹਾਕੇ ਵਿਚ ਲਗਾਤਾਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਦੇ ਰੂਪ ਵਿਚ ਲਿਸ‍ਟਡ ਕੀਤਾ ਗਿਆ ਹੈ। ਇਸ ਦੇ ਇਲਾਵਾ ਉਹ ਦੁਨੀਆ ਦੇ ਸਭ ਤੋਂ ਪਾਵਰਫੁੱਲ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋਣ ਵਾਲੇ ਭਾਰਤ ਦੇ ਇੱਕਮਾਤਰ ਕਾਰੋਬਾਰੀ ਹਨ। ਜਨਵਰੀ 2018 ਵਿਚ ਉਹ ਫੋਰਬਸ ਵੱਲੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਸੂਚੀ ਵਿਚ 18ਵੇਂ ਸਥਾਨ 'ਤੇ ਸਨ। ਉਨ੍ਹਾਂ ਨੇ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਅਤੇ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਹਨ।


cherry

Content Editor

Related News