RIL ਨੇ 2014-19 ਦੌਰਾਨ ਸਭ ਤੋਂ ਜ਼ਿਆਦਾ ਜਾਇਦਾਦ ਬਣਾਈ

Wednesday, Dec 18, 2019 - 10:46 PM (IST)

RIL ਨੇ 2014-19 ਦੌਰਾਨ ਸਭ ਤੋਂ ਜ਼ਿਆਦਾ ਜਾਇਦਾਦ ਬਣਾਈ

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਨੇ 2014-19 ਦੌਰਾਨ ਸਭ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਲਿ. (ਆਰ. ਆਈ. ਐੱਲ.) ਦੀਆਂ ਜਾਇਦਾਦਾਂ 5.6 ਲੱਖ ਕਰੋਡ਼ ਰੁਪਏ ਵਧੀਆਂ। ਮੋਤੀਲਾਲ ਓਸਵਾਲ ਦੇ ਸਾਲਾਨਾ ਜਾਇਦਾਦ ਸਿਰਜਣ ਅਧਿਐਨ, 2019 ਅਨੁਸਾਰ 2014-19 ਦੌਰਾਨ ਜਾਇਦਾਦ ਬਣਾਉਣ ’ਚ ਚੋਟੀ ਦੇ 100 ਸਥਾਨਾਂ ’ਤੇ ਰਹਿਣ ਵਾਲੀਆਂ ਕੰਪਨੀਆਂ ਨੇ ਕੁਲ ਮਿਲਾ ਕੇ 49 ਲੱਖ ਕਰੋਡ਼ ਰੁਪਏ ਦੀਆਂ ਜਾਇਦਾਦਾਂ ਬਣਾਈਆਂ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼, ਇੰਡÆਆਬੁਲਸ ਵੈਂਚਰਸ ਅਤੇ ਇੰਡਸਇੰਡ ਬੈਂਕ ਕ੍ਰਮਵਾਰ ਸਭ ਤੋਂ ਜ਼ਿਆਦਾ, ਤੇਜ਼ੀ ਨਾਲ ਅਤੇ ਲਗਾਤਾਰ ਤਰੀਕੇ ਨਾਲ ਜਾਇਦਾਦਾਂ ਬਣਾਉਣ ਵਾਲੀਆਂ ਕੰਪਨੀਆਂ ਰਹੀਆਂ ਹਨ। ਇੰਡÆੀਆਬੁਲਸ ਸਭ ਤੋਂ ਤੇਜ਼ੀ ਨਾਲ ਜਾਇਦਾਦ ਬਣਾਉਣ ਵਾਲੀ ਕੰਪਨੀ ਰਹੀ। ਲਗਾਤਾਰ ਦੂਜੀ ਵਾਰ ਉਸ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਉਸ ਦੀਆਂ ਜਾਇਦਾਦਾਂ ਸਾਲਾਨਾ 78 ਫੀਸਦੀ ਦੀ ਦਰ ਨਾਲ ਵਧੀਆਂ।


author

Karan Kumar

Content Editor

Related News