ਰਿਲਾਇੰਸ ਇੰਡਸਟਰੀਜ਼ ਦੀ ਪ੍ਰਚੂਨ ਸ਼ਾਖਾ ਨੂੰ 1.28% ਹਿੱਸੇਦਾਰੀ ਦੇ ਬਦਲੇ ਕੇਕੇਆਰ ਤੋਂ ਮਿਲੇ 5,550 ਕਰੋੜ ਰੁਪਏ

Thursday, Oct 15, 2020 - 02:47 PM (IST)

ਰਿਲਾਇੰਸ ਇੰਡਸਟਰੀਜ਼ ਦੀ ਪ੍ਰਚੂਨ ਸ਼ਾਖਾ ਨੂੰ 1.28% ਹਿੱਸੇਦਾਰੀ ਦੇ ਬਦਲੇ ਕੇਕੇਆਰ ਤੋਂ ਮਿਲੇ 5,550 ਕਰੋੜ ਰੁਪਏ

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਲਿਮਟਡ (ਰਿਲਾਇੰਸ) ਨੇ ਵੀਰਵਾਰ ਨੂੰ ਕਿਹਾ ਕਿ ਇਸ ਨੂੰ ਆਪਣੀ ਪ੍ਰਚੂਨ ਸ਼ਾਖਾ ਵਿਚ ਨਿਵੇਸ਼ ਲਈ ਗਲੋਬਲ ਇਨਵੈਸਟਮੈਂਟ ਫਰਮ ਕੇ.ਕੇ.ਆਰ. ਤੋਂ 5,550 ਕਰੋੜ ਰੁਪਏ ਮਿਲੇ ਹਨ। ਇਸ ਤੋਂ ਪਹਿਲਾਂ 23 ਸਤੰਬਰ ਨੂੰ ਆਰ.ਆਈ.ਐਲ. ਨੇ ਘੋਸ਼ਣਾ ਕੀਤੀ ਸੀ ਕਿ ਕੇਕੇਆਰ ਉਸਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ (ਆਰ.ਆਰ.ਵੀ.ਐਲ.) ਵਿਚ 1.28 ਫੀਸਦ ਇਕਵਿਟੀ ਹਿੱਸੇਦਾਰੀ ਖਰੀਦਣ ਲਈ ਨਿਵੇਸ਼ ਕਰੇਗੀ। 

ਕੰਪਨੀ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਨੂੰ ਏਲੀਸੀਅਮ ਏਸ਼ੀਆ ਹੋਲਡਿੰਗਜ਼ (ਕੇ.ਕੇ.ਆਰ. ਦੀ ਇਕਾਈ) ਤੋਂ 5,550 ਕਰੋੜ ਰੁਪਏ ਪ੍ਰਾਪਤ ਹੋਏ ਹਨ ਅਤੇ ਇਸ ਦੇ ਬਦਲੇ ਕੇ.ਕੇ.ਆਰ. ਨੂੰ 81,348,479 ਇਕਵਿਟੀ ਸ਼ੇਅਰ ਅਲਾਟ ਕੀਤੇ ਗਏ ਹਨ। ਕੇ.ਕੇ.ਆਰ. ਦਾ ਰਿਲਾਇੰਸ ਇੰਡਸਟਰੀਜ਼ ਦੀ ਕਿਸੇ ਸਹਾਇਕ ਕੰਪਨੀ ਵਿਚ ਇਹ ਦੂਜਾ ਨਿਵੇਸ਼ ਹੈ।

ਇਹ ਖਬਰ ਵੀ ਜ਼ਰੂਰ ਪੜ੍ਹੋ : 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ

ਇਸ ਸਾਲ ਦੇ ਸ਼ੁਰੂ ਵਿਚ ਕੇ.ਕੇ.ਆਰ. ਨੇ ਜਿਓ ਪਲੇਟਫਾਰਮ ਵਿਚ 11,367 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਆਰ.ਆਈ.ਐਲ. ਨੇ ਦੱਸਿਆ ਸੀ ਕਿ ਇਸ ਨਿਵੇਸ਼ ਅਧੀਨ ਰਿਲਾਇੰਸ ਰਿਟੇਲ ਦੀ ਕੀਮਤ 4.21 ਲੱਖ ਕਰੋੜ ਰੁਪਏ ਦੱਸੀ ਗਈ ਸੀ। ਆਰ.ਆਰ.ਵੀ.ਐਲ. ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਭਾਰਤ ਦੇ ਸਭ ਤੋਂ ਵੱਡੇ ਅਤੇ ਤੇਜ਼ੀ ਨਾਲ ਵੱਧ ਰਹੇ ਪ੍ਰਚੂਨ ਕਾਰੋਬਾਰ ਦਾ ਸੰਚਾਲਨ ਕਰਦੀ ਹੈ ਅਤੇ ਦੇਸ਼ ਭਰ ਵਿਚ ਇਸ ਦੇ 12,000 ਸਟੋਰ ਹਨ।

ਇਹ ਖਬਰ ਵੀ ਜ਼ਰੂਰ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ


author

Harinder Kaur

Content Editor

Related News