ਰਿਲਾਇੰਸ ਦਾ ਪ੍ਰਮੁੱਖ ਗੈਸ ਫੀਲਡ KG-D6 ਬੰਦ ਹੋਣ ਦੇ ਕੰਢੇ

Sunday, Jul 21, 2019 - 02:44 PM (IST)

ਰਿਲਾਇੰਸ ਦਾ ਪ੍ਰਮੁੱਖ ਗੈਸ ਫੀਲਡ KG-D6 ਬੰਦ ਹੋਣ ਦੇ ਕੰਢੇ

ਨਵੀਂ ਦਿੱਲੀ— ਰਿਲਾਇੰਸ ਇੰਡਸਟਰੀਜ਼ ਦਾ ਬੰਗਾਲ ਦੀ ਖਾੜੀ 'ਚ ਪ੍ਰਮੁੱਖ ਕੁਦਰਤੀ ਗੈਸ ਫੀਲਡ ਕੇ. ਜੀ.-ਡੀ6 ਦਾ ਉਤਪਾਦਨ ਜਲਦ ਹੀ ਖਤਮ ਹੋਣ ਦੇ ਕੰਢੇ ਪੁੱਜ ਚੁੱਕਾ ਹੈ।

 


ਕੰਪਨੀ ਮੁਤਾਬਕ, ਇਸ ਸਮੇਂ ਇਸ ਫੀਲਡ 'ਚ ਉਤਪਾਦਨ ਹੁਣ ਤਕ ਦੇ ਸਭ ਤੋਂ ਘੱਟ ਪੱਧਰ 'ਤੇ ਪੁੱਜ ਚੁੱਕਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਕਿਹਾ ਕਿ ਧੀਰੂਭਾਈ-1 ਤੇ ਤਿੰਨ ਗੈਸ ਫੀਲਡ ਖਤਮ ਹੋਣ ਦੇ ਅੰਤਿਮ ਦੌਰ 'ਚ ਹਨ।
ਇਨ੍ਹਾਂ ਖੂਹਾਂ 'ਚ ਗੈਸ ਘੱਟ ਹੋ ਚੁੱਕੀ ਹੈ ਤੇ ਇਨ੍ਹਾਂ 'ਚ ਪਾਣੀ ਦਾ ਰਿਸਾਓ ਦੀ ਵੀ ਸਮੱਸਿਆ ਹੈ। ਧੀਰੂਭਾਈ-1 ਤੇ ਤਿੰਨ ਗੈਸ ਫੀਡਲ ਇਕ ਸਮੇਂ ਦੇਸ਼ ਦੇ ਸਭ ਤੋਂ ਵੱਧ ਗੈਸ ਉਤਪਾਦਨ ਕਰਨ ਵਾਲੇ ਖੇਤਰ ਰਹੇ ਹਨ। ਕੰਪਨੀ ਨੇ ਕਿਹਾ ਕਿ ਅਪ੍ਰੈਲ-ਜੂਨ ਦੌਰਾਨ ਫੀਲਡ ਤੋਂ ਔਸਤ ਰੋਜ਼ਾਨਾ 17.6 ਲੱਖ ਘਣ ਮੀਟਰ ਗੈਸ ਦਾ ਉਤਪਾਦਨ ਹੋਇਆ। ਮਾਰਚ 2010 'ਚ ਕੇ. ਜੀ.-ਡੀ6 ਖੇਤਰ ਤੋਂ ਰੋਜ਼ਾਨਾ 6.94 ਕਰੋੜ ਘਣ ਮੀਟਰ ਨਿਕਲ ਰਹੀ ਸੀ। ਇਨ੍ਹਾਂ 'ਚ ਡੀ-1 ਤੇ ਡੀ-3 ਫੀਲਡ ਦਾ ਉਤਪਾਦਨ 6.64 ਕਰੋੜ ਘਣ ਮੀਟਰ ਦੇ ਬਰਾਬਰ ਸੀ।


Related News