ਰਿਲਾਇੰਸ ਨੇ ਕੀਤੀ ਇਸ ਸਾਲ ਦੀ ਪਹਿਲੀ ਵੱਡੀ ਡੀਲ, 100 ਸਾਲ ਪੁਰਾਣੀ ਕੰਪਨੀ ’ਤੇ ਲਾਇਆ ਦਾਅ
Wednesday, Jan 04, 2023 - 02:17 AM (IST)

ਨਵੀਂ ਦਿੱਲੀ : ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਆਰ. ਸੀ. ਪੀ. ਐੱਲ.) ਗੁਜਰਾਤ ਦੀ ਕਾਰਬੋਨੇਟਿਡ ਸਾਫਟ ਡ੍ਰਿੰਕਸ (ਸੀ. ਐੱਸ. ਡੀ.) ਅਤੇ ਜੂਸ ਬਣਾਉਣ ਵਾਲੀ ਕੰਪਨੀ ਸੋਸਿਓ ਹਜ਼ੂਰੀ ਬੇਵਰੇਜਿਜ਼ ਪ੍ਰਾਈਵੇਟ ਲਿਮਟਿਡ (ਐੱਸ. ਐੱਚ. ਬੀ. ਪੀ. ਐੱਲ.) ’ਚ 50 ਫੀਸਦੀ ਹਿੱਸੇਦਾਰੀ ਖਰੀਦੇਗੀ। ਰਿਲਾਇੰਸ ਰਿਟੇਲ ਵੈਂਚਰ ਲਿਮਟਿਡ (ਆਰ. ਆਰ. ਵੀ. ਐੱਲ.) ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ, ਇਹ ਐਕਵਾਇਰ ‘‘ਆਰ. ਸੀ. ਪੀ. ਐੱਲ. ਨੂੰ ਆਪਣੇ ਪੀਣ ਵਾਲੇ ਪਦਾਰਥਾਂ ਦੇ ਪੋਰਟਫੋਲੀਓ ਨੂੰ ਵਧਾਉਣ ’ਚ ਸਮਰੱਥ ਬਣਾਏਗੀ।’’ 100 ਸਾਲ ਪੁਰਾਣੀ ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਦੇ ਮੌਜੂਦਾ ਪ੍ਰਮੋਟਰ ਹਜ਼ੂਰੀ ਪਰਿਵਾਰ ਕੋਲ (ਐੱਸ. ਐੱਚ. ਬੀ. ਪੀ. ਐੱਲ.) ’ਚ ਬਾਕੀ ਹਿੱਸੇਦਾਰੀ ਬਣੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ : ਕੋਵਿਡ ਦੇ ਡਰ ਤੋਂ ਯਾਤਰੀਆਂ ’ਤੇ ਸਖ਼ਤੀ ਕਰਨ ’ਤੇ ਭੜਕਿਆ ਚੀਨ, ਦਿੱਤੀ ਧਮਕੀ
ਬਿਆਨ ਅਨੁਸਾਰ, ‘‘ਇਸ ਸਾਂਝੇ ਉੱਦਮ ਨਾਲ ਰਿਲਾਇੰਸ ਪੀਣ ਵਾਲੇ ਪਦਾਰਥਾਂ ਦੇ ਹਿੱਸੇ ’ਚ ਆਪਣੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰੇਗਾ, ਜੋ ਪਹਿਲਾਂ ਤੋਂ ਹੀ ਆਈਕਾਨਿਕ ਬ੍ਰਾਂਡ ਕੈਂਪਾ ਨੂੰ ਐਕਵਾਇਰ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਤਪਾਦ ਪੋਰਟਫੋਲੀਓ ਅਤੇ ਉਪਭੋਗਤਾਵਾਂ ਲਈ ਵਿਲੱਖਣ ਮੁੱਲ ਪ੍ਰਸਤਾਵ ਵਿਕਸਿਤ ਕਰਨ ਲਈ ਫਾਰਮੂਲੇਸ਼ਨ ’ਚ ਸੋਸਿਓ ਦੀ ਮੁਹਾਰਤ ਦਾ ਲਾਭ ਉਠਾਇਆ ਜਾ ਸਕਦਾ ਹੈ।"
ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦੀ ਅਜਿਹੀ ਜਗ੍ਹਾ, ਜਿਥੇ ਦੂਜਿਆਂ ਦੀ ਘਰਵਾਲੀ ‘ਚੋਰੀ’ ਕਰਕੇ ਕਰਵਾਇਆ ਜਾਂਦਾ ਵਿਆਹ
ਆਰ. ਸੀ. ਪੀ. ਐੱਲ. ਐੱਫ. ਐੱਮ. ਸੀ. ਜੀ. ਯੂਨਿਟ ਹੈ ਅਤੇ ਦੇਸ਼ ਦੀ ਪ੍ਰਮੁੱਖ ਰਿਟੇਲ ਕੰਪਨੀ ਆਰ. ਆਰ. ਵੀ. ਐੱਲ. ਦੀ ਇਕ ਸਹਾਇਕ ਕੰਪਨੀ ਹੈ। ਅੱਬਾਸ ਅਬਦੁਲਰਹੀਮ ਹਜ਼ੂਰੀ ਦੁਆਰਾ 1923 ’ਚ ਸਥਾਪਿਤ ਕੀਤੀ ਗਈ ਕੰਪਨੀ ਫਲੈਗਸ਼ਿਪ ਬ੍ਰਾਂਡ 'ਸੋਸਿਓ' ਦੇ ਤਹਿਤ ਆਪਣੇ ਪੀਣ ਵਾਲੇ ਪਦਾਰਥਾਂ ਦਾ ਕਾਰੋਬਾਰ ਚਲਾਉਂਦੀ ਹੈ।