ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਰਿਲਾਇੰਸ ਡਿਜੀਟਲ ਲਿਆਇਆ ਵਿਸ਼ੇਸ਼ ਆਫ਼ਰ

Saturday, Sep 16, 2023 - 11:38 AM (IST)

ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਰਿਲਾਇੰਸ ਡਿਜੀਟਲ ਲਿਆਇਆ ਵਿਸ਼ੇਸ਼ ਆਫ਼ਰ

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਗਣੇਸ਼ ਚਤੁਰਥੀ ਦੇ ਤਿਉਹਾਰ ਦੇ ਖ਼ਾਸ ਮੌਕੇ 'ਤੇ ਰਿਲਾਇੰਸ ਡਿਜੀਟਲ ਆਪਣੇ ਗਾਹਕਾਂ ਲਈ ਵਿਸ਼ੇਸ਼ ਆਫ਼ਰ ਲੈ ਕੇ ਆਇਆ ਹੈ। ਇਸ ਸਾਲ ਉਤਸਵ ਨੂੰ ਹੋਰ ਯਾਦਗਾਰ ਬਣਾਉਣ ਲਈ ਰਿਲਾਇੰਸ ਡਿਜੀਟਲ ਤੁਹਾਡੀ ਪਸੰਦੀਦਾ ਤਕਨੀਕ ਖਰੀਦਣ ਦਾ ਇਕ ਵਿਸ਼ੇਸ਼ ਮੌਕਾ ਮੁਹੱਈਆ ਕਰ ਰਿਹਾ ਹੈ ਤਾਂ ਕਿ ਤੁਸੀਂ ਇਕ ਖੁਸ਼ੀ ਦੇ ਜਸ਼ਨ ਦਾ ਆਨੰਦ ਮਾਣ ਸਕੋ। ਰਿਲਾਇੰਸ ਡਿਜੀਟਲ 19 ਸਤੰਬਰ ਨੂੰ ਗਣੇਸ਼ ਚਤੁਰਥੀ ਵਾਲੇ ਦਿਨ ਡਲਿਵਰੀ ਅਤੇ ਇੰਸਟਾਲੇਸ਼ਨ ਦਾ ਵੀ ਧਿਆਨ ਰੱਖੇਗਾ। ਗਾਹਕਾਂ ਨੂੰ ਵੀ ਸਾਰੇ ਬੈਂਕ ਕਾਰਡ ’ਤੇ 5000 ਰੁਪਏ ਦੀ ਤੁਰੰਤ ਛੋਟ ਅਤੇ ਪ੍ਰਮੁੱਖ ਬੈਂਕ ਕਾਰਡ ’ਤੇ 10 ਫ਼ੀਸਦੀ ਤੱਕ ਦੀ ਤੁਰੰਤ ਛੋਟ ਮਿਲੇਗੀ।

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਇਨ੍ਹਾਂ ਛੋਟ ਤੋਂ ਇਲਾਵਾ ਰਿਲਾਇੰਸ ਡਿਜੀਟਲ ਕੋਲ ਉਤਪਾਦਾਂ ਦੀ ਵਿਸਤ੍ਰਿਤ ਚੇਨ ’ਤੇ ਕੁੱਝ ਵਿਸ਼ੇਸ਼ ਆਫਰ ਵੀ ਹਨ। ਇਸ ਗਣੇਸ਼ ਚਤੁਰਥੀ ’ਤੇ ਇਨ੍ਹਾਂ ਅਨੋਖੇ ਆਫਰਸ ਨੂੰ ਪਾਉਣ ਲਈ ਆਪਣੇ ਨੇੜਲੇ ਰਿਲਾਇੰਸ ਡਿਜੀਟਲ ਸਟੋਰ, ਮਾਏ ਜੀਓ ਸਟੋਰ ’ਤੇ ਜਾਓ ਜਾਂ ਰਿਲਾਇੰਸ ਡਿਜੀਟਲ ਡਾਟਇਨ ’ਤੇ ਲਾਗਇਨ ਕਰੋ। ਇਸ ਤੋਂ ਬਾਅਦ ਤੁਸੀਂ ਇਕ ਸਹਿਜ ਖਰੀਦਦਾਰੀ ਤਜ਼ਰਬਾ, ਪ੍ਰੇਸ਼ਾਨੀ ਮੁਕਤ ਡਲਿਵਰੀ ਅਤੇ ਤਕਨੀਕੀ ਮਾਹਰਾਂ ਤੋਂ ਮਾਹਰ ਸਹਾਇਤਾ ਦਾ ਆਨੰਦ ਮਾਣੋ। ਇਸ ਗਣੇਸ਼ ਚਤੁਰਥੀ ’ਤੇ ਰਿਲਾਇੰਸ ਡਿਜੀਟਲ ਦੇ ਆਕਰਸ਼ਕ ਸੌਦਿਆਂ ਦੇ ਨਾਲ ਘਰ ਨੂੰ ਬਦਲਣ ਲਈ ਤਿਆਰ ਹੋ ਜਾਓ, ਜਿਸ ਵਿੱਚ ਸਾਈਡ ਬਾਏ ਸਾਈਡ ਰੈਫਰੀਜਰੇਟਰ ਸਿਰਫ਼ 51990 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 7 ਕਿਲੋ ਟੌਪ ਲੋਡ ਵਾਸ਼ਿੰਗ ਮਸ਼ੀਨ 13,990 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News