ਰਿਲਾਇੰਸ ਨੇ ਰਚਿਆ ਇਤਿਹਾਸ, 9 ਲੱਖ ਕਰੋੜ ਮਾਰਕਿਟ ਵੈਲਿਊ ਨਾਲ ਬਣੀ ਦੇਸ਼ ਦੀ ਨੰਬਰ 1 ਕੰਪਨੀ

10/18/2019 2:03:39 PM

ਬਿਜ਼ਨੈੱਸ—ਦੇਸ਼ ਦੀ ਦਿੱਗਜ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸ਼ੁੱਕਰਵਾਰ ਨੂੰ ਨਵਾਂ ਇਤਿਹਾਸ ਰਚਿਆ ਹੈ। ਆਰ.ਆਈ.ਐੱਲ. ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਹੈ ਜਿਸ ਦਾ ਮਾਰਕਿਟ ਕੈਪ 9 ਲੱਖ ਕਰੋੜ ਰੁਪਏ ਤੱਕ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੇ ਦੌਰਾਨ ਜਦੋਂ ਰਿਲਾਇੰਸ ਦੇ ਸ਼ੇਅਰ 2 ਫੀਸਦੀ ਦੇ ਵਾਧੇ ਨਾਲ 1,428 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ ਤਾਂ ਇਸ ਦਾ ਮਾਰਕਿਟ ਕੈਪ 9.03 ਲੱਖ ਕਰੋੜ ਰੁਪਏ ਪਹੁੰਚਿਆ। ਇਸ ਤੋਂ ਪਹਿਲਾਂ ਅਗਸਤ 'ਚ ਰਿਲਾਇੰਸ ਇੰਡਸਟਰੀਜ਼ ਦਾ ਮਾਰਕਿਟ ਕੈਪ 8 ਲੱਖ ਕਰੋੜ ਰੁਪਏ ਪਹੁੰਚਿਆ ਸੀ।

PunjabKesariਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸਰਕਾਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਪਿੱਛੇ ਛੱਡਦੇ ਹੋਏ ਆਰ.ਆਈ.ਐੱਲ. ਦੇਸ਼ ਦੇ ਸਭ ਤੋਂ ਜ਼ਿਆਦਾ ਆਮਦਨੀ ਦਰਜ ਕਰਨ ਵਾਲੀ ਕੰਪਨੀ ਬਣੀ। ਪੈਟਰੋਲੀਅਮ ਤੋਂ ਲੈ ਕੇ ਰੀਟੇਲ ਅਤੇ ਟੈਲੀਕਾਮ ਵਰਗੇ ਵੱਖ-ਵੱਖ ਸੈਕਟਰਾਂ 'ਚ ਫੈਲੀ ਆਰ.ਆਈ.ਐੱਲ. ਨੇ ਵਿੱਤੀ ਸਾਲ 2018-19 'ਚ ਕੁੱਲ 6.23 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਉੱਧਰ ਆਈ.ਓ.ਸੀ. ਨੇ 31 ਮਾਰਚ 2019 ਨੂੰ ਖਤਮ ਵਿੱਤੀ ਸਾਲ 'ਚ 6.17 ਲੱਖ ਕਰੋੜ ਰੁਪਏ ਦਾ ਏਕੀਕ੍ਰਿਤ ਕਾਰੋਬਾਰ ਕੀਤਾ। ਜਦੋਂ ਕਿ ਆਈ.ਓ.ਸੀ. ਤੋਂ ਦੋ ਗੁਣਾ ਲਾਭ ਕਮਾ ਕੇ ਦੇਸ਼ ਦੀ ਸਭ ਤੋਂ ਵੱਡੀ ਮੁਨਾਫਾ ਕਮਾਉਣ ਵਾਲੀ ਕੰਪਨੀ ਵੀ ਹੈ।

PunjabKesari
ਸ਼ੁੱਕਰਵਾਰ ਭਾਵ ਅੱਜ ਹੀ ਰਿਲਾਇੰਸ ਇੰਡਸਟਰੀਜ਼ ਦੇ ਦੂਜੀ ਤਿਮਾਹੀ ਦੇ ਨਤੀਜੇ ਆਉਣ ਵਾਲੇ ਹਨ। ਸ਼ੇਅਰ ਦੀਆਂ ਕੀਮਤਾਂ 'ਚ ਉਛਾਲ ਨਾਲ ਕੰਪਨੀ ਨੇ ਇਹ ਨਵਾਂ ਮੁਕਾਮ ਹਾਸਲ ਕੀਤਾ ਹੈ। ਵਿਸ਼ੇਸ਼ਕਾਂ ਦਾ ਅਨੁਮਾਨ ਹੈ ਕਿ ਰਿਫਾਈਨਿੰਗ ਮਾਰਜਨ ਸੁਧਰਨ ਨਾਲ ਰਿਲਾਇੰਸ ਇੰਡਸਟਰੀਜ਼ ਦੀ ਕਮਾਈ ਸਤੰਬਰ ਤਿਮਾਹੀ 'ਚ ਚੰਗੀ ਰਹੇਗੀ।

PunjabKesari
ਟੀ.ਸੀ.ਐੱਸ. ਦੂਜੇ ਸਥਾਨ 'ਤੇ
ਰਿਲਾਇੰਸ ਇੰਡਸਟਰੀਜ਼ ਦੇ ਬਾਅਦ ਟਾਟਾ ਕੰਸਟਲੈਂਟੀ ਸਰਵਿਸੇਜ਼ ਅਜਿਹੀ ਦੂਜੀ ਕੰਪਨੀ ਸੀ ਜਿਸ ਦਾ ਮਾਰਕਿਟ ਕੈਪ 8 ਲੱਖ ਕਰੋੜ ਰੁਪਏ ਪਹੁੰਚਿਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਟੀ.ਸੀ.ਐੱਸ. ਦੇ ਸ਼ੇਅਰ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਸਨ ਅਤੇ ਇਸ ਦਾ ਮਾਰਕਿਟ ਕੈਪ 7.66 ਲੱਖ ਕਰੋੜ ਰੁਪਏ ਸੀ।

ਦੇਸ਼ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਦੀ ਲਿਸਟ ਇਥੇ ਦੇਖੋ
—ਰਿਲਾਇੰਸ ਇੰਡਸਟਰੀਜ਼-ਮਾਰਕਿਟ ਕੈਪ-9 ਲੱਖ ਕਰੋੜ ਰੁਪਏ
—ਟੀ.ਸੀ.ਐੱਸ. (ਟਾਟਾ ਕੰਸਲਟੈਂਸੀ ਸਰਵਿਸੇਜ਼-ਮਾਰਕਿਟ ਕੈਪ-7.67 ਲੱਖ ਕਰੋੜ ਰੁਪਏ
—ਐੱਚ.ਡੀ.ਐੱਫ.ਸੀ. ਬੈਂਕ ਮਾਰਕਿਟ ਕੈਪ-6.70 ਲੱਖ ਕਰੋੜ ਰੁਪਏ
—ਐੱਚ.ਯੂ.ਐੱਲ. (ਹਿੰਦੁਸਤਾਨ ਯੂਨੀਲੀਵਰ ਲਿਮਟਿਡ)-ਮਾਰਕਿਟ ਕੈਪ-4.54 ਲੱਖ ਕਰੋੜ ਰੁਪਏ
—ਐੱਚ.ਡੀ.ਐੱਫ.ਸੀ. ਲਿਮਟਿਡ-ਮਾਰਕਿਟ ਕੈਪ-3.59 ਲੱਖ ਕਰੋੜ ਰੁਪਏ
—ਇੰਫੋਸਿਸ-ਮਾਰਕਿਟ ਕੈਪ-3.27 ਲੱਖ ਕਰੋੜ ਰੁਪਏ
—ਕੋਟਕ ਮਹਿੰਦਰਾ ਬੈਂਕ-ਮਾਰਕਿਟ ਕੈਪ-3.06 ਲੱਖ ਕਰੋੜ ਰੁਪਏ
—ਆਈ.ਟੀ.ਸੀ. (ਇੰਡੀਅਨ ਟੋਬੈਕੋ ਕੰਪਨੀ)-ਮਾਰਕਿਟ ਕੈਪ 3.03 ਲੱਖ ਕਰੋੜ ਰੁਪਏ
—ਆਈ.ਸੀ.ਆਈ.ਸੀ.ਆਈ ਬੈਂਕ-ਮਾਰਕਿਟ ਕੈਪ-2.82 ਲੱਖ ਕਰੋੜ ਰੁਪਏ
—ਬਜਾਜ ਫਾਈਨੈਂਸ-ਮਾਰਕਿਟ ਕੈਪ-2.40 ਲੱਖ ਕਰੋੜ ਰੁਪਏ
ਰਿਲਾਇੰਸ ਦੇ ਪੰਜ ਰਿਕਾਰਡ
—ਅਕਤੂਬਰ 2007-100 ਅਰਬ ਡਾਲਰ ਦੇ ਮਾਰਕਿਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ
—ਜੁਲਾਈ 2018-11 ਸਾਲ ਬਾਅਦ ਫਿਰ ਤੋਂ 100 ਅਰਬ ਡਾਲਰ ਦਾ ਵੈਲਿਊਏਸ਼ਨ ਹਾਸਲ ਕੀਤਾ
—ਅਗਸਤ 2018-8 ਲੱਖ ਕਰੋੜ ਰੁਪਏ ਦੇ ਮਾਰਕਿਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ
—ਜਨਵਰੀ 2019-10,000 ਕਰੋੜ ਰੁਪਏ ਦੇ ਤਿਮਾਹੀ ਮੁਨਾਫੇ ਵਾਲੀ ਦੇਸ਼ ਦੀ ਪਹਿਲੀ ਨਿੱਜੀ ਕੰਪਨੀ
—ਅਕਤੂਬਰ 2019-9 ਲੱਖ ਕਰੋੜ ਰੁਪਏ ਦੇ ਵੈਲਿਊਏਸ਼ਨ ਵਾਲੀ ਦੇਸ਼ ਦੀ ਪਹਿਲਾਂ ਕੰਪਨੀ


Aarti dhillon

Content Editor

Related News