ਰਿਲਾਇੰਸ ਦੇ ਰਿਹੈ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ 2 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ

04/08/2020 6:46:53 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਮਾਰ ਨਾਲ ਪੂਰੀ ਦੁਨੀਆ ਦਾ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਜੇਕਰ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਪਾਲਿਸੀ ਨਹੀਂ ਹੈ ਤਾਂ ਘਬਰਾਉਣ ਦੀ ਗੱਲ ਨਹੀਂ ਹੈ। ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਕੋਵਿਡ-19 ਸੁਰੱਖਿਆ ਬੀਮਾ ਯੋਜਨਾ ਲਾਂਚ ਕੀਤੀ ਹੈ, ਜੋ ਕਿ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕਲੇਮ 'ਤੇ 100 ਫੀਸਦੀ ਕਵਰ ਕਰ ਦੇਵੇਗਾ। ਜੇਕਰ ਕਿਸੇ ਮਾਮਲੇ ਵਿਚ ਗਾਹਕ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਤਾਂ ਉਸ ਦੇ ਬੀਮਾ ਰਾਸ਼ੀ ਦਾ 50 ਫੀਸਦੀ ਕਵਰ ਮਿਲੇਗਾ।

ਕੰਪਨੀ ਦੇ ਜਾਰੀ ਕੀਤੇ ਗਏ ਬਿਆਨ ਮੁਤਾਬਕ, ਇਹ ਪਾਲਿਸੀ ਇਕ ਸਾਲ ਤੱਕ ਲਈ ਹੈ। ਪਾਲਿਸੀ ਲੈਣ ਦੇ 15 ਦਿਨ ਬਾਅਦ ਇਸ ਵਿਚ ਕਲੇਮ ਕੀਤਾ ਜਾ ਸਕਦਾ ਹੈ। ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਸੀ. ਈ. ਓ. ਰਾਕੇਸ਼ ਜੈਨ ਨੇ ਕਿਹਾ ਕਿ ਅਸੀਂ ਇਸ ਪ੍ਰੋਡਕਟ ਨੂੰ ਇਸ ਲਈ ਲਾਂਚ ਕੀਤਾ ਹੈ ਤਾਂ ਕਿ ਲੋਕਾਂ ਉੱਪਰ ਆਰਥਿਕ ਬੋਝ ਘੱਟ ਪਵੇ। 
3 ਮਹੀਨੇ ਤੋਂ ਲੈ ਕੇ 60 ਸਾਲ ਤਕ ਦਾ ਕੋਈ ਵੀ ਵਿਅਕਤੀ ਇਸ ਪਾਲਿਸੀ ਨੂੰ ਲੈ ਸਕਦਾ ਹੈ। ਇਸ ਵਿਚ 25,000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤਕ ਦਾ ਇੰਸ਼ੋਰੈਂਸ ਕਰਵਾਇਆ ਜਾ ਸਕਦਾ ਹੈ। ਇਸ ਪਾਲਿਸੀ ਵਿਚ ਕੋਰੋਨਾ ਵਾਇਰਸ ਦੇ ਚਲਦੇ ਨੌਕਰੀ ਜਾਣ 'ਤੇ ਉਸ ਦੀ ਭਰਪਾਈ ਹੋਵੇਗੀ। 

ਇਸ ਪਲਾਨ ਵਿਚ ਇਕ ਐਡ-ਆਨ ਦਾ ਬਦਲ ਵੀ ਹੈ। ਟਰੈਵਲ ਐਕਸਲੁਜ਼ਨ ਰੀਮੂਵਲ ਨਾਂ ਤੋਂ, ਜਿਸ ਵਿਚ ਤੁਹਾਡੀ 45 ਦਿਨ ਦੀ ਟਰੈਵਲ ਹਿਸਟਰੀ ਵੀ ਮੰਨੀ ਜਾਵੇਗੀ। ਕੋਰੋਨਾ ਵਾਇਰਸ ਪਾਜ਼ੀਟਿਵ ਹੋਣ 'ਤੇ ਵਿਅਕਤੀ ਨੂੰ 100 ਫੀਸਦੀ ਬੀਮਾ ਰਾਸ਼ੀ ਦਾ ਕਲੇਮ ਮਿਲੇਗਾ।


Sanjeev

Content Editor

Related News