ਸਪੈਕਟ੍ਰਮ ਪੇਮੈਂਟ ''ਚ ਫਿਰ ਅਸਫਲ ਰਿਹਾ ਰਿਲਾਇੰਸ ਕਮਿਊਨਿਕੇਸ਼ਨਸ
Saturday, Apr 27, 2019 - 10:32 AM (IST)

ਮੁੰਬਈ—ਰਿਲਾਇੰਸ ਕਮਿਊਨਿਕੇਸ਼ਨਸ (ਆਰਕਾਮ) ਇਕ ਵਾਰ ਫਿਰ ਟੈਲੀਕਾਮ ਡਿਪਾਰਟਮੈਂਟ ਨੂੰ 492 ਕਰੋੜ ਰੁਪਏ ਦਾ ਸਪੈਕਟ੍ਰਮ ਬਕਾਇਆ ਭੁਗਤਾਨ ਕਰਨ 'ਚ ਅਸਫਲ ਰਿਹਾ ਹੈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨਿਲ ਅੰਬਾਨੀ ਦੀ ਕੰਪਨੀ ਲਗਾਤਾਰ ਤੀਜੀ ਵਾਰ ਡਿਫਾਲਟ ਕਰ ਗਈ ਹੈ।
ਕਰਜ਼ ਨਾਲ ਲਦੇ ਆਪਰੇਟਰ, ਜਿਸ ਨੇ ਬੈਂਕਰਸਪੀ ਪ੍ਰਾਟੈਕਸ਼ਨ ਫਾਈਲ ਕਰਨ ਦਾ ਫੈਸਲਾ ਕੀਤਾ, ਨੇ ਕਿਹਾ ਕਿ ਅਪੀਲੇਟ ਦੇ ਇਕ ਆਦੇਸ਼ ਦੀ ਵਜ੍ਹਾ ਨਾਲ ਉਸ ਨੂੰ ਭੁਗਤਾਨ ਨਹੀਂ ਕਰਨਾ ਹੈ। ਡਿਪਾਰਟਮੈਂਟ ਆਫ ਟੈਲੀਕਮਿਊਨਿਕੇਸ਼ਨ (ਡੀ.ਓ.ਟੀ.) ਨੇ ਕਿਹਾ ਕਿ ਉਹ ਕਾਰਨ ਦੱਸੋ ਨੋਟਿਸ ਦੇਣ ਜਾਂ ਆਪਰੇਟਰ ਤੋਂ ਸਪੈਕਟ੍ਰਮ ਵਾਪਸ ਲੈਣ ਤੋਂ ਪਹਿਲਾਂ ਟ੍ਰਿਬਿਊਨਲ ਦੇ ਆਦੇਸ਼ ਦੀ ਉਡੀਕ ਕਰੇਗਾ।
ਨੈਸ਼ਨਲ ਕੰਪਨੀ ਲਾਅ ਅਪੀਲੇਟ ਟ੍ਰਿਬਿਊਨਲ (ਐੱਨ.ਸੀ.ਐੱਲ.ਏ.ਟੀ.) 30 ਅਪ੍ਰੈਲ ਨੂੰ ਇਕ ਮਾਮਲੇ ਦੀ ਸੁਣਵਾਈ ਕਰੇਗਾ। ਟ੍ਰਿਬਿਊਨਲ ਉਸ ਦਿਨ ਇੰਸਾਲਵੈਂਸੀ ਫਾਈਲ ਕਰਨ ਲਈ ਆਰਕਾਮ ਦੇ ਅਰਜ਼ੀ 'ਤੇ ਵੀ ਵਿਚਾਰ ਕਰੇਗਾ।
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਸਰਕਾਰ ਨੂੰ 492 ਕਰੋੜ ਰੁਪਏ ਲਈ ਅੰਤਿਮ ਤਾਰੀਕ 19 ਅਪ੍ਰੈਲ ਸੀ ਜਿਸ 'ਚ 10 ਦਿਨ ਦਾ ਗ੍ਰੇਸ ਪੀਰੀਅਡ ਸ਼ਾਮਲ ਹੈ। ਆਪਰੇਟਰ ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਡੀ.ਓ.ਟੀ. ਨੂੰ 281 ਕਰੋੜ ਰੁਪਏ ਅਤੇ 13 ਮਾਰਚ ਨੂੰ 21 ਕਰੋੜ ਰੁਪਏ ਚੁਕਾਉਣ 'ਚ ਅਸਫਲ ਰਿਹਾ ਸੀ। ਕਦੇ ਭਾਰਤੀ ਟੈਲੀਕਾਮ ਸੈਕਟਰ ਦੀ ਮੁੱਖ ਕੰਪਨੀ 'ਤੇ ਅੱਜ 46 ਹਜ਼ਾਰ ਰੁਪਏ ਦਾ ਕਰਜ਼ ਹੈ। ਕੰਪਨੀ ਨੇ ਖਬਰ ਲਿਖੇ ਜਾਣ ਤੱਕ ਈ.ਟੀ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਹਨ।
ਨੋਟਿਸ 'ਤੇ ਸਟੇ
ਮਾਰਚ ਦਾ ਬਕਾਇਆ ਮੁੰਬਈ ਸਰਕਲ ਲਈ ਸੀ, ਜਿਸ ਦੇ ਬਾਅਦ ਡੀ.ਓ.ਟੀ. ਨੇ ਟੈਲੀਕਾਮ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਅਤੇ ਪੁੱਛਿਆ ਕਿ ਕਿਉਂ ਨਾ ਇਸ ਦਾ ਲਾਈਸੈਂਸ ਅਤੇ ਸਪੈਕਟ੍ਰਮ ਵਾਪਸ ਲੈ ਲਿਆ ਜਾਵੇ। ਹਾਲਾਂਕਿ ਅਪੀਲੇਟ ਟ੍ਰਿਬਿਊਨਲ ਨੇ ਡੀ.ਓ.ਟੀ. ਦੇ ਨੋਟਿਸ 'ਤੇ ਸਟੇ ਲਗਾ ਦਿੱਤਾ।
ਆਰਕਾਮ ਦੀ ਦਲੀਲ
ਆਰਕਾਮ ਨੇ ਅਪੀਲੇਟ ਟ੍ਰਿਬਿਊਨਲ 'ਚ ਕਿਹਾ ਕਿ ਉਸ ਨੂੰ ਬਕਾਇਆ ਚੁਕਾਉਣ 'ਚ ਛੋਟ ਮਿਲਣੀ ਚਾਹੀਦੀ ਕਿਉਂਕਿ ਦਿਵਾਲਾ ਕਾਨੂੰਨ ਦੇ ਤਹਿਤ ਚੱਲ ਰਹੇ ਇਕ ਹੋਰ ਮੁਕੱਦਮੇ 'ਚ ਉਸ ਨੂੰ ਕੁੱਝ ਸਮੇਂ ਤੱਕ ਪੇਮੈਂਟ ਤੋਂ ਛੋਟ ਮਿਲੀ ਹੋਈ ਹੈ। ਕੰਪਨੀ ਨੇ ਕਿਹਾ ਕਿ ਇਸ ਵਜ੍ਹਾ ਨਾਲ ਉਸ ਦੇ ਲਾਈਸੈਂਸ ਅਤੇ ਸਪੈਕਟ੍ਰਮ ਵਾਪਸ ਨਹੀਂ ਲਏ ਜਾ ਸਕਦੇ। ਉਸ ਨੇ ਇਹ ਵੀ ਕਿਹਾ ਕਿ ਅਪੀਲੇਟ ਅਦਾਲਤ ਦੇ ਆਦੇਸ਼ ਦੇ ਬਾਵਜੂਦ ਅਜੇ ਤੱਕ ਡੀ.ਓ.ਟੀ. ਨੇ ਉਸ ਨੂੰ 2,000 ਕਰੋੜ ਰੁਪਏ ਦੀ ਬੈਂਕ ਗਾਰੰਟੀ ਨਹੀਂ ਵਾਪਸ ਕੀਤੀ ਹੈ।
ਜਿਓ ਦਾ ਅਸਰ?
ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਭੁਗਤਾਨ ਨਹੀਂ ਹੋਣ ਦੀ ਵਜ੍ਹਾ ਨਾਲ ਆਰਕਾਮ ਤੋਂ ਸਪੈਕਟ੍ਰਮ ਵਾਪਸ ਲਿਆ ਜਾਂਦਾ ਹੈ ਤਾਂ ਇਸ ਦਾ ਅਸਰ ਰਿਲਾਇੰਸ ਜਿਓ 'ਤੇ ਵੀ ਪਵੇਗਾ, ਜੋ 21 ਸਰਕਲ 'ਚ ਨੈਟਵਰਕ ਸਾਂਝਾ ਕਰ ਰਿਹਾ ਹੈ। ਹਾਲਾਂਕਿ ਜਿਓ ਦਾ ਕਹਿਣਾ ਹੈ ਕਿ ਉਸ ਦੇ ਕੋਲ ਆਪਣਾ ਪੂਰਾ ਸਪੈਕਟ੍ਰਮ ਹੈ ਅਤੇ (ਆਰਕਾਮ ਦੇ ਨਾਲ) ਕੁਝ ਵੀ ਹੋਣ 'ਤੇ ਉਸ ਦੀ ਸੇਵਾ 'ਤੇ ਕੋਈ ਅਸਰ ਨਹੀਂ ਪਵੇਗਾ।