ਰਿਲਾਇੰਸ ਕੈਪੀਟਲ ਨੂੰ ਦੂਜੀ ਤਿਮਾਹੀ ''ਚ 280 ਕਰੋੜ ਰੁਪਏ ਦਾ ਲਾਭ

Wednesday, Nov 28, 2018 - 08:57 AM (IST)

ਰਿਲਾਇੰਸ ਕੈਪੀਟਲ ਨੂੰ ਦੂਜੀ ਤਿਮਾਹੀ ''ਚ 280 ਕਰੋੜ ਰੁਪਏ ਦਾ ਲਾਭ

ਨਵੀਂ ਦਿੱਲੀ—ਰਿਲਾਇੰਸ ਕੈਪੀਟਲ ਨੇ 30 ਸਤੰਬਰ ਨੂੰ ਖਤਮ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 280 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੇ 163 ਕਰੋੜ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵਧ ਕੇ 5,330 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਸਾਲ ਪਹਿਲਾਂ ਸਮਾਨ ਤਿਮਾਹੀ 'ਚ 4,841 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਕੰਪਨੀ ਦੇ ਪ੍ਰਤੀ ਸ਼ੇਅਰ ਆਮਦਨ 12.30 ਰੁਪਏ ਰਹੀ। ਅਨਿਲ ਅੰਬਾਨੀ ਗਰੁੱਪ ਦੀ ਕੰਪਨੀ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ 52 ਫੀਸਦੀ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਹਿੱਸੇਦਾਰੀ 20.1 ਫੀਸਦੀ ਹੈ। ਘਰੇਲੂ ਸੰਸਥਾਨਾਂ ਅਤੇ ਵਿੱਤੀ ਸੰਸਥਾਨਾਂ ਦੀ ਹਿੱਸੇਦਾਰੀ 8.4 ਫੀਸਦੀ ਹੈ।


author

Aarti dhillon

Content Editor

Related News