ਰਿਲਾਇੰੰਸ ਨੇ ਇਲੈਕਟ੍ਰਿਕ ਵਾਹਨ ਤਕਨਾਲੋਜੀ ਕੰਪਨੀ ਅਲਟੀਗ੍ਰੀਨ ’ਚ ਖਰੀਦੀ ਹਿੱਸੇਦਾਰੀ
Friday, Feb 11, 2022 - 02:30 PM (IST)
ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਇੰਡਸਟ੍ਰੀਜ਼ ਨੇ ਇਲੈਕਟ੍ਰਿਕ ਵਾਹਨ ਤਕਨਾਲੋਜੀ ਅਤੇ ਸਲਿਊਸ਼ਨ ਕੰਪਨੀ ਅਲਟੀਗ੍ਰੀਨ ਪ੍ਰਾਪਲਜਨ ਲੈਬਸ ਪ੍ਰਾਈਵੇਟ ਲਿਮ. ਵਿਚ50.16 ਕਰੋੜ ਰੁਪਏ ’ਚ ਹਿੱਸੇਦਾਰੀ ਲਈ ਹੈ। ਰਿਲਾਇੰਸ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਇਕਾਈ ਰਿਲਾਇੰਸ ਨਿਊ ਲਿਮਟਿਡ (ਆਰ. ਐੱਨ. ਈ. ਐੱਲ.) ਨੇ ਅਲਟੀਗ੍ਰੀਨ ਨਾਲ 100 ਰੁਪਏ ਦੇ ਜਾਰੀ ਮੁੱਲ ਦੇ 34,000 ਸੀਰੀਜ਼-ਏ ਸ਼ੇਅਰਾਂ ਦੀ ਪ੍ਰਾਪਤੀ ਲਈ ਸਮਝੌਤਾ ਕੀਤਾ ਹੈ।
ਇਹ ਸੌਦਾ 50.16 ਕਰੋੜ ਰੁਪਏ ਦਾ ਹੈ। ਹਾਲਾਂਅਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਸ ਨਿਵੇਸ਼ ਦੇ ਬਦਲੇ ਉਸ ਨੂੰ ਕਿੰਨੀ ਇਕਵਿਟੀ ਹਿੱਸੇਦਾਰੀ ਹਾਸਲ ਹੋਈ। ਇਹ ਲੈਣ-ਦੇਣ ਮਾਰਚ 2022 ’ਚ ਪੂਰਾ ਹੋਵੇਗਾ। ਬੇਂਗਲੁਰੂ ਦੀ ਅਲਟੀਗ੍ਰੀਨ ਇਲੈਕਟ੍ਰਿਕ ਵਾਹਨ ਤਕਨਾਲੋਜੀ ਅਤੇ ਸਲਿਊਸ਼ਨ ਪ੍ਰੋਵਾਈਡਰ ਕੰਪਨੀ ਹੈ।