ਰਿਲਾਇੰਸ ਨੇ ਵਧਾਈ FMCG ਸੈਕਟਰ ਵਿਚ ਹਲਚਲ, ਪੇਸ਼ ਕੀਤੇ ਕਈ ਨਵੇਂ ਉਤਪਾਦ

03/23/2023 1:41:07 PM

ਮੁੰਬਈ - ਰਿਲਾਇੰਸ ਰਿਟੇਲ ਵੈਂਚਰਸ ਦੀ ਪੂਰੀ ਮਲਕੀਅਤ ਵਾਲੀ FMCG ਸ਼ਾਖਾ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਨੇ ਘਰੇਲੂ ਅਤੇ ਨਿੱਜੀ ਦੇਖਭਾਲ ਸੈਕਟਰ ਵਿੱਚ ਕਈ ਉਤਪਾਦਾਂ ਦੀ ਸ਼ੁਰੂਆਤ ਦੇ ਨਾਲ ਆਪਣੇ FMCG ਪੋਰਟਫੋਲੀਓ ਦਾ ਵਿਸਤਾਰ ਕੀਤਾ ਹੈ। ਕੰਪਨੀ ਨੇ ਇਨ੍ਹਾਂ ਉਤਪਾਦਾਂ ਨੂੰ ਕਰਿਆਨੇ ਦੀਆਂ ਦੁਕਾਨਾਂ 'ਤੇ ਵੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।

ਕੰਪਨੀ ਨੇ ਅੱਜ ਕਿਹਾ, ''ਰਿਲਾਇੰਸ ਕੰਜ਼ਿਊਮਰ ਨੇ ਆਪਣੇ ਗਾਹਕਾਂ ਨੂੰ ਕਿਫਾਇਤੀ ਕੀਮਤਾਂ 'ਤੇ ਗੁਣਵੱਤਾ ਵਾਲੇ FMCG ਉਤਪਾਦ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਪਣੇ FMCG ਪੋਰਟਫੋਲੀਓ ਦਾ ਵਿਸਤਾਰ ਕਰਨ ਲਈ ਮਸ਼ਹੂਰ ਸਾਫਟ ਡਰਿੰਕ ਬ੍ਰਾਂਡ Campa ਨੂੰ ਨਵੇਂ ਰੂਪ 'ਚ ਦੁਬਾਰਾ ਲਾਂਚ ਕੀਤਾ ਹੈ।'

ਇਹ  ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ

ਕੰਪਨੀ ਨੇ ਨਹਾਉਣ ਵਾਲੇ ਸਾਬਣ ਦੀ ਸ਼੍ਰੇਣੀ 'ਚ Glimmer, Get Real ਅਤੇ Pureik ਨੂੰ ਲਾਂਚ ਕੀਤਾ ਹੈ। ਡਿਸ਼ ਧੋਣ ਵਾਲੇ ਸਾਬਣਾਂ ਵਿੱਚ, ਇਸਨੇ ਡੋਜੋ ਨਾਮ ਹੇਠ ਬਾਰ ਅਤੇ ਤਰਲ ਪਦਾਰਥ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਹੋਮ ਗਾਰਡ ਟਾਇਲਟ ਅਤੇ ਫਲੋਰ ਕਲੀਨਰ ਅਤੇ ਐਨਜ਼ੋ ਨਾਮ ਦਾ ਲਾਂਡਰੀ ਸਾਬਣ, ਵਾਸ਼ਿੰਗ ਪਾਊਡਰ ਅਤੇ  ਤਰਲ ਲਾਂਚ ਕੀਤਾ ਗਿਆ ਹੈ। ਰਿਲਾਇੰਸ ਕੰਜ਼ਿਊਮਰ ਨੇ ਇਨ੍ਹਾਂ ਸ਼੍ਰੇਣੀਆਂ 'ਚ ਉਤਪਾਦ ਲਾਂਚ ਕਰਕੇ ਹਿੰਦੁਸਤਾਨ ਯੂਨੀਲੀਵਰ, ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਅਤੇ ਰੇਕਟ ਬੈਂਕਾਈਜ਼ਰ ਇੰਡੀਆ ਨੂੰ ਸਿੱਧਾ ਮੁਕਾਬਲਾ ਦੇਣ ਦੀ ਤਿਆਰੀ ਕਰ ਲਈ ਹੈ।

ਕੰਪਨੀ ਨੇ ਬਿਆਨ 'ਚ ਕਿਹਾ, 'ਇਹ ਉਤਪਾਦ ਔਫਲਾਈਨ ਅਤੇ ਆਨਲਾਈਨ ਦੋਵਾਂ ਬਾਜ਼ਾਰਾਂ 'ਚ ਉਪਲਬਧ ਹੋਣਗੇ। ਇਹ ਕਰਿਆਨੇ ਸਮੇਤ ਸਾਰੇ ਪ੍ਰਚੂਨ ਵਿਕਰੇਤਾਵਾਂ ਨੂੰ ਆਪਣੇ ਗਾਹਕਾਂ ਦੇ ਸਾਹਮਣੇ ਰੋਜ਼ਾਨਾ ਦੀਆਂ ਚੀਜ਼ਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਰੱਖਣ ਵਿੱਚ ਮਦਦ ਕਰੇਗਾ।

ਕੰਪਨੀ ਦੇ ਨਹਾਉਣ ਵਾਲੇ ਸਾਬਣ ਦੀ ਕੀਮਤ 25 ਰੁਪਏ (100 ਗ੍ਰਾਮ) ਹੈ। ਡਿਸ਼ ਧੋਣ ਵਾਲੇ ਸਾਬਣ ਦੀ ਕੀਮਤ 5 ਤੋਂ 15 ਰੁਪਏ ਹੈ ਅਤੇ ਤਰਲ ਧੋਣ ਵਾਲਾ ਸਾਬਣ 1 ਰੁਪਏ ਤੋਂ ਲੈ ਕੇ 45 ਰੁਪਏ ਪ੍ਰਤੀ ਬੋਤਲ ਤੱਕ ਉਪਲਬਧ ਹੈ। Enzo ਡਿਟਰਜੈਂਟ ਦੀ ਕੀਮਤ 440 ਰੁਪਏ ਹੈ (ਫਰੰਟ ਲੋਡ ਮਸ਼ੀਨਾਂ ਲਈ 2 ਲੀਟਰ ਪੈਕ) ਪਰ ਜਿਓਮਾਰਟ 'ਤੇ 43% ਦੀ ਛੋਟ ਦੇ ਨਾਲ 250 ਰੁਪਏ ਵਿੱਚ ਉਪਲਬਧ ਹੈ। ਇਸੇ ਤਰ੍ਹਾਂ 170 ਰੁਪਏ ਦੀ ਕੀਮਤ ਵਾਲਾ 1 ਕਿਲੋ ਡਿਟਰਜੈਂਟ ਪਾਊਡਰ 12 ਫੀਸਦੀ ਦੀ ਛੋਟ ਦੇ ਨਾਲ 149 ਰੁਪਏ ਵਿੱਚ ਉਪਲਬਧ ਹੈ। ਰਿਲਾਇੰਸ ਕੰਜ਼ਿਊਮਰ ਨੇ ਕਿਹਾ ਕਿ ਇਹ ਟਾਇਲਟ ਅਤੇ ਫਲੋਰ ਕਲੀਨਰ ਦੇ ਸੈਗਮੈਂਟ ਵਿਚ ਹੋਰ ਵੀ ਉਤਪਾਦ ਉਤਾਰੇਗੀ।

ਇਹ  ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚਿਆ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News