ਰਿਲਾਇੰਸ ਬਣੀ 100 ਅਰਬ ਡਾਲਰ ਦਾ ਸਾਲਾਨਾ ਰੈਵੇਨਿਊ ਇਕੱਠਾ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ
Saturday, May 07, 2022 - 06:38 PM (IST)
ਨਵੀਂ ਦਿੱਲੀ - ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਸਾਲਾਨਾ 100 ਅਰਬ ਡਾਲਰ ਕਮਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਰਿਲਾਇੰਸ ਇੰਡਸਟਰੀਜ਼ ਦਾ ਸ਼ੁੱਧ ਲਾਭ 2021-22 ਦੌਰਾਨ ਵਧ ਕੇ 60,705 ਕਰੋੜ ਰੁਪਏ ਹੋ ਗਿਆ। ਇਸ ਕਾਰਨ ਕੰਪਨੀ ਦੀ ਆਮਦਨ ਵਧ ਕੇ 7.92 ਲੱਖ ਕਰੋੜ ਰੁਪਏ (102 ਅਰਬ ਡਾਲਰ) ਹੋ ਗਈ। 100 ਬਿਲੀਅਨ ਡਾਲਰ ਤੋਂ ਵੱਧ ਮਾਲੀਆ ਕਮਾਉਣਾ ਕਿਸੇ ਵੀ ਭਾਰਤੀ ਕੰਪਨੀ ਲਈ ਸੁਪਨੇ ਵਰਗੀ ਸਫਲਤਾ ਹੈ। ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ।
ਇਹ ਵੀ ਪੜ੍ਹੋ : RBI ਦੇ ਰੈਪੋ ਰੇਟ ਨੂੰ ਵਧਾਉਣ ਤੋਂ ਬਾਅਦ ਇਨ੍ਹਾਂ 5 ਬੈਂਕਾਂ ਨੇ ਵੀ ਕੀਤਾ ਵਿਆਜ ਦਰਾਂ 'ਚ ਵਾਧਾ
ਰਿਲਾਇੰਸ ਮੁਤਾਬਕ ਤੇਲ ਕਾਰੋਬਾਰ 'ਚ ਮਜ਼ਬੂਤ ਮੁਨਾਫਾ, ਟੈਲੀਕਾਮ ਅਤੇ ਡਿਜੀਟਲ ਸੇਵਾਵਾਂ 'ਚ ਲਗਾਤਾਰ ਵਾਧਾ ਅਤੇ ਰਿਟੇਲ ਕਾਰੋਬਾਰ 'ਚ ਮਜ਼ਬੂਤ ਗਤੀ ਕਾਰਨ ਕੰਪਨੀ ਦਾ ਮੁਨਾਫਾ ਵਧਿਆ ਹੈ। ਸ਼ੁੱਕਰਵਾਰ ਨੂੰ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਭੇਜੀ ਹੈ। ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ 'ਚ ਕੰਪਨੀ ਦਾ ਏਕੀਕ੍ਰਿਤ ਮੁਨਾਫਾ 22.5 ਫੀਸਦੀ ਵਧ ਕੇ 16,203 ਕਰੋੜ ਰੁਪਏ ਹੋ ਗਿਆ।
ਕੰਪਨੀ ਦੇ ਬੋਰਡ ਨੇ ਲਾਭਅੰਸ਼ ਵੰਡਣ ਦਾ ਸੰਕੇਤ ਦਿੱਤਾ ਹੈ। ਕੰਪਨੀ ਦੇ ਬੋਰਡ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ ਲਈ ਪ੍ਰਤੀ ਇਕੁਇਟੀ ਸ਼ੇਅਰ 8 ਰੁਪਏ ਦੇ ਲਾਭਅੰਸ਼ ਦੀ ਸਿਫਾਰਸ਼ ਕੀਤੀ ਹੈ। ਕੰਪਨੀ ਦੀ ਅਗਲੀ ਸਾਲਾਨਾ ਆਮ ਮੀਟਿੰਗ ਵਿੱਚ ਲਾਭਅੰਸ਼ ਭੁਗਤਾਨ 'ਤੇ ਫੈਸਲੇ ਦੀ ਉਮੀਦ ਹੈ।
ਇਹ ਵੀ ਪੜ੍ਹੋ : ‘ਸਰਕਾਰ ਘਟਾਏਗੀ ਟੈਕਸ! ਖਾਣ ਵਾਲੇ ਤੇਲਾਂ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।