ਮੁੰਬਈ ''ਚ ਜਾਇਦਾਦਾਂ ਦਾ ਰਜਿਸਟ੍ਰੇਸ਼ਨ ਜਨਵਰੀ ''ਚ ਸਾਲਾਨਾ ਆਧਾਰ ''ਤੇ 7 ਫ਼ੀਸਦੀ ਵਧਿਆ
Tuesday, Jan 31, 2023 - 06:34 PM (IST)

ਮੁੰਬਈ- ਮੁੰਬਈ ਸ਼ਹਿਰ 'ਚ ਬਿਹਤਰ ਮੰਗ ਦੇ ਕਾਰਨ ਜਾਇਦਾਦਾਂ ਦਾ ਰਜਿਸਟ੍ਰੇਸ਼ਨਾਂ ਜਨਵਰੀ 2023 'ਚ ਸਾਲਾਨਾ ਆਧਾਰ 'ਤੇ ਸੱਤ ਫ਼ੀਸਦੀ ਵਧ ਕੇ 8,694 ਇਕਾਈ ਹੋ ਗਿਆ। ਪ੍ਰਾਪਰਟੀ ਸਲਾਹਕਾਰ ਨਾਈਟ ਫਰੈਂਕ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਮੁੰਬਈ ਸ਼ਹਿਰ (ਬੀ.ਐੱਮ.ਸੀ) ਖੇਤਰ 'ਚ ਜਨਵਰੀ ਦੌਰਾਨ 8,694 ਇਕਾਈਆਂ ਸੰਪਤੀਆਂ ਦਾ ਰਜਿਸਟਰ ਹੋਇਆ। ਇਸ ਨਾਲ ਸੂਬੇ ਨੂੰ 658 ਕਰੋੜ ਰੁਪਏ ਤੋਂ ਵੱਧ ਦਾ ਰਾਜਸਵ ਮਿਲਿਆ।
ਸਲਾਹਕਾਰ ਕੰਪਨੀ ਨੇ ਕਿਹਾ ਕਿ ਇਸ ਮਹੀਨੇ ਰਜਿਸਟਰ ਕੀਤੀਆਂ ਗਈਆਂ ਜਾਇਦਾਦਾਂ 'ਚੋਂ 84 ਫ਼ੀਸਦੀ ਰਿਹਾਇਸ਼ੀ ਅਤੇ 16 ਫ਼ੀਸਦੀ ਗੈਰ-ਰਿਹਾਇਸ਼ੀ ਸਨ। ਇਹ ਰਿਪੋਰਟ ਰਿਹਾਇਸ਼ੀ, ਵਪਾਰਕ ਅਤੇ ਹੋਰ ਸਾਰੀਆਂ ਕਿਸਮਾਂ ਦੀਆਂ ਸੰਪਤੀਆਂ ਲਈ ਪ੍ਰਾਇਮਰੀ (ਨਵੀਂ ਵਿਕਰੀ) ਅਤੇ ਸੈਕੰਡਰੀ (ਮੁੜ ਵਿਕਰੀ) ਦੋਵਾਂ ਬਾਜ਼ਾਰਾਂ 'ਚ ਲੈਣ-ਦੇਣ ਨਾਲ ਸੰਬੰਧਿਤ ਹੈ। ਹਾਲਾਂਕਿ ਜਾਇਦਾਦਾਂ ਦਾ ਰਜਿਸਟ੍ਰੇਸ਼ਨ ਦਸੰਬਰ ਦੇ ਮੁਕਾਬਲੇ ਇਸ ਮਹੀਨੇ ਸੱਤ ਫ਼ੀਸਦੀ ਘਟਿਆ ਹੈ। ਪਿਛਲੇ ਮਹੀਨੇ 9,367 ਯੂਨਿਟ ਰਜਿਸਟਰ ਹੋਏ ਸਨ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਿਸ਼ਿਰ ਬੈਜਲ ਨੇ ਕਿਹਾ, "ਪ੍ਰਤੀਕੂਲ ਹਾਲਤ ਦੇ ਬਾਵਜੂਦ ਘਰ ਖਰੀਦਣ ਨੂੰ ਲੈ ਕੇ ਖਪਤਕਾਰਾਂ ਦੇ ਉਤਸ਼ਾਹ ਨਾਲ ਮੁੰਬਈ 'ਚ ਰਿਹਾਇਸ਼ੀ ਜਾਇਦਾਦ ਦੀ ਵਿਕਰੀ ਵਧੀ ਹੈ।"