ਮਹਾਮਾਰੀ ਕਾਰਣ ਸੁਧਾਰ ਪ੍ਰੋਗਰਾਮਾਂ ਨਾਲ ਭਾਰਤ ਦੀ ਮੀਡੀਅਮ ਟਰਮ ਗ੍ਰੋਥ ਨੂੰ ਮਿਲ ਸਕਦੈ ਬੜ੍ਹਾਵਾ : ਫਿਚ

11/21/2020 1:52:40 AM

ਨਵੀਂ ਦਿੱਲੀ–ਫਿਚ ਰੇਟਿੰਗ ਨੇ ਕਿਹਾ ਕਿ ਮਹਾਮਾਰੀ ਕਾਰਣ ਸਰਕਾਰ ਵਲੋਂ ਲਾਗੂ ਕੀਤੇ ਗਏ ਸੁਧਾਰ ਏਜੰਡੇ ਨਾਲ ਭਾਰਤ ਦੀ ਮੀਡੀਅਮ ਟਰਮ ਗ੍ਰੋਥ ਨੂੰ ਬੜ੍ਹਾਵਾ ਮਿਲ ਸਕਦਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਮੀਡੀਅਮ ਟਰਮ ਵਾਧਾ ਦਰ ਲਈ ਨਿਵੇਸ਼ ਨੂੰ ਬੜ੍ਹਾਵਾ ਦੇਣ ਅਤੇ ਉਤਪਾਦਕਤਾ ਵਧਾਉਣ ਲਈ ਸੁਧਾਰਾਂ ਦੀ ਲੋੜ ਹੋਵੇਗੀ। ਹਾਲਾਂਕਿ ਫਿਚ ਨੇ ਕਿਹਾ ਕਿ ਇਹ ਮੁਲਾਂਕਣ ਕਰਨ 'ਚ ਸਮਾਂ ਲੱਗੇਗਾ ਕਿ ਕੀ ਸੁਧਾਰਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ

ਇਕ ਬਿਆਨ 'ਚ ਕਿਹਾ ਗਿਆ ਕਿ ਫਿਚ ਰੇਟਿੰਗਸ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਣ ਸਰਕਾਰ ਦੇ ਸੁਧਾਰ ਏਜੰਡੇ ਦੀ ਵਾਪਸੀ ਨਾਲ ਭਾਰਤ ਦੀ ਮੀਡੀਅਮ ਟਰਮ ਗ੍ਰੋਥ ਨੂੰ ਬੜ੍ਹਾਵਾ ਮਿਲ ਸਕਦਾ ਹੈ। ਫਿਚ ਨੇ ਕਿਹਾ ਕਿ ਮਹਾਮਾਰੀ ਕਾਰਣ ਮੀਡੀਅਮ ਟਰਮ 'ਚ ਵਾਧਾ ਧੀਮਾ ਹੋ ਜਾਏਗਾ ਕਿਉਂਕਿ ਕੰਪਨੀ ਦੇ ਵਹੀਖਾਤਿਆਂ ਨੂੰ ਪਹੁੰਚਿਆ ਨੁਕਸਾਨ ਸਾਲਾਂ ਤੱਕ ਨਿਵੇਸ਼ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ:-ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ


Karan Kumar

Content Editor

Related News