ਕੋਰੋਨਾ ਆਫ਼ਤ ਤੇ ਠੰਡ ਕਾਰਨ ਘਟੀ ਗਾਹਕਾਂ ਦੀ ਆਮਦ, ਥੋਕ ਮੰਡੀਆਂ ''ਚ ਘਟੇ ਸਬਜ਼ੀਆਂ ਦੇ ਭਾਅ

Tuesday, Jan 18, 2022 - 03:17 PM (IST)

ਕੋਰੋਨਾ ਆਫ਼ਤ ਤੇ ਠੰਡ ਕਾਰਨ ਘਟੀ ਗਾਹਕਾਂ ਦੀ ਆਮਦ, ਥੋਕ ਮੰਡੀਆਂ ''ਚ ਘਟੇ ਸਬਜ਼ੀਆਂ ਦੇ ਭਾਅ

ਨਵੀਂ ਦਿੱਲੀ - ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨਜ਼ਦੀਕੀ ਇਲਾਕਿਆਂ ਵਿਚ ਕੜਾਕੇ ਦੀ ਠੰਡ ਪੈ  ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੂਰਜ ਦੇਵਤਾ ਵੀ ਦਿਖਾਈ ਨਹੀਂ ਦੇ ਰਹੇ। ਭਾਰੀ ਠੰਡ ਅਤੇ ਕੋਰੋਨਾ ਆਫ਼ਤ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ ਜਿਸ ਕਾਰਨ ਮੰਡੀ ਵਿਚ ਗਾਹਕਾਂ ਦੀ ਆਮਦ ਘੱਟ ਹੋ ਗਈ ਹੈ। ਦੂਜੇ ਪਾਸੇ ਭਾਰੀ ਠੰਡ ਕਾਰਨ ਸਬਜ਼ੀਆਂ ਦੀ ਫ਼ਸਲ ਵਧੀਆ ਆ ਰਹੀ ਹੈ ਅਤੇ ਮੌਸਮੀ ਸਬਜ਼ੀਆਂ ਬਾਜ਼ਾਰ ਵਿਚ ਭਰਪੂਰ ਮਾਤਰਾ ਵਿਚ ਉਪਲੱਬਧ ਹੋ ਰਹੀ ਹੈ। ਥੋਕ ਮੰਡੀਆਂ ਵਿਚ ਸਬਜ਼ੀਆਂ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ ਪਰ ਇਨ੍ਹਾਂ ਘੱਟ ਕੀਮਤਾਂ ਦਾ ਲਾਭ ਗਾਹਕਾਂ ਤੱਕ ਨਹੀਂ ਪਹੁੰਚ ਰਿਹਾ ਹੈ।

ਸਰਦੀਆਂ ਵਿਚ ਸਬਜ਼ੀਆਂ ਦਾ ਰੱਖ-ਰਖਾਅ ਆਸਾਨ ਹੁੰਦਾ ਹੈ ਜਿਸ ਕਾਰਨ ਸਬਜ਼ੀਆਂ ਜ਼ਿਆਦਾ ਦੇਰ ਤੱਕ ਤਾਜ਼ਾ ਰਹਿੰਦੀਆਂ ਹਨ। ਇਸ ਕਾਰਨ ਸਬਜ਼ੀਆਂ ਦੀ ਵਧਦੀ ਸਪਲਾਈ ਨੂੰ ਦੇਖਦੇ ਹੋਏ ਕੀਮਤਾਂ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਇਸ ਮਹੀਨੇ ਸਬਜ਼ੀਆਂ ਸਸਤੀਆਂ ਮਿਲ ਰਹੀਆਂ ਹਨ। 

ਇਹ ਵੀ ਪੜ੍ਹੋ : ਪਰਸਨਲ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਹ ਦੋ ਬੈਂਕਾਂ ਦੇ ਰਹੀਆਂ ਨੇ ਸਭ ਤੋਂ ਸਸਤਾ ਕਰਜ਼ਾ

ਸਬਜ਼ੀ ਵਿਕਰੇਤਾਵਾਂ ਦੀ ਟੁੱਟੀ ਆਸ

ਕੋਰੋਨਾ ਮਹਾਮਾਰੀ ਅਤੇ ਸਰਦੀਆਂ ਕਾਰਨ ਵਿਕਰੇਤਾ ਸਬਜ਼ੀਆਂ ਦੀ ਵੱਧ ਅਤੇ ਮੋਟੇ ਭਾਅ ਵਿਕਰੀ ਦੀ ਉਮੀਦ ਲਗਾ ਰਹੇ ਸਨ। ਇਸ ਉਮੀਦ ਦੇ ਉਲਟ ਬਾਜ਼ਾਰ ਇਸ ਵੇਲੇ ਘੱਟ ਗਾਹਕਾਂ ਦੀ ਆਮਦ ਦਾ ਸਾਹਮਣਾ ਕਰ ਰਿਹਾ ਹੈ। 

ਕੜਕਦੀ ਠੰਡ ਕਾਰਨ ਫਸਲ ਹੋਈ ਭਰਪੂਰ

ਕੜਕਦੀ ਠੰਡ ਕਾਰਨ ਇਸ ਸਾਲ ਸਬਜ਼ੀਆਂ ਦੀ ਸਪਲਾਈ ਬਾਜ਼ਾਰਾਂ ਵਿਚ ਪਹੁੰਚ ਗਈ ਹੈ। ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ। ਦੂਜੇ ਪਾਸੇ ਲੋਕ ਘਰਾਂ ਦੇ ਆਸ-ਪਾਸ ਹੀ ਸਮਾਨ ਖ਼ਰੀਦ ਰਹੇ ਹਨ।

ਇਹ ਵੀ ਪੜ੍ਹੋ : Bitcoin ਨਿਵੇਸ਼ਕਾਂ ਦਾ ਪਸੰਦੀਦਾ ਸਥਾਨ ਬਣਿਆ Puerto Rico, ਇਸ ਕਾਰਨ ਦੇ ਰਹੇ ਤਰਜੀਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News