ਘੱਟ ਹੋਈ ਬਿਜਾਈ, ਮਹਿੰਗਾ ਹੋਵੇਗਾ ਬਾਸਮਤੀ ਦਾ ਸੁਆਦ
Saturday, Aug 05, 2017 - 05:27 PM (IST)
ਨਵੀਂ ਦਿੱਲੀ— ਪਿਆਜ਼ ਤਾਂ ਮਹਿੰਗੇ ਹੋ ਹੀ ਰਹੇ ਸਨ, ਆਉਣ ਵਾਲੇ ਸਮੇਂ 'ਚ ਬਾਸਮਤੀ ਦੀਆਂ ਕੀਮਤਾਂ 'ਚ ਉਛਾਲ ਦੇ ਲਈ ਤਿਆਰ ਹੋ ਜਾਓ। ਬਾਸਮਤੀ ਦੇ ਵੱਡੇ ਉਤਪਾਦਕ ਰਾਜ ਪੰਜਾਬ ਦੇ ਕਿਸਾਨਾਂ ਦਾ ਬਾਸਮਤੀ ਤੋਂ ਮੋਹ ਭੰਗ ਹੋ ਗਿਆ ਹੈ। 2 ਸਾਲ 'ਚ ਹੀ ਇੱਥੇ ਬਾਸਮਤੀ ਦੀ ਬਿਜਾਈ 'ਚ 40 ਫੀਸਦੀ ਦੀ ਕਮੀ ਆਈ ਹੈ। ਬਾਸਮਾਤੀ ਦੀ ਖੁਸ਼ਬੂ ਹੁਣ ਪੰਜਾਬ ਨੂੰ ਪਸੰਦ ਨਹੀਂ ਆ ਰਹੀ। ਜੋ ਕਿਸਾਨ 6 ਏਕੜ 'ਚ ਬਾਸਮਤੀ ਬੀਜ ਦੇ ਸਨ ਉਸ ਬਾਰ ਬਿਜਾਈ ਸਿਰਫ 2.5 ਏਕੜ 'ਚ ਕਰ ਰਹੇ ਹਨ।
ਦਰਅਸਲ ਦੋ ਸਾਲ ਪਹਿਲਾ ਬਾਸਮਤੀ ਚਾਵਲ 4500 ਰੁਪਏ ਕਵੰਟਲ ਤਕ ਵਿਕਿਆ ਪਰ ਹੁਣ ਇਸਦੀ ਕੀਮਤ ਗਿਰ ਕੇ 1600 ਰੁਪਏ ਤੱਕ ਆ ਗਈ ਹੈ। ਜਾਣਕਾਰਾਂ ਦੇ ਮੁਤਾਬਕ ਬਾਸਮਤੀ 'ਤੇ ਐੱਮ.ਐੱਸ.ਪੀ ਤੈਅ ਨਹੀਂ ਹੋਣ ਕਾਰਨ ਸਹੀ ਕੀਮਤ ਨਹੀਂ ਮਿਲ ਰਹੀ। ਜਾਬ 'ਚ ਦੇਸ਼ ਦਾ ਕਰੀਬ ਇਕ ਤਿਹਾਈ ਬਾਸਮਤੀ ਚਾਵਲ ਉਤਪਾਦ ਹੁੰਦਾ ਹੈ। 2 ਸਾਲ ਪਹਿਲਾ ਤੱਕ ਪੰਜਾਬ 'ਚ 8 ਲੱਖ ਹੇਕਟੇਅਰ ਜਮੀਨ 'ਤੇ ਬਾਸਮਤੀ ਦੀ ਬਿਜਾਈ ਹੁੰਦੀ ਸੀ। ਪਰ ਹੁਣ ਇਹ ਰਕਬਾ ਘਟ ਕੇ 4.25 ਲੱਖ ਹੇਕਟੇਅਰ ਰਹਿ ਗਿਆ ਹੈ।
ਕਿਸਾਨ ਹੁਣ ਦੂਸਰੀਆਂ ਫਸਲਾਂ ਵੱਲ ਰੁਖ ਕਰ ਰਹੇ ਹਨ। ਆਮਤੌਰ 'ਤੇ ਪਿਛਲੇ ਕੁਝ ਸਾਲਾਂ 'ਚ ਕਿਸਾਨ ਬਾਸਮਤੀ ਦੀ ਖੇਤੀ ਦੇ ਜਰੀਏ ਚੰਗਾ ਮੁਨਾਫਾ ਕਮਾਉਂਦੇ ਰਹੇ ਹਨ ਪਰ ਪਿਛਲੇ 2 ਸਾਲ ਤੋਂ ਉਚਿਤ ਰੇਟ ਨਾ ਮਿਲਣ ਦੇ ਕਾਰਨ ਉਨ੍ਹਾਂ ਨੇ ਬਾਸਮਤੀ ਦੀ ਖੇਤੀ ਨਾਲ ਮੂੰਹ ਮੌੜਨਾ ਸ਼ੁਰੂ ਕਰ ਦਿੱਤਾ ਹੈ ਲਿਹਾਜਾ ਆਉਣ ਵਾਲੇ ਦਿਨ੍ਹਾਂ 'ਚ ਬਾਸਮਤੀ ਦੀ ਫਸਲ ਬਾਜ਼ਾਰ 'ਚ ਘੱਟ ਆਵੇਗੀ ਜਿਸਦਾ ਸਿੱਧਾ ਅਸਰ ਬਾਸਮਤੀ ਚਾਵਲ ਦੀ ਕੀਮਤ 'ਤੇ ਪੈ ਸਕਦਾ ਹੈ।
