ਐਂਟੀਬਾਇਓਟਿਕ ਸਮੇਤ 129 ਦਵਾਈਆਂ ਦੀਆਂ ਘਟੀਆਂ ਕੀਮਤਾਂ

Saturday, Dec 31, 2022 - 02:11 PM (IST)

ਐਂਟੀਬਾਇਓਟਿਕ ਸਮੇਤ 129 ਦਵਾਈਆਂ ਦੀਆਂ ਘਟੀਆਂ ਕੀਮਤਾਂ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਆਮ ਜਨਤਾ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਕਈ ਦਵਾਈਆਂ ਦਾ ਮੁੱਲ ਨਿਰਧਾਰਤ ਕਰ ਦਿੱਤਾ ਹੈ। ਕੇਂਦਰੀ ਖਾਧ ਅਤੇ ਰਸਾਇਣ ਮੰਤਰਾਲੇ ਦੇ ਨੈਸ਼ਨਲ ਫਾਰਮਾਸਊਟਿਕਲ ਪ੍ਰਾਈਸਿੰਗ ਅਥਾਰਿਟੀ (ਐੱਨ.ਪੀ.ਪੀ.ਏ.) ਨੇ 19 ਦਸੰਬਰ ਨੂੰ 129 ਤਰ੍ਹਾਂ ਦੀਆਂ ਦਵਾਈਆਂ ਨੂੰ ਮੁੱਲ ਨਿਰਧਾਰਨ ਦੇ ਦਾਇਰੇ 'ਚ ਲਿਆਉਂਦੇ ਹੋਏ ਗਜਟ ਨੋਟੀਫਿਕੇਸ਼ਨ ਕਰ ਦਿੱਤਾ ਹੈ। ਇਨ੍ਹਾਂ 'ਚੋਂ ਇਨ੍ਹਾਂ ਦਵਾਈਆਂ ਦੇ ਭਾਅ 20 ਤੋਂ ਲੈ ਤੇ 40 ਫੀਸਦੀ ਤੱਕ ਘੱਟ ਗਏ ਹਨ। 

ਫਾਰਮਾਸਊਟੀਕਲ ਕੰਪਨੀਆਂ ਦਾ ਕਹਿਣਾ ਹੈ ਕਿ ਘਟੀਆਂ ਹੋਈਆਂ ਕੀਮਤਾਂ ਦੇ ਨਾਲ ਨਵਾਂ ਬੈਚ ਜਲਦ ਹੀ ਉਪਲੱਬਧ ਹੋਵੇਗਾ।  ਐੱਨ.ਪੀ.ਪੀ.ਏ. ਨੇ ਤਿੰਨ ਵੱਖ-ਵੱਖ ਗਜਟ ਸੂਚਨਾ 19 ਦਸੰਬਰ ਨੂੰ ਜਾਰੀ ਕੀਤੀ ਹੈ, ਉਸ 'ਚ ਇਕ 'ਚੋਂ 107, ਦੂਜੇ 'ਚ 12 ਅਤੇ ਤੀਜੇ 'ਚ 10 ਦਵਾਈਆਂ ਦਾ ਮੁੱਲ ਨਿਰਧਾਰਨ ਕੀਤਾ ਹੈ। ਇਨ੍ਹਾਂ ਦੀਆਂ ਕੀਮਤਾਂ  ਦਵਾਈ ਕੰਪਨੀਆਂ ਤੈਅ ਸੀਮਾ ਤੋਂ ਜ਼ਿਆਦਾ ਨਹੀਂ ਰੱਖ ਸਕਣਗੀਆਂ। ਪ੍ਰਤੀ ਟੇਬਲੇਟ, ਕੈਪਸੂਲ ਅਤੇ ਇੰਜੈਕਸ਼ਨ ਦੇ ਵਾਇਲ ਦੇ ਹਿਸਾਬ ਨਾਲ ਮੁੱਲ ਤੈਅ ਕਰਦੇ ਹੋਏ ਇਸ ਦੀ ਸੂਚਨਾ ਸੂਬਿਆਂ ਦੇ ਮੈਡੀਕਲ ਕੰਟਰੋਲ ਅਤੇ ਮੈਡੀਕਲ ਨਿਰਮਾਤਾਵਾਂ ਨੂੰ ਵੀ ਭੇਜੀ ਗਈ ਹੈ। 
ਸਭ ਤੋਂ ਜ਼ਿਆਦਾ ਲਿਖੀ ਜਾਣ ਵਾਲੀ ਦਵਾਈ- ਡਾਕਟਰ ਦਿਲ ਅਤੇ ਹਾਈ ਬੀਪੀ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਐਮਲੋਡਪਿਨ 5 ਐੱਮ ਜੀ, ਟੇਲੀਮਸਾਟਰਨ 10 ਐੱਮਜੀ , ਰੈਮਪ੍ਰਿਲ 5 ਐੱਮਜੀ ਦੀਆਂ ਦਵਾਈਆਂ ਲਿਖਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਮੇਟਾਫਾਰਮਿਨ 500ਐੱਮ ਜੀ ਅਤੇ ਗਿਲਮੇਪਾਈਰਾਈਡ 10 ਐੱਮਜੀ ਲਿਖਦੇ ਹਨ। ਬੁਖਾਰ ਦੀ ਪੈਰਾਸਿਟਾਮਾਲ ਅਤੇ ਮਿਰਗੀ ਨੂੰ ਦਵਾਈ ਸੋਡੀਅਮ ਵੇਲਪ੍ਰੇਡ, ਐਂਜਾਇਟੀ ਅਤੇ ਨਰਵਸ ਸਿਸਟਮ ਦੇ ਲਈ ਕਲੋਬਾਜਾਮ 5 ਐੱਮਜੀ ਲਿਖਦੇ ਹਨ। 
ਖਾਧ ਅਤੇ ਔਸ਼ਦੀ ਪ੍ਰਸ਼ਾਸਨ ਵਿਭਾਗ ਦੇ ਔਸ਼ਦੀ ਨਿਰੀਖਣ ਸੰਦੇਸ਼ ਮੌਰਿਆ ਨੇ ਦੱਸਿਆ ਕਿ ਗਜਟ ਜਾਰੀ ਹੋ ਗਿਆ ਹੈ। ਸੂਬੇ ਦੇ ਔਸ਼ਦੀ ਕੰਟਰੋਲ ਇਥੋਂ ਭੇਜਿਆ ਨਹੀਂ ਗਿਆ ਹੈ। ਜਿਵੇਂ ਹੀ ਮਿਲੇਗਾ, ਉਸ ਨੂੰ ਲਾਗੂ ਕਰਵਾਇਆ ਜਾਵੇਗਾ। 


author

Aarti dhillon

Content Editor

Related News