ਅਰਥਵਿਵਸਥਾ ਨੂੰ ਫਿਰ ਪਟਰੀ ''ਤੇ ਲਿਆਉਣ ਲਈ ਵਿਆਜ ਦਰ ''ਚ ਕਟੌਤੀ ਇਕਲੌਤਾ ਉਪਾਅ

09/23/2017 9:13:07 AM

ਨਵੀਂ ਦਿੱਲੀ—ਅਰਥਵਿਵਸਥਾ ਨੂੰ ਫਿਰ ਤੋਂ ਪਟਰੀ 'ਤੇ ਲਿਆਫਣ ਲਈ ਵਿਆਜ ਦਰਾਂ 'ਚ ਕਟੌਤੀ ਕਰਨਾ ਇਕਮਾਤਰ ਉਪਾਅ ਹੈ ਕਿਉਂਕਿ ਇਹ ਮੰਗ ਅਤੇ ਨਿਵੇਸ਼ ਨੂੰ ਧੱਕਾ ਦੇਣ ਦਾ ਕੰਮ ਕਰਨਗੇ। ਬੋਫਾ ਐੱਮ. ਐੱਲ. ਦੀ ਇਕ ਸ਼ੋਧ ਰਿਪੋਰਟ 'ਚ ਕਿਹਾ ਗਿਆ ਹੈ ਕਿ ਢਾਂਚਾਗਤ ਸੁਧਾਰਾਂ ਦਾ ਅਸਰ ਵਾਧਾ ਦਰ ਜਾਂ ਰੁਕੇ ਹੋਏ ਪ੍ਰਾਜੈਕਟ ਦੇ ਰੀਵਾਈਵਰ 'ਤੇ ਦਿਖਣ 'ਚ ਪੰਜ ਤੋਂ ਦੱਸ ਸਾਲ ਦਾ ਲੰਬਾ ਸਮਾਂ ਲੱਗਦਾ ਹੈ। ਬੋਫਾ ਐੱਮ. ਐੱਲ. ਨੇ ਕਿਹਾ ਕਿ ਵਿਆਜ ਦਰਾਂ 'ਚ ਕੁਟੌਤੀ ਰੀਵਾਈਵਲ ਲਈ ਮੁੱਖ ਹੈ। ਸਾਡੇ ਵਿਚਾਰ 'ਚ ਇਹ ਮੰਗ ਨੂੰ ਵਾਧਾ ਦੇਵੇਗਾ, ਰੁਕੇ ਹੋਏ ਕਾਰਖਾਨਿਆਂ ਨੂੰ ਚਾਲੂ ਕਰੇਗਾ ਅਤੇ ਜਦੋਂ ਸਮਰੱਥਾ ਹੋਵੇਗਾ ਤਾਂ ਨਿਵੇਸ਼ ਨੂੰ ਉਤਸ਼ਾਹ ਦੇਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਆਜ ਦਰ ਨੂੰ ਅਕਤੂਬਰ-ਮਾਰਚ ਦੇ ਰੁੱਝੇ ਮੌਸਮ 'ਚ 0.25 ਫੀਸਦੀ ਤੱਕ ਘਟਾਉਣਾ ਚਾਹੀਦਾ ਅਤੇ ਸਤੰਬਰ 2018 ਤੱਕ ਇਸ 'ਚ 0.50 ਪ੍ਰਤੀ ਕਟੌਤੀ ਹੋਣੀ ਚਾਹੀਦੀ। ਵਿਆਜ ਦਰ 'ਚ ਕਟੌਤੀ ਇਕਮਾਤਰ ਵਿਵਹਾਰਿਕ ਮਾਧਿਅਮ ਹੈ ਜੋ ਅਰਥਵਿਵਸਥਾ ਨੂੰ ਫਿਰ ਪਟਰੀ 'ਤੇ ਲਿਆ ਸਕਦਾ ਹੈ ਕਿਉਂਕਿ ਢਾਂਚਾਗ੍ਰਸਤ ਸੁਧਾਰਾਂ ਦਾ ਅਸਰ ਦਿਸਣ 'ਚ 5-10 ਸਾਲ ਲੱਗਣਗੇ।


Related News