ਸ਼ੇਅਰ ਬਾਜ਼ਾਰ 'ਚ ਰਿਕਵਰੀ : ਸੈਂਸੈਕਸ 500 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 25,037 ਦੇ ਪੱਧਰ 'ਤੇ ਬੰਦ

Tuesday, Oct 08, 2024 - 04:10 PM (IST)

ਸ਼ੇਅਰ ਬਾਜ਼ਾਰ 'ਚ ਰਿਕਵਰੀ : ਸੈਂਸੈਕਸ 500 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 25,037 ਦੇ ਪੱਧਰ 'ਤੇ ਬੰਦ

ਮੁੰਬਈ - ਅੱਜ ਯਾਨੀ 8 ਅਕਤੂਬਰ ਨੂੰ ਸੈਂਸੈਕਸ 584.81 ਅੰਕ ਭਾਵ 0.72 ਫ਼ੀਸਦੀ ਦੇ ਵਾਧੇ ਨਾਲ 81,634.81 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਸਟਾਕਾਂ 'ਚੋਂ 19 ਵਾਧੇ ਨਾਲ  ਅਤੇ 11 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਮੀਡੀਆ ਸੈਕਟਰ ਵਿੱਚ ਸਭ ਤੋਂ ਵੱਧ 3.11% ਦਾ ਵਾਧਾ ਹੋਇਆ ਹੈ।

ਟਾਪ ਗੇਨਰਜ਼ ਐਂਡ ਲੂਜ਼ਰਜ਼

PunjabKesari

ਨੈਸ਼ਨਲ ਸਟਾਕ ਐਕਸਚੇਂਜ

ਦੂਜੇ ਪਾਸੇ ਨਿਫਟੀ ਵੀ 241.70 ਅੰਕ ਭਾਵ 0.97 ਫ਼ੀਸਦੀ ਚੜ੍ਹ ਕੇ 25,037.45 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ 36 ਵਾਧੇ ਨਾਲ 14 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ। ਆਈਟੀ ਅਤੇ ਬੈਂਕਿੰਗ ਸੈਕਟਰ ਦੇ ਸ਼ੇਅਰ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। 

ਟਾਪ ਗੇਨਰਜ਼ ਐਂਡ ਲੂਜ਼ਰਜ਼

PunjabKesari

ਏਸ਼ੀਆਈ ਬਾਜ਼ਾਰ ਡਿੱਗ ਰਹੇ ਹਨ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.20 ਫੀਸਦੀ ਤੱਕ ਡਿੱਗਿਆ ਹੈ। ਇਸ ਦੇ ਨਾਲ ਹੀ ਹਾਂਗਕਾਂਗ ਦਾ ਹੈਂਗਸੇਂਗ ਇੰਡੈਕਸ 7.38 ਫੀਸਦੀ ਦੀ ਗਿਰਾਵਟ ਨਾਲ ਅਤੇ ਕੋਰੀਆ ਦਾ ਕੋਸਪੀ ਇੰਡੈਕਸ 0.73 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

7 ਅਕਤੂਬਰ ਨੂੰ ਅਮਰੀਕੀ ਡਾਓ ਜੋਂਸ 0.94% ਡਿੱਗ ਕੇ 41,954 'ਤੇ ਅਤੇ ਨੈਸਡੈਕ 1.18% ਡਿੱਗ ਕੇ 17,923 'ਤੇ ਆ ਗਿਆ। S&P 500 ਵੀ 0.96% ਡਿੱਗ ਕੇ 5,695 'ਤੇ ਆ ਗਿਆ।

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 7 ਅਕਤੂਬਰ ਨੂੰ 8,293.41 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ₹ 13,245.12 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਰੁੜ ਕੰਸਟਰਕਸ਼ਨ ਐਂਡ ਇੰਜੀਨੀਅਰਿੰਗ ਦਾ ਆਈਪੀਓ ਅੱਜ ਖੁੱਲ੍ਹੇਗਾ

ਗਰੁੜ ਕੰਸਟਰਕਸ਼ਨ ਐਂਡ ਇੰਜਨੀਅਰਿੰਗ ਲਿਮਟਿਡ ਦਾ ਸ਼ੁਰੂਆਤੀ ਜਨਤਕ ਪੇਸ਼ਕਸ਼ ਅੱਜ ਖੁੱਲ੍ਹੇਗੀ। ਨਿਵੇਸ਼ਕ ਇਸ ਇਸ਼ੂ ਲਈ 10 ਅਕਤੂਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 15 ਅਕਤੂਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 7 ਅਕਤੂਬਰ ਨੂੰ ਸੈਂਸੈਕਸ 638 ਅੰਕ ਡਿੱਗ ਕੇ 81,050 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 218 ਅੰਕ ਡਿੱਗ ਕੇ 24,795 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲ ਕੈਪ 1,827 ਅੰਕ ਡਿੱਗ ਕੇ 54,117 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 23 ਹੇਠਾਂ ਅਤੇ 7 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 40 'ਚ ਗਿਰਾਵਟ ਅਤੇ 10 'ਚ ਤੇਜ਼ੀ ਰਹੀ। ਐਨਐਸਈ ਦੇ ਆਈਟੀ ਸੈਕਟਰ ਨੂੰ ਛੱਡ ਕੇ ਸਾਰੇ ਗਿਰਾਵਟ ਨਾਲ ਬੰਦ ਹੋਏ।
 


author

Harinder Kaur

Content Editor

Related News