ਇਲੈਕਟ੍ਰਿਕ ਦੋ-ਪਹੀਆ ਵਾਹਨ ਦੇ ਚਾਰਜਰਾਂ ਲਈ ਵਸੂਲੀ ਰਕਮ ਵਾਪਸ ਕਰੇਗੀ ਸਰਕਾਰ

05/09/2023 3:30:59 PM

ਨਵੀਂ ਦਿੱਲੀ - ਇਲੈਕਟ੍ਰਿਕ ਦੋ-ਪਹੀਆ (E2W) ਵਾਹਨ ਨਿਰਮਾਤਾ ਗਾਹਕਾਂ ਨੂੰ ਚਾਰਜਰਾਂ ਲਈ ਵਸੂਲੀ ਰਕਮ ਵਾਪਸ ਕਰਨ ਲਈ ਤਿਆਰ ਹੈ। ਅਜਿਹੇ ਵਿੱਚ ਸਰਕਾਰ ਐਕਸ ਫੈਕਟਰੀ ਕੀਮਤ ਡਿਫਾਲਟਰਾਂ ਨੂੰ ਰੋਕੀ ਗਈ ਸਬਸਿਡੀ ਦੀ ਰਕਮ ਜਾਰੀ ਕਰਨ ਲਈ ਤਿਆਰ ਹੈ। ਸਰਕਾਰ ਫਾਸਟਰ ਐਡਪਸ਼ਨ ਐਂਡ ਮੈਨਿਊਫੈਕਚਰਿੰਗ ਆਫ (ਹਾਈਬ੍ਰਿਡ ਐਂਡ) ਇਲੈਕਟ੍ਰਿਕ ਵਾਈਕਲਸ ਇਨ ਇੰਡੀਆ (FAME)-2 ਦੇ ਅਧੀਨ ਇਹ ਸਬਸਿਡੀ ਦਿੰਦੀ ਹੈ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ

ਸਰਕਾਰ ਨੇ ਫਰਵਰੀ ਵਿਚ ਜਾਂਚ ਸ਼ੁਰੂ ਹੋਣ ਤੋਂ ਹੁਣ ਤੱਕ 1,110 ਕਰੋੜ ਰੁਪਏ ਰੋਕ ਲਏ ਹਨ। ਸੂਤਰਾਂ ਅਨੁਸਾਰ ਇਸ ਵਿੱਚੋਂ 4 ਡਿਫਾਲਟਰਾਂ ਅਥਰ ਐਨਰਜੀ, ਓਲਾ ਇਲੈਕਟ੍ਰਿਕ, ਟੀ.ਵੀ.ਐੱਸ ਅਤੇ ਹੀਰੋ ਮੋਟੋਕਾਰਪ ਦੇ ਵਿਡਾ ਨੂੰ ਕੁੱਲ 823 ਕਰੋੜ ਰੁਪਏ ਜਾਰੀ ਕਰ ਦਿੱਤੇ ਜਾਣਗੇ। ਭਾਰੀ ਉਦਯੋਗ ਮੰਤਰਾਲੇ ਤੋਂ ਵੱਧ ਅਦਾਇਗੀਆਂ ਦੀ ਕਤਾਰ ਵਿੱਚ ਓਲਾ ਸਭ ਤੋਂ ਅੱਗੇ ਹੈ, ਜਿਸ ਨੂੰ 367 ਕਰੋੜ ਰੁਪਏ ਮਿਲਣਗੇ। ਦੱਸ ਦੇਈਏ ਕਿ ਇਸ ਤੋਂ ਬਾਅਦ ਅਥਰ ਨੂੰ 275 ਕਰੋੜ ਰੁਪਏ ਅਤੇ TVS ਨੂੰ 153 ਕਰੋੜ ਰੁਪਏ ਮਿਲ ਸਕਦੇ ਹਨ। ਹੀਰੋ ਮੋਟੋਕਾਰਪ ਦਾ ਸਬਸਿਡੀ ਬਿੱਲ 28 ਕਰੋੜ ਰੁਪਏ ਹੋਵੇਗਾ।

ਇਹ ਵੀ ਪੜ੍ਹੋ - ਫੈਸ਼ਨ ਬ੍ਰਾਂਡ ਨੂੰ ਖਰੀਦਣ ਲਈ ਆਦਿਤਿਆ ਬਿਰਲਾ ਗਰੁੱਪ ਚੁੱਕੇਗਾ 800 ਕਰੋੜ ਰੁਪਏ ਦਾ ਕਰਜ਼ਾ

ਸੂਤਰਾਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਗਾਹਕਾਂ ਨੂੰ ਰਿਫੰਡ ਦਾ ਵੇਰਵਾ ਦੇਣ ਤੋਂ ਬਾਅਦ ਬਾਕੀ 287 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਜਾਣਗੇ। ਸੂਤਰਾਂ ਨੇ ਕਿਹਾ ਕਿ ਜਦੋਂ ਕੰਪਨੀਆਂ ਗਾਹਕਾਂ ਨੂੰ ਪੈਸੇ ਵਾਪਸ ਕਰਨ ਦਾ ਵੇਰਵਾ ਦੇਵੇਗਾ ਤਾਂ ਫਿਰ ਬਾਕੀ ਦੇ 287 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਜਾਣਗੇ। ਜਿਹੜੇ ਲੋਕਾਂ ਨੇ 30 ਮਾਰਚ, 2023 ਤੱਕ Ola S1Pro ਖਰੀਦੀ ਹੈ, ਉਹਨਾਂ ਲੋਕਾਂ ਨੂੰ ਓਲਾ ਵਲੋਂ 130 ਕਰੋੜ ਰੁਪਏ ਵਾਪਸ ਕੀਤੇ ਜਾਣਗੇ। ਦੂਜੇ ਪਾਸੇ Hero MotoCorp ਮਾਰਚ 2023 ਤੱਕ Vida V1 Plus ਅਤੇ Vida V1 Pro ਮਾਡਲਾਂ ਨੂੰ ਖਰੀਦਣ ਵਾਲੇ ਆਪਣੇ 1,100 ਗਾਹਕਾਂ ਨੂੰ 2.23 ਕਰੋੜ ਰੁਪਏ ਵਾਪਸ ਕਰੇਗਾ।


rajwinder kaur

Content Editor

Related News