ਬਿਹਾਰ ''ਚ ਅਨਾਜ ਉਤਪਾਦਨ ਦਾ ਬਣਿਆ ਰਿਕਾਰਡ : ਰਾਜ ਖੇਤੀਬਾੜੀ ਵਿਭਾਗ

11/18/2017 12:35:58 PM

ਪਟਨਾ— ਬਿਹਾਰ 'ਚ ਪਿਛਲੇ ਵਿਤ ਸਾਲ ਦੌਰਾਨ ਅਨਾਜ ਦਾ ਉਤਪਾਦਨ ਰਿਕਾਰਡ ਉਚਾਈ ਨੂੰ ਛੂਹ ਗਿਆ ਹੈ। ਇਹ ਵਾਧਾ ਕੁਲ ਉਤਪਾਦ ਅਤੇ ਪ੍ਰਤੀ ਹੈਕਟੇਅਰ ਉਪਜ, ਦੋਨਾਂ ਹੀ ਪ੍ਰਸੰਗ 'ਚ ਹੋਈ ਹੈ। ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਦੇ ਪ੍ਰਧਾਨ ਸਚਿਵ ਸੁਧੀਰ ਕੁਮਾਰ ਨੇ ਕਿਹਾ, '' ਪ੍ਰਦੇਸ਼ 'ਚ ਕੁਲ ਅਨਾਜ ਦਾ ਉਤਪਾਦਨ ਸਾਲ 2016-17 'ਚ 185.61 ਲੱਖ ਟਨ ਹੋਇਆ ਜੋ ਕਿ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ 178.29 ਲੱਖ ਟਨ ਸੀ ਜਿਸ ਨੂੰ ਸਾਲ 2012-13 'ਚ ਹਾਸਲ ਕੀਤਾ ਗਿਆ ਸੀ।''
ਕੁਮਾਰ ਨੇ ਕਿਹਾ, '' ਪਿਛਲੇ ਸਾਲ ਅਨਾਜ ਉਪਜ ਵੀ 27.77 ਕੁਇੰਟਲ ਪ੍ਰਤੀ ਹੈਕਟੇਅਰ ਸੀ ਅਤੇ ਇਹ ਵੀ ਇਕ ਰਿਕਾਰਡ ਹੈ।'' ਪ੍ਰਦੇਸ਼ ਖੇਤੀਬਾੜੀ ਵਿਭਾਗ ਦੁਆਰਾ ਜਾਰੀ ਕੀਤੇ ਗਏ ਸੂਚਨਾ 'ਚ ਕਿਹਾ ਗਿਆ ਕਿ '' ਰਿਕਾਰਡ ਉਤਪਾਦਨ ਮੱਕੀ ਦੇ ਪ੍ਰਸੰਗ 'ਚ ਵੀ ਹਾਸਲ ਕੀਤਾ ਗਿਆ ਜੋ ਕਰੀਬ 38.46 ਲੱਖ ਰਿਹਾ। ਪ੍ਰਤੀ ਹੈਕਟੇਅਰ ਉਪਜ 53.35 ਕੁਇੰਟਲ ਰਹੀ।'' ਇਸ ਨਾਲ ਪੂਰਵ ਮੱਕੀ ਦੇ ਉਤਪਾਦਨ ਦਾ ਬਿਹਤਰੀਨ ਅੰਕੜਾ ਸਾਲ 2012-13 ਦਾ ਹੈ ਜਦੋ 27.56 ਲੱਖ ਟਨ ਦਾ ਉਤਪਾਦਨ ਹੋਇਆ ਸੀ। ਉਦੋਂ ਪ੍ਰਤੀ ਹੈਕਟੇਅਰ ਉਪਜ 39.75 ਕੁਇੰਟਲ ਦੀ ਹੋਈ ਸੀ।''


Related News