ਰਿਕਾਰਡ ਪੱਧਰ 'ਤੇ ਤੇਲ ਦੀਆਂ ਕੀਮਤਾਂ, ਦੇਸ਼ 'ਚ ਪੈਟਰੋਲ 111 ਤੇ ਡੀਜ਼ਲ 100 ਤੋਂ ਪਾਰ

Wednesday, Oct 06, 2021 - 02:51 PM (IST)

ਰਿਕਾਰਡ ਪੱਧਰ 'ਤੇ ਤੇਲ ਦੀਆਂ ਕੀਮਤਾਂ, ਦੇਸ਼ 'ਚ ਪੈਟਰੋਲ 111 ਤੇ ਡੀਜ਼ਲ 100 ਤੋਂ ਪਾਰ

ਨਵੀਂ ਦਿੱਲੀ (ਵਾਰਤਾ) - ਤੇਲ ਉਤਪਾਦਕ ਦੇਸ਼ਾਂ ਦੀ ਪ੍ਰਮੁੱਖ ਸੰਸਥਾ ਓਪੇਕ ਵੱਲੋਂ ਮੰਗ ਅਨੁਸਾਰ ਤੇਲ ਉਤਪਾਦਨ ਨਾ ਵਧਾਉਣ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਬਾਲ ਜਾਰੀ ਰਹਿਣ ਦੇ ਦਬਾਅ ਹੇਠ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਦੇਸ਼ ਵਿੱਚ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਲਗਾਤਾਰ ਚਾਰ ਦਿਨਾਂ ਦੀ ਤੇਜ਼ੀ ਤੋਂ ਬਾਅਦ ਸੋਮਵਾਰ ਨੂੰ ਦੋਵਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ ਪਰ ਮੰਗਲਵਾਰ ਨੂੰ ਇਸ ਵਿੱਚ ਵਾਧਾ ਕੀਤਾ ਗਿਆ।  

ਅੱਜ ਬੁੱਧਵਾਰ ਨੂੰ ਫਿਰ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ  ਹੈ। ਇਸ ਕਾਰਨ ਰਾਜਧਾਨੀ ਦਿੱਲੀ ਵਿੱਚ ਇਨ੍ਹਾਂ ਦੀਆਂ ਕੀਮਤਾਂ ਆਲ-ਟਾਈਮ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਵਾਧੇ ਤੋਂ ਬਾਅਦ, ਰਾਜਧਾਨੀ ਦਿੱਲੀ ਵਿੱਚ ਪੈਟਰੋਲ 102.94 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.42 ਰੁਪਏ ਪ੍ਰਤੀ ਲੀਟਰ ਦੇ ਸਰਵ-ਉੱਚ ਪੱਧਰ 'ਤੇ ਪਹੁੰਚ ਗਿਆ। ਪਿਛਲੇ ਇੱਕ ਹਫ਼ਤੇ ਵਿੱਚ ਪੈਟਰੋਲ 1.75 ਪੈਸੇ ਮਹਿੰਗਾ ਹੋ ਚੁੱਕਾ ਹੈ। ਡੀਜ਼ਲ ਵੀ 10 ਦਿਨਾਂ ਵਿੱਚ 2.80 ਰੁਪਏ ਪ੍ਰਤੀ ਲੀਟਰ ਵਧ ਗਿਆ ਹੈ।

ਇਹ ਵੀ ਪੜ੍ਹੋ : Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ

ਓਪੇਕ ਦੇਸ਼ਾਂ ਦੀ ਬੈਠਕ ਵਿੱਚ ਤੇਲ ਉਤਪਾਦਨ ਨੂੰ ਪ੍ਰਤੀ ਦਿਨ ਚਾਰ ਲੱਖ ਬੈਰਲ ਵਧਾਉਣ ਦਾ ਫੈਸਲਾ ਕੀਤਾ ਗਿਆ, ਜਦੋਂ ਕਿ ਕੋਰੋਨਾ ਤੋਂ ਬਾਅਦ ਵਿਸ਼ਵ ਪੱਧਰ 'ਤੇ ਇਸਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਫੈਸਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਕੱਲ੍ਹ ਅਮਰੀਕੀ ਬਾਜ਼ਾਰ 'ਚ ਕਾਰੋਬਾਰ ਦੇ ਅੰਤ 'ਤੇ ਬ੍ਰੈਂਟ ਕੱਚਾ 1.30 ਡਾਲਰ ਪ੍ਰਤੀ ਬੈਰਲ ਵਧ ਕੇ 82.56 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕੱਚਾ 1.11 ਡਾਲਰ ਵਧ ਕੇ 78.73 ਡਾਲਰ ਪ੍ਰਤੀ ਬੈਰਲ ਹੋ ਗਿਆ ਸੀ।

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ 102.94 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.42 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਇਸ ਵਾਧੇ ਤੋਂ ਬਾਅਦ ਦਿੱਲੀ ਐਨ.ਸੀ.ਆਰ. ਦੇ ਨੋਇਡਾ ਵਿੱਚ ਪੈਟਰੋਲ 100.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ ਹੈ। ਇਸ ਵੇਲੇ ਭੋਪਾਲ ਵਿੱਚ ਪੈਟਰੋਲ 111.45 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100.42 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ਤੇ ਨਵੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ।

ਇਹ ਵੀ ਪੜ੍ਹੋ : 'ਬਾਏ ਨਾਓ ਪੇ ਲੇਟਰ': ਸਮੇਂ 'ਤੇ ਨਹੀਂ ਕੀਤਾ ਭੁਗਤਾਨ ਤਾਂ ਇਹ ਸਹੂਲਤ ਬਣ ਸਕਦੀ ਹੈ ਮੁਸੀਬਤ

ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ: 

ਸ਼ਹਿਰ ਦਾ ਨਾਮ             ਪੈਟਰੋਲ (ਰੁਪਏ/ਲੀਟਰ )                ਡੀਜ਼ਲ (ਰੁਪਏ/ਲੀਟਰ) 
ਜਲੰਧਰ                            104.00                                     93.53                       
ਲੁਧਿਆਣਾ                        104.67                                     94.14                          
ਅੰਮ੍ਰਿਤਸਰ                        104.73                                     94.21                        
ਫਗਵਾੜਾ                         104.09                                      93.62                      
ਚੰਡੀਗੜ੍ਹ                           99.09                                      91.15  
ਦਿੱਲੀ                             102.94                                      91.42
ਮੁੰਬਈ                            108.96                                       99.17
ਚੇਨਈ                            100.49                                      95.93
ਕੋਲਕਾਤਾ                       103.65                                       94.53

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News