ਰਿਕਾਰਡ ਹਾਈ ''ਤੇ ਪਹੁੰਚਿਆ ਸ਼ੇਅਰ ਬਾਜ਼ਾਰ, ਸੈਂਸੈਕਸ 30750 ਦੇ ਪੱਧਰ ''ਤੇ ਬੰਦ

05/25/2017 4:03:01 PM

ਨਵੀਂ ਦਿੱਲੀ—ਐਕਸਪਾਇਰੀ ਦੇ ਦਿਨ ਸਟਾਕ ਮਾਰਕਿਟ ਨੇ ਨਵਾਂ ਰਿਕਾਰਡ ਪੱਧਰ ਬਣਾਇਆ ਹੈ। ਪੋਜ਼ੀਟਿਵ ਗਲੋਬਲ ਸੰਕੇਤ ਅਤੇ ਘਰੇਲੂ ਇਕਨਾਮੀ ''ਚ ਮਜ਼ਬੂਤੀ ਦੀਆਂ ਉਮੀਦਾਂ ਦੇ ਕਾਰਨ ਸੈਂਸੈਕਸ ਅਤੇ ਨਿਫਟੀ ਨੇ ਨਵਾਂ ਰਿਕਾਰਡ ਬਣਾਇਆ। ਕਾਰੋਬਾਰ ਦੇ ਅੰਤ ''ਚ ਅੱਜ ਸੈਂਸੈਕਸ 448.39 ਅੰਕ ਯਾਨੀ 1.48 ਫੀਸਦੀ ਵੱਧ ਕੇ 30,750.03 ''ਤੇ, ਅਤੇ ਨਿਫਟੀ 149.20 ਅੰਕ ਯਾਨੀ 1.59 ਫੀਸਦੀ ਵੱਧ ਕੇ 9,509.75 ''ਤੇ ਬੰਦ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ''ਚ ਚੰਗੀ ਖਰੀਦਾਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ''ਚ ਵੀ ਚੰਗੀ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 190 ਅੰਕ ਯਾਨੀ 1.4 ਫੀਸਦੀ ਵੱਧ ਕੇ 14227 ਦੇ ਪੱਧਰ ''ਤੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ ''ਚ 1.3 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 292 ਅੰਕ ਯਾਨੀ 2 ਫੀਸਦੀ ਉਛਲ ਕੇ 14849 ਦੇ ਪੱਧਰ ''ਤੇ ਬੰਦ ਹੋਇਆ ਹੈ।
ਬੈਂਕ ਨਿਫਟੀ ''ਚ 655 ਅੰਕਾਂ ਦਾ ਵਾਧਾ
ਬੈਂਕਿੰਗ, ਆਟੋ, ਆਈ.ਟੀ., ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ ''ਚ ਜਮ ਕੇ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 654.5 ਅੰਕ ਯਾਨੀ 2.9 ਫੀਸਦੀ ਦੀ ਮਜ਼ਬੂਤੀ ਦੇ ਨਾਲ 23,190.8 ਦੇ ਪੱਧਰ ''ਤੇ ਬੰਦ ਹੋਇਆ ਹੈ। ਨਿਫਟੀ ਦੇ ਪੀ.ਐਸ.ਯੂ. ਬੈਂਕ ਇੰਡੈਕਸ ''ਚ 2.6 ਫੀਸਦੀ, ਪ੍ਰਾਈਵੇਟ ਸੈਕਟਰ ਬੈਂਕ ਇੰਡੈਕਸ ''ਚ 2.9 ਫੀਸਦੀ, ਆਟੋ ਇੰਡੈਕਸ ''ਚ 1.9 ਫੀਸਦੀ ਅਤੇ ਆਈ.ਟੀ. ਇੰਡੈਕਸ ''ਚ 2.2 ਫੀਸਦੀ ਦੀ ਤੇਜ਼ੀ ਆਈ ਹੈ। ਬੀ.ਐਸ.ਈ ਦੇ ਕੈਪੀਟਲ ਗੁਡਸ ਇੰਡੈਕਸ ''ਚ 3.5 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ ''ਚ 1.3 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਫਾਰਮਾ ਸ਼ੇਅਰਾਂ ਦਾ ਜ਼ੋਰਦਾਰ ਕੁੱਟਾਪਾ ਦਿੱਸਿਆ ਹੈ। ਨਿਫਟੀ ਦਾ ਫਾਰਮਾ ਇੰਡੈਕਸ 2.6 ਫੀਸਦੀ ਟੁੱਟ ਕੇ ਬੰਦ ਹੋਇਆ ਹੈ।


Related News