ਦੇਸ਼ ਭਰ ’ਚ ਕਪਾਹ ਦੀ ਰਿਕਾਰਡ ਰੋਜ਼ਾਨਾ ਆਮਦ 2.26 ਲੱਖ ਗੰਢਾਂ ਪਹੁੰਚੀ

Saturday, Nov 28, 2020 - 09:22 AM (IST)

ਦੇਸ਼ ਭਰ ’ਚ ਕਪਾਹ ਦੀ ਰਿਕਾਰਡ ਰੋਜ਼ਾਨਾ ਆਮਦ 2.26 ਲੱਖ ਗੰਢਾਂ ਪਹੁੰਚੀ

ਜੈਤੋ (ਪਰਾਸ਼ਰ) – ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2020-21 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਕਪਾਹ ਪੈਦਾਵਾਰ ’ਚ ਵੱਡੀ ਪੋਲ ਨਿਕਲਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਉਥੇ ਹੀ ਦੇਸ਼ ’ਚ ਰੋਜ਼ਾਨਾ ਕਪਾਹ ਆਮਦ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ’ਚ 2,26,900 ਗੰਢਾਂ ਦੀ ਆਮਦ ਮੰਡੀਆਂ ’ਚ ਪਹੁੰਚਣ ਦੀ ਸੂਚਨਾ ਮਿਲੀ ਹੈ। ਦੇਸ਼ ’ਚ ਅੱਜ ਸਭ ਤੋਂ ਵੱਧ ਕਪਾਹ ਆਮਦ ਮਹਾਰਾਸ਼ਟਰ ’ਚ 55,000 ਗੰਢਾਂ ਦੀ ਪਹੁੰਚੀ ਹੈ।

ਸੂਤਰਾਂ ਮੁਤਾਬਕ ਦੇਸ਼ ’ਚ ਅੱਜ ਆਈ ਕੁਲ ਆਮਦ ’ਚ ਪੰਜਾਬ ਦੀਆਂ ਮੰਡੀਆਂ ’ਚ 2,000 ਗੰਢਾਂ ਕਪਾਹ, ਹਰਿਆਣਾ 15,000 ਗੰਢਾਂ, ਅੱਪਰ ਰਾਜਸਥਾਨ 8000 ਗੰਢਾਂ, ਲੋਅਰ ਰਾਜਸਥਾਨ 7000 ਗੰਢਾਂ, ਗੁਜਰਾਤ 45,000 ਗੰਢਾਂ, ਮੱਧ ਪ੍ਰਦੇਸ਼ 19,000 ਗੰਢਾਂ, ਆਂਧਰਾ ਪ੍ਰਦੇਸ਼ 10,000 ਗੰਢਾਂ, ਕਰਨਾਟਕ 12,000 ਗੰਢਾਂ, ਤੇਲੰਗਾਨਾ 50,000 ਗੰਢਾਂ ਅਤੇ ਓਡਿਸ਼ਾ 900 ਗੰਢਾਂ ਕਪਾਹ ਦੀਆਂ ਸ਼ਾਮਲ ਹਨ।

ਸੂਤਰਾਂ ਮੁਤਾਬਕ ਉੱਤਰ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਕਿਸਾਨ ਅੰਦੋਲਨ ਕਾਰਣ ਰੋਜ਼ਾਨਾ ਕਪਾਹ ਆਮਦ ’ਚ ਵੱਡੀ ਕਮੀ ਆਈ ਹੈ। ਉਥੇ ਹੀ ਭਾਰਤੀ ਕਪਾਹ ਨਿਗਮ ਲਿਮਟਿਡ ਸੀ. ਸੀ. ਆਈ. ਕਿਸਾਨਾਂ ਦੀ ਕਪਾਹ ਘੱਟੋ-ਘੱਟ ਸਮਰਥਨ ਮੁੱਲ ’ਤੇ ਬੰਪਰ ਖਰੀਦ ਕਰ ਰਹੀ ਹੈ। ਸੂਤਰਾਂ ਮੁਤਾਬਕ ਸੀ. ਸੀ. ਆਈ. ਨੇ 24 ਨਵੰਬਰ ਤੱਕ ਦੇਸ਼ ’ਚ ਕਿਸਾਨਾਂ ਤੋਂ ਕਰੀਬ 24 ਲੱਖ ਗੰਢਾਂ ਕਪਾਹ ਤੋਂ ਵੱਧ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਲਈ ਹੈ।


author

Harinder Kaur

Content Editor

Related News