ਵਿਸ਼ਵ ਅਰਥਵਿਵਸਥਾ ’ਤੇ ਛਾਏ ਮੰਦੀ ਦੇ ਬੱਦਲ ਪਰ ਭਾਰਤੀ ਅਰਥਵਿਵਸਥਾ ਭਰੇਗੀ ਉਡਾਣ

Saturday, Sep 16, 2023 - 01:01 PM (IST)

ਵਿਸ਼ਵ ਅਰਥਵਿਵਸਥਾ ’ਤੇ ਛਾਏ ਮੰਦੀ ਦੇ ਬੱਦਲ ਪਰ ਭਾਰਤੀ ਅਰਥਵਿਵਸਥਾ ਭਰੇਗੀ ਉਡਾਣ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਅਰਥਵਿਵਸਥਾ ਦੀ ਚਮਕ ਹੋਰ ਵਧਣ ਵਾਲੀ ਹੈ। ਉੱਥੇ ਹੀ ਗਲੋਬਲ ਅਰਥਵਿਵਸਥਾ ’ਤੇ ਮੰਦੀ ਦੇ ਬੱਦਲ ਮੰਡਰਾ ਰਹੇ ਹਨ। ਅਜਿਹਾ ਦੁਨੀਆ ਭਰ ਦੇ ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਮੰਨਣਾ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਿਆਸੀ ਅਤੇ ਵਿੱਤੀ ਅਸਥਿਰਤਾ ਦਰਮਿਆਨ ਆਉਣ ਵਾਲੇ ਸਾਲ ਵਿਚ ਗਲੋਬਲ ਅਰਥਵਿਵਸਥਾ ਕਮਜ਼ੋਰ ਹੋਵੇਗੀ ਜਦ ਕਿ 90 ਫੀਸਦੀ ਤੋਂ ਵੱਧ ਅਰਥਸ਼ਾਸਤਰੀ ਦੱਖਣੀ ਏਸ਼ੀਆ, ਖਾਸ ਕਰ ਕੇ ਭਾਰਤ ਵਿਚ ਦਰਮਿਆਨੇ ਜਾਂ ਮਜ਼ਬੂਤ ਵਿਕਾਸ ਨੂੰ ਲੈ ਕੇ ਆਸਵੰਦ ਹਨ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ।

ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ

ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਤਾਜ਼ਾ ‘ਚੀਫ ਇਨਕਨਾਮਿਸਟ ਆਊਟਲੁੱਕ’ ਰਿਪੋਰਟ ਮੁਤਾਬਕ ਦੇਸ਼ ਵਿਚ ਰੀਅਲ ਅਸਟੇਟ ਬਾਜ਼ਾਰ ਵਿਚ ਮਹਿੰਗਾਈ ਘੱਟ ਹੋਣ ਅਤੇ ਨਰਮ ਰੁਖ ਦੇ ਸੰਕੇਤਾਂ ਨਾਲ ਚੀਨ ਲਈ ਸੰਭਾਵਨਾਵਾਂ ਘੱਟ ਹੋ ਗਈਆਂ ਹਨ। ਦੁਨੀਆ ਸਿਆਸੀ ਅਤੇ ਵਿੱਤੀ ਅਸਥਿਰਤਾ ਨਾਲ ਜੂਝ ਰਹੀ ਹੈ। ਕਰੀਬ 10 ਚੋਂ 6 ਦਾ ਮੰਨਣਾ ਹੈ ਕਿ ਗਲੋਬਲ ਆਰਥਿਕ ਦ੍ਰਿਸ਼ਟੀਕੋਣ ਸੰਯੁਕਤ ਰਾਸ਼ਟਰ ਲਗਾਤਾਰ ਵਿਕਾਸ ਟੀਚਿਆਂ (ਐੱਸ. ਡੀ. ਜੀ.) ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਤਰੱਕੀ ਨੂੰ ਕਮਜ਼ੋਰ ਕਰ ਦੇਵੇਗਾ ਜਦ ਕਿ 74 ਫੀਸਦੀ ਦਾ ਕਹਿਣਾ ਹੈ ਕਿ ਭੂ-ਸਿਆਸੀ ਤਨਾਅ ਦਾ ਵੀ ਇਹੀ ਅਸਰ ਹੋਵੇਗਾ।

ਇਹ ਵੀ ਪੜ੍ਹੋ :  ਕੰਗਾਲ ਪਾਕਿਸਤਾਨ 'ਚ Subway ਨੇ ਲਾਂਚ ਕੀਤਾ 360 ਰੁਪਏ 'ਚ 3 ਇੰਚ ਦਾ ਮਿੰਨੀ ਸੈਂਡਵਿਚ

ਭਾਰਤ ’ਚ ਮਜ਼ਬੂਤ ਵਿਕਾਸ ਦੀ ਉਮੀਦ

ਡਬਲਯੂ. ਈ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਸਾਦੀਆ ਜਾਹਿਦੀ ਨੇ ਕਿਹਾ ਕਿ ਮੁੱਖ ਅਰਥਸ਼ਾਸਤਰੀਆਂ ਦੀ ਤਾਜ਼ਾ ਰਾਏ ਗਲੋਬਲ ਅਰਥਵਿਵਸਥਾ ’ਚ ਲਗਾਤਾਰ ਕਮਜ਼ੋਰੀ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਤੁਰੰਤ ਚੁਣੌਤੀਆਂ, ਸਰਹੱਦ ਪਾਰ ਨਿਵੇਸ਼ ਅਤੇ ਤਕਨਾਲੋਜੀ ਟਰਾਂਸਫਰ ਦੀ ਲੋੜ ਨੂੰ ਵੀ ਦਰਸਾਉਂਦੀ ਹੈ। ਉੱਥੇ ਹੀ ਡਬਲਯੂ. ਈ. ਐੱਫ. ਮੁਤਾਬਕ 90 ਫੀਸਦੀ ਤੋਂ ਵੱਧ ਲੋਕਾਂ ਨੂੰ ਇਸ ਸਾਲ ਦੱਖਣ ਏਸ਼ੀਆ ਖਾਸ ਕਰ ਕੇ ਭਾਰਤ ਵਿਚ ਦਰਮਿਆਨੇ ਜਾਂ ਮਜ਼ਬੂਤ ਵਾਧੇ ਦੀ ਉਮੀਦ ਹੈ। ਖੇਤਰ ਵਿਚ ਮਜ਼ਬੂਤ ਵਾਧੇ ਦੀ ਉਮੀਦ ਕਰਨ ਵਾਲਿਆਂ ਦੀ ਹਿੱਸੇਦਾਰੀ ਪਿਛਲੇ ਸਰਵੇਖਣ ਵਿਚ 36 ਫੀਸਦੀ ਸੀ ਜੋ ਹੁਣ ਵਧ ਕੇ 52 ਫੀਸਦੀ ਹੋ ਗਈ। ਅਮਰੀਕਾ ਵਿਚ ਮਈ ਤੋਂ ਬਾਅਦ ਸਥਿਤੀ ਮਜ਼ਬੂਤ ਹੋਈ ਹੈ, 10 ’ਚੋਂ 8 ਉੱਤਰਦਾਤਿਆਂ ਨੂੰ ਹੁਣ 2023 ਅਤੇ 2024 ਦੋਹਾਂ ਵਿਚ ਦਰਮਿਆਨੇ ਜਾਂ ਮਜ਼ਬੂਤ ਵਾਧੇ ਦੀ ਉਮੀਦ ਹੈ।

ਚੀਨ ਦੀ ਅਰਥਵਿਵਸਥਾ ’ਚ ਸੁਧਾਰ ਦੇ ਸੰਕੇਤ

ਚੀਨ ਦੀ ਅਰਥਵਿਵਸਥਾ ’ਚ ਸੁਧਾਰ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਚੀਨ ਦੇ ਕਾਰਖਾਨਿਆਂ ਨੇ ਰਫਤਾਰ ਫੜ੍ਹ ਲਈ ਹੈ ਅਤੇ ਅਗਸਤ ਵਿਚ ਪ੍ਰਚੂਨ ਵਿਕਰੀ ’ਚ ਵੀ ਤੇਜੀ਼ ਆਈ ਹੈ। ਸਰਕਾਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਵਿਚ ਸੰਕੇਤ ਮਿਲੇ ਹਨ ਕਿ ਅਰਥਵਿਵਸਥਾ ਹੌਲੀ-ਹੌਲੀ ਗਲੋਬਲ ਮਹਾਮਾਰੀ ਤੋਂ ਬਾਅਦ ਦੀ ਸਥਿਤੀ ਤੋਂ ਉੱਭਰ ਸਕਦੀ ਹੈ। ਹਾਲਾਂਕਿ ਰੈਸਟੋਰੈਂਟ ਅਤੇ ਦੁਕਾਨਾਂ ਵਿਚ ਰੁਝੇਵੇਂ ਭਰੀ ਗਤੀਵਿਧੀ ਦੇ ਬਾਵਜੂਦ ਅੰਕੜਿਆਂ ਵਿਚ ਸਾਰੇ ਅਹਿਮ ਜਾਇਦਾਦ ਖੇਤਰ ’ਚ ਲਗਾਤਾਰ ਕਮਜ਼ੋਰੀ ਨਜ਼ਰ ਆਈ।

ਰੀਅਲ ਅਸਟੇਟ ਡਿਵੈੱਲਪਰਸ ਸੁਸਤ ਮੰਗ ਕਾਰਨ ਕਰਜ਼ੇ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ। ਰੀਅਲ ਅਸਟੇਟ ਨਿਵੇਸ਼ ’ਚ ਅਗਸਤ ਵਿਚ ਸਾਲਾਨਾ ਆਧਾਰ ’ਤੇ 8.8 ਫੀਸਦੀ ਦੀ ਗਿਰਾਵਟ ਆਈ। ਸਾਲ ਦੀ ਸ਼ੁਰੂਆਤ ਤੋਂ ਹੀ ਗਿਰਾਵਟ ਲਗਾਤਾਰ ਵਧਦੀ ਜਾ ਰਹੀ ਹੈ। ਬੈਂਕਾਂ ’ਤੇ ਬੋਝ ਘੱਟ ਕਰਨ ਲਈ ਪੀਪਲਸ ਬੈਂਕ ਆਫ ਚਾਈਨਾ ਜਾਂ ਕੇਂਦਰੀ ਬੈਂਕ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਜ਼ਿਆਦਾਤਰ ਲੈਂਡਰਸ ਲਈ ਰਿਜ਼ਰਵ ਲੋੜ ਵਿਚ ਸ਼ੁੱਕਰਵਾਰ ਤੱਕ 0.25 ਫੀਸਦੀ ਅੰਕ ਦੀ ਕਟੌਤੀ ਕੀਤੀ ਜਾਏਗੀ। ਕੇਂਦਰੀ ਬੈਂਕ ਮੁਤਾਬਕ ਆਰਥਿਕ ਸੁਧਾਰ ਦੀ ਨੀਂਹ ਨੂੰ ਮਜ਼ਬੂਤ ਕਰਨ ਅਤੇ ਉਚਿੱਤ ਅਤੇ ਲੋੜੀਂਦੀ ਤਰਲਤਾ ਬਣਾਈ ਰੱਖਣ ਲਈ ਇਸ ਨਾਲ ਉਧਾਰ ਦੇਣ ਲਈ ਵਧੇਰੇ ਧਨ ਮੁਹੱਈਆ ਹੋਵੇਗਾ।

ਇਹ ਵੀ ਪੜ੍ਹੋ :   ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News