ਜਿਓ ਗਾਰਡਨ ''ਚ ਹੋਈ ਈਸ਼ਾ-ਆਨੰਦ ਦੀ ਰਿਸੈਪਸ਼ਨ

12/15/2018 12:56:58 PM

ਨਵੀਂ ਦਿੱਲੀ—ਅੰਬਾਨੀ ਪਰਿਵਾਰ ਨੇ ਈਸ਼ਾ ਅਤੇ ਆਨੰਦ ਪੀਰਾਮਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸ਼ੁੱਕਰਵਾਰ ਯਾਨੀ 14 ਦਸੰਬਰ ਨੂੰ ਮੁੰਬਈ ਦੇ ਜਿਓ ਗਾਰਡਨ 'ਚ ਦਿੱਤੀ। ਇਸ ਦੌਰਾਨ ਈਸ਼ਾ ਅੰਬਾਨੀ ਗੋਲਡਨ ਰੰਗ ਦੇ ਲਹਿੰਗੇ 'ਚ ਨਜ਼ਰ ਆਈ। ਉੱਧਰ ਈਸ਼ਾ ਦੇ ਪਤੀ ਆਨੰਦ ਪੀਰਾਮਲ ਬਲੈਕ ਰੰਗ ਦੇ ਸੂਟ-ਬੂਟ 'ਚ ਕਾਫੀ ਸੁੰਦਰ ਲੱਗ ਰਹੇ ਸਨ। ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਅਜੇ ਪੀਰਾਮਲ ਅਤੇ ਸੁਵਾਤੀ ਪੀਰਾਮਾਲ ਫਾਰਮਲ ਡਰੈੱਸ 'ਚ ਨਜ਼ਰ ਆਏ। 

PunjabKesari
ਰਿਸੈਪਸ਼ਨ 'ਚ ਅਭਿਨੇਤਾ ਤੋਂ ਲੈ ਕੇ ਰਾਜਨੇਤਾ ਤੱਕ ਪਹੁੰਚੇ, ਰਿਸੈਪਸ਼ਨ 'ਚ ਆਸਕਰ ਜੇਤੂ ਸੰਗੀਤਕਾਰ ਏ.ਆਰ.ਰਹਿਮਾਨ ਅਤੇ ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ ਨੇ ਪਰਫਾਰਮੈਂਸ ਦਿੱਤੀ। 12 ਦਸੰਬਰ ਨੂੰ ਈਸ਼ਾ ਦਾ ਆਨੰਦ ਪੀਰਾਮਲ ਨਾਲ ਵਿਆਹ ਹੋਇਆ ਸੀ। 
ਕੁਝ ਸਿਤਾਰੇ ਤਾਂ ਅਜਿਹੇ ਵੀ ਸਨ ਜੋ ਪਬਲਿਕ ਇਵੈਂਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ ਪਰ ਜਦੋਂ ਮੁਕੇਸ਼ ਅੰਬਾਨੀ ਨੇ ਸੱਦਾ ਭੇਜਿਆ ਤਾਂ ਕੋਈ ਕਿੰਝ ਮਨ੍ਹਾ ਕਰ ਸਕਦਾ ਸੀ। ਇਸ 'ਚ ਸਨੀ ਦਿਓਲ, ਬੋਮਨ ਇਰਾਨੀ, ਫਾਲਗੁਨੀ ਪਾਠਕ ਅਤੇ ਅਦਨਾਨ ਸਾਮੀ ਵਰਗੇ ਬਾਲੀਵੁੱਡ ਕਲਾਕਾਲ ਸ਼ਾਮਲ ਹਨ। ਰਿਸ਼ੈਪਸ਼ਨ 'ਚ ਸਨੀ ਦਿਓਲ ਤੋਂ ਇਲਾਵਾ ਈਸ਼ਾ ਦਿਓਲ ਆਪਣੇ ਪਤੀ ਭਰਤ ਤਖਤਾਨੀ ਨਾਲ ਪਹੁੰਚੀ। ਨਾਲ ਹੀ ਹੇਮਾ ਮਾਲਿਨੀ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ। ਉੱਧਰ ਜਤਿੰਦਰ ਵੀ ਬੇਟੀ ਏਕਤਾ ਅਤੇ ਬੇਟੇ ਤੁਸ਼ਾਰ ਦੇ ਨਾਲ ਨਜ਼ਰ ਆਏ। 
PunjabKesari

ਅੰਟੀਲੀਆ 'ਚ ਹੋਇਆ ਸੀ ਵਿਆਹ
ਮੁਕੇਸ਼ ਅੰਬਾਨੀ ਦੇ ਘਰ ਅੰਟੀਲੀਆ 'ਚ ਈਸ਼ਾ-ਆਨੰਦ ਦਾ ਵਿਆਹ ਬੁੱਧਵਾਰ ਨੂੰ ਹੋਇਆ ਸੀ। ਇਥੇ ਬਰਾਤੀਆਂ ਦਾ ਸੁਆਗਤ ਕਰਨ ਲਈ ਈਸ਼ਾ ਦੇ ਭਰਾ ਅਨੰਤ ਅੰਬਾਨੀ ਘੋੜੀ 'ਤੇ ਬੈਠੇ ਨਜ਼ਰ ਆਏ ਸਨ। ਈਸ਼ਾ ਅਤੇ ਆਨੰਦ ਨੂੰ ਆਸ਼ੀਰਵਾਦ ਦੇਣ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ, ਅਭਿਨੇਤਾ ਅਮਿਤਾਬ ਬੱਚਨ, ਰਜਨੀਕਾਂਤ ਅਤੇ ਆਮਿਰ ਖਾਨ ਸਮੇਤ ਕਈ ਹਸਤੀਆਂ ਪਹੁੰਚੀਆਂ ਸਨ।

PunjabKesari


Aarti dhillon

Content Editor

Related News