ਰੀਐਲਟੀ ਖੇਤਰ ਦੇ ਕਰਜ਼ ''ਚ ਆਵਾਸ ਵਿੱਤ ਕੰਪਨੀਆਂ ਦੀ ਹਿੱਸੇਦਾਰੀ ਹੋਈ ਦੁੱਗਣੀ :RBI

12/29/2019 5:33:58 PM

ਮੁੰਬਈ—ਜਨਤਕ ਖੇਤਰ ਦੇ ਬੈਂਕਾਂ ਨੇ ਰਿਐਲਟੀ ਖੇਤਰ ਦੇ ਕਰਜ਼ ਬਾਜ਼ਾਰ 'ਚ ਜੋ ਹਿੱਸਾ ਖੋਇਆ ਹੈ ਉਸ ਦਾ ਲਾਭ ਆਵਾਸ ਵਿੱਤ ਕੰਪਨੀਆਂ (ਐੱਚ.ਐੱਫ.ਸੀ.) ਨੂੰ ਮਿਲਿਆ ਹੈ। ਉਨ੍ਹਾਂ ਦੀ ਹਿੱਸੇਦਾਰੀ ਰਿਣ ਬਾਜ਼ਾਰ 'ਚ ਜੂਨ 2019 ਦੀ ਸਥਿਤੀ ਦੇ ਮੁਤਾਬਕ ਪਿਛਲੇ ਤਿੰਨ ਸਾਲ 'ਚ ਦੁੱਗਣੀ ਹੋ ਕੇ 23.81 ਫੀਸਦੀ ਤੱਕ ਪਹੁੰਚ ਗਈ ਹੈ। ਆਰ.ਬੀ.ਆਈ. ਦੀ ਵਿੱਤੀ ਸਥਿਰਤਾ ਰਿਪੋਰਟ ਮੁਤਾਬਕ ਬਿਲਡਰਾਂ ਨੂੰ ਦਿੱਤੇ ਗਏ ਕਰਜ਼ 'ਚ ਗੈਰ-ਬੈਂਕਿੰਗ ਇਕਾਈਆਂ ਅਤੇ ਨਿੱਜੀ ਬੈਂਕਾਂ ਦੀ ਹਿੱਸੇਦਾਰੀ 2016 'ਚ ਵਧ ਰਹੀ ਹੈ। ਉੱਧਰ ਜਨਤਕ ਖੇਤਰ ਦੇ ਬੈਂਕਾਂ ਵਲੋਂ ਇਸ ਖੰਡ ਨੂੰ ਦਿੱਤੇ ਗਏ ਕਰਜ਼ ਦਾ ਅਨੁਪਾਤ ਅੱਧਾ ਹੋਇਆ ਹੈ। ਰਿਜ਼ਰਵ ਬੈਂਕ ਦੀ ਇਹ ਰਿਪੋਰਟ 310 ਕੰਪਨੀਆਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਪਿਛਲੇ ਚਾਰ ਸਾਲ 'ਚ ਰੀਅਲ ਅਸਟੇਟ ਕੰਪਨੀਆਂ ਨੂੰ ਕੁੱਲ ਵਿੱਤ ਪੋਸ਼ਣ ਕਰੀਬ ਦੁੱਗਣਾ ਹੋ ਕੇ 2.01 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਬਿਲਡਰਾਂ ਨੂੰ ਦਿੱਤੇ ਗਏ ਕਰਜ਼ 'ਚ ਆਵਾਸ ਵਿੱਤ ਕੰਪਨੀਆਂ (ਐੱਚ.ਐੱਫ.ਸੀ.) ਦੀ ਹਿੱਸੇਦਾਰੀ ਇਸ ਸਾਲ ਜੂਨ ਤੱਕ ਲਗਭਗ ਦੁੱਗਣੀ ਹੋ ਕੇ 23.81 ਫੀਸਦੀ ਤੱਕ ਪਹੁੰਚ ਗਈ ਹੈ ਜੋ ਜੂਨ 2016 'ਚ 12.17 ਫੀਸਦੀ ਸੀ। ਰਿਪੋਰਟ ਮੁਤਾਬਕ ਉੱਧਰ ਨਿੱਜੀ ਖੇਤਰ ਦੇ ਬੈਂਕਾਂ ਦੀ ਹਿੱਸੇਦਾਰੀ 23.62 ਫੀਸਦੀ ਤੋਂ ਵਧ ਕੇ 30.41 ਫੀਸਦੀ 'ਤੇ ਪਹੁੰਚ ਗਈ। ਉੱਧਰ ਜਨਤਕ ਖੇਤਰ ਦੇ ਬੈਂਕਾਂ ਦੀ ਹਿੱਸੇਦਾਰੀ ਕਰੀਬ ਅੱਧੀ ਹੋ ਕੇ ਜੂਨ 2019 'ਚ 24.34 ਫੀਸਦੀ ਰਹੀ। ਇਸ 'ਚ ਕਿਹਾ ਗਿਆ ਹੈ ਕਿ ਰੀਅਲ ਅਸਟੇਟ ਖੇਤਰ ਦੀਆਂ ਕੰਪਨੀਆਂ ਦਾ ਕਰਜ਼ ਦੁੱਗਣਾ ਹੋ ਕੇ 2.01 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ 'ਚ ਆਵਾਸ ਵਿੱਤ ਕੰਪਨੀਆਂ ਦੀ ਕੁੱਲ ਜ਼ਿੰਮੇਵਾਰੀ ਵਧੀ ਹੈ ਜਦੋਂਕਿ ਜਨਤਕ ਖੇਤਰ ਦੇ ਬੈਕਾਂ ਦੀ ਹਿੱਸੇਦਾਰੀ ਘੱਟ ਹੋਈ ਹੈ।        


Aarti dhillon

Content Editor

Related News