ਨੀਤੀਗਤ ਦਰ ’ਚ ਬਦਲਾਅ ਨਹੀਂ ਕਰੇਗਾ ਰਿਜ਼ਰਵ ਬੈਂਕ

Monday, Feb 05, 2024 - 11:34 AM (IST)

ਨੀਤੀਗਤ ਦਰ ’ਚ ਬਦਲਾਅ ਨਹੀਂ ਕਰੇਗਾ ਰਿਜ਼ਰਵ ਬੈਂਕ

ਮੁੰਬਈ (ਭਾਸ਼ਾ) - ਅੰਤ੍ਰਿਮ ਬਜਟ ਤੋਂ ਠੀਕ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਛੋਟੀ ਮਿਆਦ ਦੇ ਕਰਜ਼ੇ ਦੀ ਦਰ (ਰੇਪੋ ਦਰ) ਨੂੰ ਜਿਉਂ ਦਾ ਤਿਉਂ ਜਾਰੀ ਰੱਖਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਇਸ ਹਫਤੇ ਆਪਣੀ ਆਉਣ ਵਾਲੀ ਦੋ ਮਾਹੀ ਕਰੰਸੀ ਨੀਤੀ ’ਚ ਨੀਤੀਗਤ ਦਰਾਂ ’ਚ ਕੋਈ ਬਦਲਾਅ ਸ਼ਾਇਦ ਹੀ ਕਰੇ, ਕਿਉਂਕਿ ਪ੍ਰਚੂਨ ਮਹਿੰਗਾਈ ਹੁਣ ਵੀ ਸੰਤੋਸ਼ਜਨਕ ਘੇਰੇ ਦੇ ਉਪਰੀ ਪੱਧਰ ਦੇ ਕਰੀਬ ਹੈ। ਰਿਜ਼ਰਵ ਬੈਂਕ ਨੇ ਲਗਭਗ ਇਕ ਸਾਲ ਤੋਂ ਰੇਪੋ ਦਰ ਨੂੰ 6.5 ਫੀਸਦੀ ’ਤੇ ਸਥਿਰ ਰੱਖਿਆ ਹੈ।

ਇਹ ਵੀ ਪੜ੍ਹੋ :   Paytm ਪੇਮੈਂਟ ਬੈਂਕ ਤੋਂ ਦੂਜੇ ਪਲੇਟਫਾਰਮ 'ਤੇ ਜਾ ਰਹੇ ਗਾਹਕ, GooglePay ਵਰਗੀਆਂ ਕੰਪਨੀਆਂ ਨੂੰ ਹੋ ਰਿਹ

ਇਸ ਨੂੰ ਆਖਰੀ ਵਾਰ ਫਰਵਰੀ 2023 ’ਚ 6.25 ਫੀਸਦੀ ਤੋਂ ਵਧਾ ਕੇ 6.5 ਫੀਸਦੀ ਕੀਤਾ ਗਿਆ ਸੀ। ਪ੍ਰਚੂਨ ਮਹਿੰਗਾਈ ਜੁਲਾਈ 2023 ’ਚ 7.44 ਫੀਸਦੀ ਦੇ ਉੱਚ ਪੱਧਰ ’ਤੇ ਸੀ ਅਤੇ ਉਸ ਤੋਂ ਬਾਅਦ ਇਸ ’ਚ ਗਿਰਾਵਟ ਆਈ ਹੈ। ਹਾਲਾਂਕਿ ਇਹ ਹੁਣ ਵੀ ਵੱਧ ਹੀ ਹੈ। ਪ੍ਰਚੂਨ ਮਹਿੰਗਾਈ ਦਸੰਬਰ 2023 ’ਚ 5.69 ਫੀਸਦੀ ਸੀ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਮਹਿੰਗਾਈ ਨੂੰ 2 ਫੀਸਦੀ ਘਟ-ਵਧ ਦੇ ਨਾਲ 4 ਫੀਸਦੀ ਦੇ ਘੇਰੇ ’ਚ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੈ।

ਇਹ ਵੀ ਪੜ੍ਹੋ :   ਚੀਨ ਦੇ ਬਾਜ਼ਾਰ ’ਚ ਹਾਹਾਕਾਰ, 6 ਟ੍ਰਿਲੀਅਨ ਡਾਲਰ ਦਾ ਨੁਕਸਾਨ, ਭਾਰਤੀ ਬਾਜ਼ਾਰ ਮਜ਼ਬੂਤ

ਆਰ. ਬੀ. ਆਈ. ਗਵਰਨਰ ਦੀ ਪ੍ਰਧਾਨਗੀ ਵਾਲੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਦਿਨ ਦੀ ਬੈਠਕ 6 ਫਰਵਰੀ ਨੂੰ ਸ਼ੁਰੂ ਹੋਵੇਗੀ।

ਗਵਰਨਰ ਸ਼ਕਤੀਕਾਂਤ ਦਾਸ 8 ਫਰਵਰੀ ਨੂੰ ਕਮੇਟੀ ਦੇ ਫੈਸਲੇ ਦਾ ਐਲਾਨ ਕਰਨਗੇ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਅਨੁਮਾਨ ਜਤਾਇਆ ਕਿ ਐੱਮ. ਪੀ. ਸੀ. ਦਰ ਅਤੇ ਰੁਖ, ਦੋਵਾਂ ’ਚ ਸਥਿਰਤਾ ਬਣਾਈ ਰੱਖੇਗੀ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਦਸੰਬਰ ਦੇ ਅੰਕੜਿਆਂ ਮੁਤਾਬਿਕ ਮਹਿੰਗਾਈ ਹੁਣ ਵੀ ਉਚੀ ਹੈ ਅਤੇ ਖੁਰਾਕੀ ਪੱਖ ’ਤੇ ਦਬਾਅ ਹੈ।

ਇਕ੍ਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਸਾਨੂੰ ਆਗਾਮੀ ਸਮੀਖਿਆ ’ਚ ਦਰਾਂ ਜਾਂ ਰੁਖ ’ਚ ਕੋਈ ਬਦਲਾਅ ਦੀ ਉਮੀਦ ਨਹੀਂ ਹੈ। ਅਗਸਤ, 2024 ’ਚ ਜਾ ਕੇ ਹੀ ਦਰ ’ਚ ਕਟੌਤੀ ਦੇਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ :   ਕਸ਼ਮੀਰ ਤੇ ਹਿਮਾਚਲ ’ਚ ਬਰਫਬਾਰੀ, ਪੰਜਾਬ 'ਚ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News