ਇੱਕ ਲੱਖ ਕਰੋੜ ਰੁਪਏ ਦਾ ਹਮੇਸ਼ਾਂ ਉਪਲਬਧ TLTRO ਲਿਆਏਗਾ ਰਿਜ਼ਰਵ ਬੈਂਕ
Friday, Oct 09, 2020 - 04:51 PM (IST)
ਮੁੰਬਈ — ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਿਸਟਮ ਵਿਚ ਢੁਕਵੀਂ ਤਰਲਤਾ ਨੂੰ ਯਕੀਨੀ ਬਣਾਉਣ ਲਈ 1 ਲੱਖ ਕਰੋੜ ਰੁਪਏ ਦਾ ਹਮੇਸ਼ਾਂ ਉਪਲੱਬਧ ਲਕਸ਼ਿਤ ਰੈਪੋ ਆਪ੍ਰੇਸ਼ਨ (ਟਾਰਗੇਟਿਡ ਐਲ.ਟੀ.ਆਰ.ਓ.) ਦਾ ਆਯੋਜਨ ਕਰੇਗਾ। ਮੁਦਰਾ ਨੀਤੀ ਕਮੇਟੀ (ਐੱਮ ਪੀ ਸੀ) ਦੇ ਫੈਸਲਿਆਂ ਦੀ ਘੋਸ਼ਣਾ ਕਰਦਿਆਂ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, 'ਇਹ ਫੈਸਲਾ ਲਿਆ ਗਿਆ ਹੈ ਕਿ ਪਾਲਿਸੀ ਰੈਪੋ ਰੇਟ ਨਾਲ ਜੁੜੇ ਵੇਰੀਏਬਲ ਦਰਾਂ 'ਤੇ ਤਿੰਨ ਸਾਲ ਤੱਕ ਦੀ ਮਿਆਦ ਵਾਲੀਆਂ ਪ੍ਰਤੀਭੂਤੀਆਂ ਦੇ ਨਾਲ ਇਕ ਲੱਖ ਕਰੋੜ ਰੁਪਏ ਤੱਕ ਦਾ ਟੀ.ਐਲ.ਟੀ.ਆਰ.ਓ.(ਖੁੱਲ੍ਹੇ ਬਾਜ਼ਾਰ ਵਿਚ ਖਰੀਦ ਵਿਕਰੀ) ਕੀਤਾ ਜਾਵੇਗਾ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਤਹਿਤ ਮੁਹੱਈਆ ਕਰਵਾਈ ਗਈ ਨਗਦੀ ਨੂੰ ਬੈਂਕ ਕਾਰਪੋਰੇਟ ਬਾਂਡ, ਵਪਾਰਕ ਦਸਤਾਵੇਜ਼, ਨਾਨ-ਕਨਵਰਟੀਬਲ ਡੀਬੈਂਚਰ (ਐਨ.ਸੀ.ਡੀ.) ਅਤੇ ਖਾਸ ਸੈਕਟਰਾਂ ਵਿਚ ਸੰਸਥਾਵਾਂ ਦੁਆਰਾ ਜਾਰੀ ਕੀਤੇ ਗਏ ਕਾਰਪੋਰੇਟ ਬਾਂਡ, ਵਪਾਰਕ ਦਸਤਾਵੇਜ਼ ਅਤੇ ਗੈਰ-ਪਰਿਵਰਤਿਤ ਡੀਬੈਂਚਰ ਵਿਚ ਲਗਾਇਆ ਜਾਵੇਗਾ। ਇਹ ਨਿਵੇਸ਼ 30 ਸਿਤੰਬਰ 2020 ਤੱਕ ਅਜਿਹੀਆਂ ਪ੍ਰਤੀਭੂਤੀਆਂ ਵਿਚ ਨਿਵੇਸ਼ ਤੋਂ ਇਲਾਵਾ ਹੋਵੇਗਾ। ਇਹ ਯੋਜਨਾ 31 ਮਾਰਚ 2020 ਤੱਕ ਉਪਲਬਧ ਰਹੇਗੀ।
ਕੇਂਦਰੀ ਬੈਂਕ ਨੇ ਆਪਣੀ ਦੋ-ਮਹੀਨਾਵਾਰ ਮੁਦਰਾ ਨੀਤੀ ਦੀ ਸਮੀਖਿਆ ਵਿਚ ਨੀਤੀਗਤ ਦਰ ਨੂੰ ਚਾਰ ਪ੍ਰਤੀਸ਼ਤ 'ਤੇ ਸਥਿਰ ਰੱਖਿਆ ਹੈ ਅਤੇ ਇਸ ਰੁਖ ਨੂੰ ਉਦਾਰ ਰੱਖਣ ਦਾ ਫੈਸਲਾ ਕੀਤਾ ਹੈ।