ਬੈਂਕ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ATMs ਨੂੰ ਲੈ ਕੇ RBI ਦਾ ਵੱਡਾ ਫ਼ੈਸਲਾ

Wednesday, Aug 11, 2021 - 10:56 AM (IST)

ਨਵੀਂ ਦਿੱਲੀ- ਏ. ਟੀ. ਐੱਮ. ਵਿਚ ਪੈਸੇ ਨਾ ਮਿਲਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਏ. ਟੀ. ਐੱਮ. ਬੂਥ 'ਤੇ ਜਾਂਦੇ ਹੋ ਅਤੇ ਤੁਹਾਨੂੰ ਇਸ ਵਿਚ ਪੈਸੇ ਨਹੀਂ ਮਿਲਦੇ। ਹੁਣ ਇਹ ਸਮੱਸਿਆ 1 ਅਕਤੂਬਰ ਤੋਂ ਬਹੁਤੀ ਹੱਦ ਤੱਕ ਖ਼ਤਮ ਹੋ ਸਕਦੀ ਹੈ।

ਰਿਜ਼ਰਵ ਬੈਂਕ ਏ. ਟੀ. ਐੱਮ. ਵਿਚ ਨਕਦੀ ਨਾ ਮਿਲਣ ਕਾਰਨ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਬੈਂਕਾਂ 'ਤੇ ਲਗਾਮ ਕੱਸਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਹੁਣ ਏ. ਟੀ. ਐੱਮ. ਵਿਚ ਸਮੇਂ 'ਤੇ ਪੈਸੇ ਨਹੀਂ ਪਾਉਣ ਵਾਲੇ ਸਬੰਧਤ ਬੈਂਕ 'ਤੇ 10,000 ਰੁਪਏ ਦਾ ਜੁਰਮਾਨਾ ਲਾਗਏਗਾ।

ਭਾਰਤੀ ਰਿਜ਼ਰਵ ਬੈਂਕ ਕਿਸੇ ਇਕ ਮਹੀਨੇ ਵਿਚ ਏ. ਟੀ. ਐੱਮ. ਵਿਚ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਨਕਦੀ ਨਾ ਰਹਿਣ 'ਤੇ ਸਬੰਧਤ ਬੈਂਕ 'ਤੇ ਇਹ ਜੁਰਮਾਨਾ ਲਗਾਏਗਾ।

ਇਹ ਵੀ ਪੜ੍ਹੋPM ਨਰਿੰਦਰ ਮੋਦੀ ਨਾਲ ਅੱਜ ਮੁਲਾਕਾਤ ਕਰ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ

ਇਹ ਵਿਵਸਥਾ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ, ''ਏ. ਟੀ. ਐੱਮ. ਵਿਚ ਪੈਸੇ ਨਾ ਪਾਉਣ ਨੂੰ ਲੈ ਕੇ ਜੁਰਮਾਨਾ ਲਾਉਣ ਦੀ ਵਿਵਸਥਾ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਲੋਕਾਂ ਦੀ ਸੁਵਿਧਾ ਲਈ ਇਨ੍ਹਾਂ ਮਸ਼ੀਨਾਂ ਵਿਚ ਨਕਦੀ ਦੀ ਉਪਲਬਧਤਾ ਹੋਵੇ।" ਆਰ. ਬੀ. ਆਈ. ਨੇ ਕਿਹਾ ਕਿ ਇਸ ਨਾਲ ਬੈਂਕ, ਵ੍ਹਾਈਟਲੇਬਲ ਏ. ਟੀ. ਐੱਮ. ਸੰਚਾਲਕ ਨਕਦੀ ਦੀ ਉਪਲਬਧਾ ਨੂੰ ਲੈ ਕੇ ਆਪਣੀ ਪ੍ਰਣਾਲੀ ਨੂੰ ਮਜਬੂਤ ਬਣਾਉਣਗੇ ਅਤੇ ਇਹ ਯਕੀਨੀ ਕਰਨਗੇ ਕਿ ਮਸ਼ੀਨ ਵਿਚ ਪੈਸੇ ਸਮੇਂ ਸਿਰ ਪਾਏ ਜਾਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ- BSNL ਦੇ ਪ੍ਰੀਪੇਡ ਗਾਹਕਾਂ ਲਈ ਬੁਰੀ ਖ਼ਬਰ, 7 ਪਲਾਨਸ ਦੀ ਵੈਲਡਿਟੀ ਘਟੀ

ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News