ਨੋਟਬੰਦੀ ਦੌਰਾਨ ਜਮਾ ਹੋਏ 1.7 ਲੱਖ ਕਰੋੜ ਰੁਪਏ ''ਤੇ rbi ਨੂੰ ਸ਼ੱਕ
Friday, Aug 11, 2017 - 09:11 PM (IST)

ਨਵੀਂ ਦਿੱਲੀ— ਪਿਛਲੇ ਸਾਲ ਨੋਟਬੰਦੀ ਤੋਂ ਬਾਅਦ ਸਰਕਾਰ ਨੇ 500-1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਅਥੇ ਲੋਕਾਂ ਨੂੰ ਇਨ੍ਹਾਂ ਨੂੰ ਬੈਂਕ 'ਚ ਬਦਲਣ ਅਤੇ ਜਮਾ ਕਰਵਾਉਣ ਲਈ 50 ਦਿਨ ਦਾ ਸਮਾਂ ਦਿੱਤਾ ਸੀ। ਜਿਸ ਤੋਂ ਬਾਅਦ ਪੁਰਾਣੇ ਨੋਟਾਂ ਨੂੰ ਜਮਾ ਕਰਨ ਦੀ ਹੋੜ ਲੱਗ ਗਈ। ਹੁਣ ਆਰ. ਬੀ. ਆਈ. ਨੂੰ ਨੋਟਬੰਦੀ ਦੌਰਾਨ ਜਮਾ ਹੋਏ 1.7 ਲੱਖ ਕਰੋੜ ਰੁਪਏ 'ਤੇ ਸ਼ੱਕ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਰਿਸਰਚ ਪੇਪਰ 'ਚ ਇਸ ਗੱਲ ਨੂੰ ਲੈ ਕੇ ਸ਼ੱਕ ਜਿਤਾਇਆ ਗਿਆ ਹੈ। ਨੋਟਬੰਦੀ ਦੌਰਾਨ ਜਮਾ ਕਰਵਾਏ ਗਏ 1.7 ਲੱਖ ਕਰੋੜ ਰੁਪਏ ਨੂੰ ਆਰ. ਬੀ. ਆਈ. ਆਸਧਾਰਨ ਮੰਨ ਰਿਹਾ ਹੈ।
ਇਸ ਤਰ੍ਹਾਂ ਇਸ ਲਈ ਕਿਉਂਕਿ ਆਰ. ਬੀ. ਆਈ. ਦੇ ਰਿਕਾਰਡ ਦੇ ਮੁਤਾਬਕ ਨੋਟਬੰਦੀ ਦੀ ਵਜਾ ਨਾਲ ਬੈਕਿੰਗ ਸਿਸਟਮ 'ਚ 2.8 ਤੋਂ 4.8 ਲੱਖ ਕਰੋੜ ਅਤਿਰਿਕ ਜਮਾ ਹੋਏ। ਨੋਟਬੰਦੀ ਦੌਰਾਨ 1.7 ਲੱਖ ਕਰੋੜ ਇਸ ਤਰ੍ਹਾਂ ਦੇ ਖਾਤਿਆਂ 'ਚ ਜਮਾ ਕਰਵਾਏ ਗਏ ਹਨ, ਜੋਂ ਘੱਟ ਐਕਟਿਵ ਸੀ। ਨੋਟਬੰਦੀ ਦੇ ਪਹਿਲਾਂ ਉਸ ਦਾ ਇਸਤੇਮਾਲ ਬਹੁਤ ਘੱਟ ਹੁੰਦਾ ਸੀ, ਪਰ ਨੋਟਬੰਦੀ ਦੌਰਾਨ ਉਨ੍ਹਾਂ ਖਾਤਿਆਂ 'ਚ 1.7 ਲੱਖ ਕਰੋੜ ਰੁਪਏ ਜਮਾ ਕਰਵਾਏ ਗਏ।
ਇਸ ਰਿਸਰਚ ਪੇਪਰ 'ਚ ਜਿੱਥੇ ਅਸਧਾਰਨ ਡਿਪਾਜਿਟ ਨੂੰ ਲੈ ਕੇ ਸ਼ੱਕ ਜਿਤਾਇਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਕਿ ਨੋਟਬੰਦੀ ਦੀ ਵਜਾ ਨਾਲ ਬੈਂਕਾਂ 'ਚ ਕੈਸ਼ ਡਿਪਾਜਿਟ 'ਚ ਭਾਰੀ ਇਜਾਫਾ ਹੋਇਆ ਹੈ। ਜਿਸ ਨਾਲ ਫਾਇਨੇਸਿਅਲ ਸੇਵਿੰਗ ਨੂੰ ਮਜਬੂਤੀ ਮਿਲੀ ਹੈ। ਇਸ ਰਿਪੋਰਟ ਦੇ ਮੁਤਾਬਕ ਨੋਟਬੰਦੀ ਦੀ ਵਜਾ ਨਾਲ ਘਰ 'ਚ ਕੈਸ਼ ਜਮਾ ਕਰ ਕੇ ਰੱਖਣ ਦਾ ਰੁਝਾਨ ਘੱਟ ਹੋਇਆ ਹੈ। ਲੋਕ ਹੁਣ ਬਚਤ ਦਾ ਪੈਸਾ ਘਰ 'ਚ ਰੱਖਣ ਦੀ ਵਜਾਏ ਬੈਂਕਾਂ 'ਚ ਰੱਖ ਰਹੇ ਹਨ, ਜੋਂ ਬੈਂਕਾਂ ਦੇ ਲਈ ਵਧੀਆ ਖਬਰ ਹੈ। ਇਸ ਨਾਲ ਭਾਰਤ ਦੇ ਕੈਪੀਟਲ ਮਾਰਕਿਟ ਨੂੰ ਫਾਇਦਾ ਹੋ ਰਿਹਾ ਹੈ।