ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ
Friday, Jul 28, 2023 - 06:38 PM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ‘ਸਟਾਰ’ ਨਿਸ਼ਾਨ ਵਾਲੇ ਨੋਟਾਂ ਦੀ ਵੈਲੇਡਿਟੀ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਖਦਸ਼ਿਆਂ ਨੂੰ ਖਾਰਜ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਹ ਨੋਟ ਕਿਸੇ ਵੀ ਦੂਜੇ ਵੈਲਿਡ ਨੋਟ ਦੇ ਬਰਾਬਰ ਹਨ। ਆਰ. ਬੀ. ਆਈ. ਨੇ ਕਿਹਾ ਕਿ ਗਲਤ ਛਪਾਈ ਵਾਲੇ ਨੋਟ ਦੀ ਥਾਂ ਜਾਰੀ ਕੀਤੇ ਜਾਣ ਵਾਲੇ ਨੋਟ ’ਤੇ ਜਾਰੀ ਨੰਬਰ ਵਾਲੇ ਪੈਨਲ ’ਚ ਸਟਾਰ ਦਾ ਨਿਸ਼ਾਨ ਜੋੜਿਆ ਗਿਆ ਹੈ। ਸੀਰੀਅਲ ਨੰਬਰ ਵਾਲੇ ਨੋਟਾਂ ਦੇ ਬੰਡਲ ’ਚ ਗਲਤ ਢੰਗ ਨਾਲ ਛਪੇ ਨੋਟਾਂ ਦੇ ਬਦਲੇ ਸਟਾਰ ਨਿਸ਼ਾਨ ਵਾਲੇ ਨੋਟ ਜਾਰੀ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ITR ਫਾਈਲ ਕਰਨ ਦੀ ਆਖ਼ਰੀ ਮਿਤੀ ਆਈ ਨੇੜੇ; 80 ਲੱਖ ਲੋਕਾਂ ਨੂੰ ਮਿਲਿਆ ਟੈਕਸ ਰਿਫੰਡ
ਕੇਂਦਰੀ ਬੈਂਕ ਨੇ ਇਹ ਸਪੱਸ਼ਟੀਕਰਣ ਨੋਟਾਂ ਦੇ ਨੰਬਰ ਪੈਨਲ ’ਚ ਸਟਾਰ ਨਿਸ਼ਾਨ ਹੋਣ ’ਤੇ ਉਨ੍ਹਾਂ ਦੀ ਵੈਲੇਡਿਟੀ ਨੂੰ ਲੈ ਕੇ ਕੁੱਝ ਸੋਸ਼ਲ ਮੀਡੀਆ ਪੋਸਟ ’ਚ ਖਦਸ਼ੇ ਪ੍ਰਗਟਾਏ ਜਾਣ ਤੋਂ ਬਾਅਦ ਦਿੱਤਾ ਹੈ। ਆਰ. ਬੀ. ਆਈ. ਨੇ ਕਿਹਾ ਕਿ ਸਟਾਰ ਨਿਸ਼ਾਨ ਵਾਲਾ ਬੈਂਕ ਨੋਟ ਕਿਸੇ ਵੀ ਦੂਜੇ ਵੈਲਿਡ ਨੋਟ ਵਾਂਗ ਹੀ ਹੈ। ਉਸ ਦਾ ਸਟਾਰ ਨਿਸ਼ਾਨ ਇਹ ਦਰਸਾਉਂਦਾ ਹੈ ਿਕ ਉਸ ਨੂੰ ਬਦਲੇ ਗਏ ਜਾਂ ਦੋਬਾਰਾ ਪ੍ਰਿੰਟ ਕੀਤੇ ਗਏ ਨੋਟ ਦੀ ਥਾਂ ਜਾਰੀ ਕੀਤਾ ਗਿਆ ਹੈ। ਸਟਾਰ ਦਾ ਇਹ ਨਿਸ਼ਾਨ ਨੋਟ ਦੇ ਨੰਬਰ ਅਤੇ ਉਸ ਤੋਂ ਪਹਿਲਾਂ ਦਰਜ ਹੋਣ ਵਾਲੇ ਅੱਖਰ ਦਰਮਿਆਨ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ : 1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8