RBI ਆਰਥਿਕਤਾ ਨੂੰ ਰਫ਼ਤਾਰ ਦੇਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਤਿਆਰ : ਦਾਸ

Wednesday, Sep 16, 2020 - 01:57 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਭਾਰਤੀ ਅਰਥਵਿਵਸਥਾ ਨੂੰ ਮੁੜ ਤੋਂ ਲੀਹ 'ਤੇ ਲਿਆਉਣ ਦੀ ਕੋਸ਼ਿਸ਼ 'ਚ ਲੱਗੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਕਿਹਾ ਕਿ ਰਿਜ਼ਰਵ ਬੈਂਕ ਦੇਸ਼ ਦੀ ਅਰਥਵਿਵਸਥਾ ਦੀ ਬਿਹਤਰੀ ਲਈ ਜੋ ਵੀ ਕਦਮ ਚੁੱਕਣ ਦੀ ਜ਼ਰੂਰਤ ਹੋਵੇਗੀ, ਉਸ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਦਯੋਗ ਸੰਗਠਨ ਫਿਕੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਰਥਵਿਵਸਥਾ 'ਚ ਸੁਧਾਰ ਅਜੇ ਪੂਰੀ ਰਫਤਾਰ 'ਤੇ ਨਹੀਂ ਪਹੁੰਚਿਆ ਹੈ, ਇਹ ਹੌਲੀ ਹੌਲੀ ਅੱਗੇ ਵਧੇਗਾ। ਉਨ੍ਹਾਂ ਨਿੱਜੀ ਖੇਤਰ ਨੂੰ ਅੱਗੇ ਵੱਧ ਕੇ ਅਰਥਵਿਵਸਥਾ 'ਚ ਸੁਧਾਰ ਦੀ ਰਫ਼ਤਾਰ ਵਧਾਉਣ 'ਚ ਯੋਗਦਾਨ ਕਰਨ ਨੂੰ ਕਿਹਾ।

ਦਾਸ ਨੇ ਕਿਹਾ ਕਿ ਆਰ. ਬੀ. ਆਈ. ਵੱਲੋਂ ਲਗਾਤਾਰ ਵੱਡੀ ਮਾਤਰਾ 'ਚ ਵੱਡੀ ਮਾਤਰਾ 'ਚ ਨਕਦੀ ਦੀ ਉਪਲਬਧਤਾ ਕਰਾਏ ਜਾਣ ਨਾਲ ਸਰਕਾਰ ਲਈ ਘੱਟ ਦਰ 'ਤੇ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਵੱਡੇ ਪੱਧਰ 'ਤੇ ਉਧਾਰੀ ਯਕੀਨੀ ਹੋ ਸਕੀ ਹੈ। ਪਿਛਲੇ ਇਕ ਦਹਾਕੇ 'ਚ ਇਹ ਪਹਿਲਾ ਮੌਕਾ ਹੈ, ਜਦੋਂ ਉਧਾਰੀ ਲਾਗਤ ਇੰਨੀ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਜੀ. ਡੀ. ਪੀ. ਦੇ ਅੰਕੜਿਆਂ ਤੋਂ ਅਰਥਵਿਵਸਥਾ 'ਤੇ ਕੋਰੋਨਾ ਦੇ ਪ੍ਰਕੋਪ ਦਾ ਸੰਕੇਤ ਮਿਲਦਾ ਹੈ।


Sanjeev

Content Editor

Related News