ਬੁਰੀ ਖ਼ਬਰ! ਮਹਿੰਗਾਈ ਵਧਣ ਨਾਲ RBI ਨੂੰ ਲੈਣਾ ਪੈ ਸਕਦੈ ਇਹ ਵੱਡਾ ਫ਼ੈਸਲਾ

09/26/2020 3:22:10 PM

ਨਵੀਂ ਦਿੱਲੀ— ਤਿਉਹਾਰੀ ਮੌਸਮ 'ਚ ਕਰਜ਼ ਹੋਰ ਸਸਤਾ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਜਾਂ ਈ. ਐੱਮ. ਈ. ਘਟਣ ਦੀ ਉਡੀਕ 'ਚ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੋ ਸਕਦੀ ਹੈ।

ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੂੰ 29 ਸਤੰਬਰ ਤੋਂ 1 ਅਕਤੂਬਰ ਦੌਰਾਨ ਹੋਣ ਵਾਲੀ ਅਗਲੀ ਸਮੀਖਿਆ ਬੈਠਕ 'ਚ ਦਰਾਂ 'ਤੇ ਵਿਰਾਮ ਚਿੰਨ੍ਹ ਲਾਉਣਾ ਪੈ ਸਕਦਾ ਹੈ ਕਿਉਂਕਿ ਖੁਰਾਕੀ ਮਹਿੰਗਾਈ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਯਾਨੀ ਵਿਆਜ ਹੋਰ ਸਸਤਾ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ- ਝੋਨੇ ਦੀ MSP 'ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ►ਬਿਜਲੀ ਬਿੱਲਾਂ 'ਚ ਹੋਵੇਗੀ ਵੱਡੀ ਕਮੀ, ਸਰਕਾਰ ਲੈਣ ਜਾ ਰਹੀ ਹੈ ਇਹ ਫ਼ੈਸਲਾ!

ਪਿਛਲੇ 24 ਦਿਨਾਂ 'ਚ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਕੀਮਤਾਂ 'ਚ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਲੂ ਅਤੇ ਦਾਲਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ। ਇਸ ਨਾਲ ਸਮੁੱਚੀ ਪ੍ਰਚੂਨ ਮਹਿੰਗਾਈ ਹੋਰ ਵਧਾਉਣ ਦਾ ਖ਼ਦਸ਼ਾ ਹੈ। ਇਸ 'ਚ ਖੁਰਾਕੀ ਮਹਿੰਗਾਈ ਲਗਭਗ 40 ਫੀਸਦੀ ਅਸਰ ਪਾਉਂਦੀ ਹੈ।

ਇਹ ਵੀ ਪੜ੍ਹੋ-  ਦੇਸ਼ ਦੀ ਪਹਿਲੀ ਰੈਪਿਡ ਰੇਲ ਦਾ ਫਸਟ ਲੁਕ ਜਾਰੀ, 180KM ਪ੍ਰਤੀ ਘੰਟਾ ਹੋਵੇਗੀ ਰਫ਼ਤਾਰ ► ਬੁਰੇ ਦੌਰ 'ਚ ਅਨਿਲ ਅੰਬਾਨੀ, ਵੇਚਣੇ ਪਏ ਗਹਿਣੇ, ਬੋਲੇ- 'ਮੇਰੇ ਕੋਲ ਹੁਣ ਕੁਝ ਨਹੀਂ'

ਰਿਜ਼ਰਵ ਬੈਂਕ ਵਿਆਜ ਦਰਾਂ 'ਚ ਕਟੌਤੀ ਤੋਂ ਪਹਿਲਾਂ ਮਹਿੰਗਾਈ ਦਰ ਅਤੇ ਅਰਥਵਿਵਸਥਾ ਦੀ ਸਥਿਤੀ 'ਤੇ ਗੌਰ ਕਰਦਾ ਹੈ। ਮਹਿੰਗਾਈ ਵਿਆਜ ਦਰਾਂ 'ਚ ਕਟੌਤੀ ਨੂੰ ਰੋਕਣ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਹੁਣ ਤੱਕ ਆਰ. ਬੀ. ਆਈ. ਰੇਪੋ ਦਰ ਨੂੰ ਕਾਫ਼ੀ ਵਾਰ ਘਟਾ ਚੁੱਕਾ ਹੈ ਅਤੇ ਮੌਜੂਦਾ ਸਮੇਂ ਇਹ 4 ਫੀਸਦੀ ਹੈ। ਮਹਾਮਾਰੀ ਕਾਰਨ ਦੇਸ਼ ਦੀ ਅਰਥਵਿਵਸਥਾ ਜੂਨ ਤਿਮਾਹੀ 'ਚ 23.9 ਫੀਸਦੀ ਡਿੱਗ ਚੁੱਕੀ ਹੈ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਇਹ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਅਰਥਵਿਵਸਥਾ ਲਈ ਉਸ ਦੇ ਤਰਕਸ਼ 'ਚ ਤੀਰ ਖ਼ਤਮ ਨਹੀਂ ਹੋਏ ਹਨ। ਅਗਸਤ 'ਚ ਪ੍ਰਚੂਨ ਮਹਿੰਗਾਈ ਦਰ 6.69 ਫੀਸਦੀ ਰਹੀ, ਜੋ ਜੁਲਾਈ 'ਚ 6.73 ਫੀਸਦੀ ਰਹੀ ਸੀ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ ਟੀਚੇ 6 ਫੀਸਦੀ ਤੋਂ ਉੱਪਰ ਰਹੀ। ਜੂਨ 'ਚ ਮਹਿੰਗਾਈ ਦਰ 6.23 ਫੀਸਦੀ ਸੀ।


Sanjeev

Content Editor

Related News