RBI ਨੇ ਬੈਂਕ ਆਫ ਇੰਡੀਆ 'ਤੇ ਲਗਾਇਆ 4 ਕਰੋੜ ਰੁਪਏ ਦਾ ਜੁਰਮਾਨਾ, ਬੈਂਕ ਦੇ 4% ਸ਼ੇਅਰ ਟੁੱਟੇ

Tuesday, Jun 08, 2021 - 07:10 PM (IST)

ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਬੈਂਕ ਆਫ ਇੰਡੀਆ ਨੂੰ 4 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰਬੀਆਈ ਦੁਆਰਾ ਜੁਰਮਾਨਾ ਲਗਾਉਣ ਤੋਂ ਬਾਅਦ ਮੰਗਲਵਾਰ ਨੂੰ ਬੈਂਕ ਆਫ ਇੰਡੀਆ ਦੇ ਸ਼ੇਅਰ ਲਗਭਗ 4 ਪ੍ਰਤੀਸ਼ਤ ਡਿੱਗ ਕੇ 81.40 ਰੁਪਏ 'ਤੇ ਆ ਗਏ, ਜਦੋਂ ਕਿ ਸੋਮਵਾਰ ਨੂੰ ਇਸਦੇ ਸ਼ੇਅਰ 84.60 ਰੁਪਏ 'ਤੇ ਬੰਦ ਹੋਏ ਸਨ। ਹਾਲਾਂਕਿ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਇਸਦੇ ਸ਼ੇਅਰ ਦੀਆਂ ਕੀਮਤਾਂ ਵਿਚ ਮਾਮੂਲੀ ਸੁਧਾਰ ਹੋਇਆ ਹੈ ਅਤੇ ਬੈਂਕ ਦੇ ਸ਼ੇਅਰਾਂ ਦੀ ਕੀਮਤ 2.78% ਦੀ ਗਿਰਾਵਟ ਨਾਲ 82.25 ਰੁਪਏ ਦੇ ਪੱਧਰ 'ਤੇ ਬੰਦ ਹੋਈ।

ਇਹ ਵੀ ਪੜ੍ਹੋ :  ਸਟੈਚੂ ਆਫ ਯੂਨਿਟੀ ਬਣੇਗਾ ਦੇਸ਼ ਦਾ ਪਹਿਲਾ ਇਕਲੌਤਾ ਇਲੈਕਟ੍ਰਿਕ ਵਾਹਨ ਜ਼ੋਨ, ਜਾਣੋ ਸਰਕਾਰ ਦੀ ਯੋਜਨਾ

ਜਾਣੋ ਕੀ ਹੈ ਮਾਮਲਾ 

ਬੈਂਕ ਆਫ ਇੰਡੀਆ ਨੇ ਇੱਕ ਧੋਖਾਧੜੀ ਦਾ ਪਤਾ ਲਗਾਉਣ ਲਈ 31 ਮਾਰਚ 2019 ਨੂੰ ਸਾਲਾਨਾ ਨਿਰੀਖਣ ਕੀਤਾ ਸੀ ਅਤੇ ਆਪਣੀ ਧੋਖਾਧੜੀ ਨਿਗਰਾਨੀ ਰਿਪੋਰਟ (FMR) ਸੌਂਪੀ ਸੀ। ਆਰ.ਬੀ.ਆਈ. ਨੂੰ ਜੋਖਮ ਮੁਲਾਂਕਣ ਰਿਪੋਰਟ ਦੀ ਪੜਤਾਲ ਤੋਂ ਪਤਾ ਚੱਲਿਆ ਕਿ ਬੈਂਕ ਨੇ ਇਸ ਸੰਬੰਧ ਵਿਚ ਸਹੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਆਰ.ਬੀ.ਆਈ. ਨੇ ਪਾਇਆ ਕਿ ਬੈਂਕ ਨੇ ਸਮੇਂ ਸਿਰ ਧੋਖਾਧੜੀ ਦੀ ਰਿਪੋਰਟ ਨਹੀਂ ਕੀਤੀ ਅਤੇ ਧੋਖਾਧੜੀ ਵਾਲੀਆਂ ਜਾਇਦਾਦਾਂ ਵੇਚੀਆਂ ਗਈਆਂ। ਫਿਰ ਰਿਜ਼ਰਵ ਬੈਂਕ ਨੇ ਬੈਂਕ ਆਫ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਅਤੇ ਪੁੱਛਿਆ ਕਿ ਨਿਰਦੇਸ਼ਾਂ ਦਾ ਪਾਲਣ ਨਾ ਕਰਨ 'ਤੇ ਉਨ੍ਹਾਂ 'ਤੇ ਜ਼ੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ। RBI ਦਾ ਕਹਿਣਾ ਹੈ ਕਿ ਰੈਗੁਲੇਟਰੀ ਪਾਲਣਾ ਦੀ ਘਾਟ ਕਾਰਨ ਬੈਂਕ ਨੂੰ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਦਾ ਨਵਾਂ ਈ-ਫਾਈਲਿੰਗ ਪੋਰਟਲ ਚਾਲੂ ਹੁੰਦੇ ਹੀ ਹੋਇਆ ਕਰੈਸ਼, ਲੋਕਾਂ ਨੇ ਉਡਾਇਆ ਮਜ਼ਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News