RBI Holidays: ਤਿਉਹਾਰਾਂ ਦਾ ਜਸ਼ਨ ਅਤੇ ਛੁੱਟੀਆਂ ਦੀ ਭਰਮਾਰ, 14 ਅਕਤੂਬਰ ਨੂੰ ਛੁੱਟੀ ਦਾ ਐਲਾਨ

Sunday, Oct 13, 2024 - 01:54 PM (IST)

ਨਵੀਂ ਦਿੱਲੀ - ਅਕਤੂਬਰ ਦਾ ਮਹੀਨਾ ਨਾ ਸਿਰਫ਼ ਬਦਲਦੇ ਮੌਸਮ ਦਾ ਅਹਿਸਾਸ ਕਰਵਾਉਂਦਾ ਹੈ, ਸਗੋਂ ਤਿਉਹਾਰਾਂ ਦਾ ਵੀ ਖਾਸ ਸਮਾਂ ਹੁੰਦਾ ਹੈ। ਤਿਉਹਾਰਾਂ ਦੇ ਜਸ਼ਨ ਵੀ ਸਵੇਰ ਅਤੇ ਸ਼ਾਮ ਦੀ ਹਲਕੀ ਠੰਢ ਨਾਲ ਸ਼ੁਰੂ ਹੁੰਦੇ ਹਨ ਅਤੇ ਇਸ ਮਹੀਨੇ ਵਿੱਚ ਛੁੱਟੀਆਂ ਦੀ ਕੋਈ ਕਮੀ ਨਹੀਂ ਰਹਿੰਦੀ। 

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਕਤੂਬਰ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮਹੀਨੇ ਦੁਰਗਾ ਪੂਜਾ, ਲਕਸ਼ਮੀ ਪੂਜਾ ਅਤੇ ਵਾਲਮੀਕਿ ਜੈਅੰਤੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ। ਆਓ, ਇਸ ਮਹੀਨੇ ਦੀਆਂ ਛੁੱਟੀਆਂ 'ਤੇ ਇੱਕ ਨਜ਼ਰ ਮਾਰੀਏ

ਅਕਤੂਬਰ 2024 ਦੀਆਂ ਮੁੱਖ ਛੁੱਟੀਆਂ:

ਅਕਤੂਬਰ 14 (ਸੋਮਵਾਰ): ਦੁਰਗਾ ਪੂਜਾ (ਦਸੈਨ) - ਸਿੱਕਮ ਦੇ ਗੰਗਟੋਕ ਵਿੱਚ ਛੁੱਟੀ।
16 ਅਕਤੂਬਰ (ਬੁੱਧਵਾਰ): ਲਕਸ਼ਮੀ ਪੂਜਾ - ਕੋਲਕਾਤਾ ਅਤੇ ਅਗਰਤਲਾ ਵਿੱਚ ਛੁੱਟੀ।
17 ਅਕਤੂਬਰ (ਵੀਰਵਾਰ): ਵਾਲਮੀਕਿ ਜਯੰਤੀ - ਕਈ ਰਾਜਾਂ ਵਿੱਚ ਛੁੱਟੀ।
20 ਅਕਤੂਬਰ (ਐਤਵਾਰ): ਹਫ਼ਤਾਵਾਰੀ ਛੁੱਟੀ - ਦੇਸ਼ ਭਰ ਵਿੱਚ ਛੁੱਟੀ।
 


Harinder Kaur

Content Editor

Related News