RBI ਨੇ ਇਸ ਬੈਂਕ ''ਤੇ ਲਗਾਈ ਪਾਬੰਦੀ, ਹੁਣ ਗਾਹਕ ਸਿਰਫ 1,000 ਰੁਪਏ ਹੀ ਕਢਵਾ ਸਕਣਗੇ

11/13/2021 1:02:41 PM

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਲਕਸ਼ਮੀ ਸਹਿਕਾਰੀ ਬੈਂਕ ਲਿ. ਸੋਲਾਪੁਰ 'ਤੇ ਕਈ ਪਾਬੰਦੀਆਂ ਲਗਾਈਆਂ ਹਨ। ਕੇਂਦਰੀ ਬੈਂਕ ਨੇ ਬੈਂਕ ਦੀ ਵਿਗੜਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ। ਬੈਂਕ ਦੇ ਗਾਹਕਾਂ ਲਈ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਸੀਮਾ 1,000 ਰੁਪਏ ਨਿਰਧਾਰਤ ਕਰ ਦਿੱਤੀ ਗਈ ਹੈ।

ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ 12 ਨਵੰਬਰ, 2021 ਨੂੰ ਕਾਰੋਬਾਰੀ ਸਮੇਂ ਦੇ ਬੰਦ ਹੋਣ ਤੋਂ ਬਾਅਦ ਛੇ ਮਹੀਨਿਆਂ ਤੱਕ ਲਾਗੂ ਰਹਿਣਗੀਆਂ। ਇਸ ਦੌਰਾਨ, ਪਾਬੰਦੀਆਂ ਦੀ ਸਮੀਖਿਆ ਕੀਤੀ ਜਾਵੇਗੀ।

ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਲਕਸ਼ਮੀ ਸਹਿਕਾਰੀ ਬੈਂਕ ਕੇਂਦਰੀ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਕੋਈ ਕਰਜ਼ਾ ਨਹੀਂ ਦੇ ਸਕੇਗਾ ਅਤੇ ਨਾ ਹੀ ਕਰਜ਼ਾ ਰੀਨਿਊ ਕਰ ਸਕੇਗਾ। ਨਾਲ ਹੀ, ਬੈਂਕ ਨਾ ਤਾਂ ਕੋਈ ਨਿਵੇਸ਼ ਕਰੇਗਾ ਅਤੇ ਨਾ ਹੀ ਕੋਈ ਭੁਗਤਾਨ ਕਰੇਗਾ ਜਾਂ ਭੁਗਤਾਨ ਲਈ ਸਹਿਮਤੀ ਦੇਵੇਗਾ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪਿਛਲੇ ਕੁਝ ਸਾਲਾਂ 'ਚ ਕਈ ਬੈਂਕਾਂ 'ਤੇ ਕਈ ਪਾਬੰਦੀਆਂ ਲਗਾਈਆਂ ਹਨ। ਇਸ ਤੋਂ ਪਹਿਲਾਂ, ਆਰਬੀਆਈ ਨੇ ਬੈਂਕਿੰਗ ਐਕਟ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਲਈ ਕਈ ਬੈਂਕਾਂ 'ਤੇ ਸ਼ਿਕੰਜਾ ਕੱਸਿਆ ਹੈ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ 'ਚ ਮਹਾਰਾਸ਼ਟਰ ਦੇ ਨਾਸਿਕ ਸਥਿਤ ਇੰਡੀਪੈਂਡੈਂਸ ਕੋ-ਆਪਰੇਟਿਵ ਬੈਂਕ ਲਿਮਟਿਡ, ਯੈੱਸ ਬੈਂਕ, ਲਕਸ਼ਮੀ ਵਿਲਾਸ ਬੈਂਕ, ਪੀਐੱਮਸੀ ਸਮੇਤ ਕਈ ਬੈਂਕਾਂ 'ਤੇ ਵੀ ਇਸੇ ਤਰ੍ਹਾਂ ਪਾਬੰਦੀ ਲਗਾਈ ਗਈ ਸੀ।

ਇਹ ਵੀ ਪੜ੍ਹੋ :  DGCA ਦੀਆਂ 298 ਸੇਵਾਵਾਂ ਪ੍ਰਦਾਨ ਕਰਨ ਲਈ ਆਨਲਾਈਨ ਪਲੇਟਫਾਰਮ ਦੀ ਹੋਈ ਸ਼ੁਰੂਆਤ, ਜਾਣੋ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News