RBI ਗਵਰਨਰ ਸ਼ਕਤੀਕਾਂਤ ਦਾਸ ਅੱਜ ਕਰਣਗੇ ਬੈਂਕ ਪ੍ਰਮੁਖਾਂ ਨਾਲ ਬੈਠਕ

Saturday, May 02, 2020 - 02:21 AM (IST)

RBI ਗਵਰਨਰ ਸ਼ਕਤੀਕਾਂਤ ਦਾਸ ਅੱਜ ਕਰਣਗੇ ਬੈਂਕ ਪ੍ਰਮੁਖਾਂ ਨਾਲ ਬੈਠਕ

ਨਵੀਂ ਦਿੱਲੀ - ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵਿੱਤੀ ਖੇਤਰ ਦੀ ਹਾਲਤ ਦਾ ਜਾਇਜ਼ਾ ਲੈਣ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਸੰਕਟ ਵਿਚਾਲੇ ਉਦਯੋਗ ਜਗਤ ਨੂੰ ਬੜਾਵਾ ਦੇਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਕਰਣ ਲਈ ਬੈਂਕਾਂ ਦੇ ਪ੍ਰਮੁਖਾਂ ਨਾਲ ਅੱਜ ਬੈਠਕ ਕਰਣਗੇ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਇਸ ਬੈਠਕ 'ਚ ਆਰ.ਬੀ.ਆਈ. ਦੁਆਰਾ ਐਲਾਨੇ ਕਈ ਉਪਰਾਲੁਆਂ ਦੇ ਲਾਗੂਕਰਣ ਦੀ ਸਮੀਖਿਆ ਕੀਤੀ ਜਾਵੇਗੀ। ਇਨ੍ਹਾਂ 'ਚ ਵਿਆਜ਼ ਦਰ 'ਚ ਸੋਧ ਅਤੇ ਖਪਤਕਾਰਾਂ ਤੱਕ ਇਸ ਦਾ ਲਾਫ ਪਹੁੰਚਾਉਣ ਦੇ ਨਾਲ ਹੀ ਉਦਯੋਗ ਜਗਤ ਦੀ ਮਦਦ ਲਈ ਨਗਦੀ ਪਾਉਣ ਲਈ ਕੀਤੇ ਗਏ ਉਪਾਅ ਸ਼ਾਮਲ ਹਨ।

ਸੰਕਟ ਨਾਲ ਜੂਝ ਰਹੇ ਛੋਟੇ ਅਤੇ ਮੱਧ ਉਦਯੋਗ ਅਤੇ ਦਿਹਾਤੀ ਖੇਤਰ ਦੀ ਮਦਦ ਲਈ ਕੀਤੇ ਗਏ ਉਪਰਾਲਿਆਂ ਦੀ ਵੀ ਇਸ ਬੈਠਕ 'ਚ ਸਮੀਖਿਆ ਕੀਤੀ ਜਾਵੇਗੀ। ਇਸ ਦੌਰਾਨ ਸਰਕਾਰ ਨੇ ਲਾਕਡਾਊਨ ਨੂੰ ਚਾਰ ਮਈ ਤੋਂ ਦੋ ਅਤੇ ਹਫ਼ਤੇ ਲਈ ਵਧਾਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਹਾਲਾਂਕਿ ਸੰਕਰਮਣ ਮੁਕਤ ਖੇਤਰਾਂ ਅਤੇ ਜ਼ਿਲ੍ਹਿਆਂ ਲਈ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਹੈ।

ਗ੍ਰਹਿ ਮੰਤਰਾਲਾ ਨੇ ਰੈਡ, ਆਰੈਂਜ ਅਤੇ ਗ੍ਰੀਨ ਜੋਨ 'ਚ ਜ਼ੋਖਿਮ ਦੇ ਆਧਾਰ 'ਤੇ ਵਿਸਥਾਰਿਤ ਲਾਕਡਾਊਨ ਦੌਰਾਨ ਗਤੀਵਿਧੀਆਂ ਨੂੰ ਰੈਗੂਲੇਟਿਡ ਕਰਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਰਿਜ਼ਰਵ ਬੈਂਕ ਨੇ ਕਰਜ਼ਦਾਰਾਂ, ਕਰਜ਼ਾ ਦੇਣ ਵਾਲਿਆਂ ਅਤੇ ਮਿਊਚੁਅਲ ਫੰਡ ਸਹਿਤ ਹੋਰ ਸੰਸਥਾਵਾਂ ਦੇ ਦਬਾਅ ਨੂੰ ਘੱਟ ਕਰਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ ਅਤੇ ਜ਼ਰੂਰਤ ਪੈਣ 'ਤੇ ਹੋਰ ਪਹਿਲ ਦਾ ਵਚਨ ਕੀਤਾ ਹੈ।


author

Inder Prajapati

Content Editor

Related News