ਨੀਤੀਗਤ ਦਰ ’ਚ 0.40 ਫ਼ੀਸਦੀ ਤੱਕ ਦੀ ਕਟੌਤੀ ਕਰ ਸਕਦੈ RBI
Thursday, Nov 14, 2019 - 09:42 PM (IST)

ਮੁੰਬਈ (ਭਾਸ਼ਾ)-ਕੁਲ ਮਹਿੰਗਾਈ ਨਵੰਬਰ ’ਚ ਵਧ ਕੇ 5 ਫ਼ੀਸਦੀ ’ਤੇ ਰਹਿਣ ਦੇ ਆਸਾਰ ਦੇ ਬਾਵਜੂਦ ਆਰਥਿਕ ਵਾਧੇ ਦੀਆਂ ਚਿੰਤਾਵਾਂ ਨੂੰ ਵੇਖਦਿਆਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਗਾਤਾਰ ਦੋ ਵਾਰ ਨੀਤੀਗਤ ਦਰਾਂ ’ਚ ਕਟੌਤੀ ਕਰ ਸਕਦਾ ਹੈ। ਬੈਂਕ ਆਫ ਅਮਰੀਕਾ ਮੇਰਿਲ ਲਿੰਚ ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ।
ਵਿਦੇਸ਼ੀ ਬ੍ਰੋਕਰੇਜ ਫਰਮ ਬੈਂਕ ਆਫ ਅਮਰੀਕਾ ਮੇਰਿਲ ਲਿੰਚ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਆਰ. ਬੀ. ਆਈ. ਦਸੰਬਰ ’ਚ ਹੋਣ ਵਾਲੀ ਕਰੰਸੀ ਨੀਤੀ ਕਮੇਟੀ ਦੀ ਬੈਠਕ ’ਚ ਨੀਤੀਗਤ ਦਰ ’ਚ 0.25 ਫ਼ੀਸਦੀ ਦੀ ਕਟੌਤੀ ਕਰੇਗਾ ਅਤੇ ਇਸ ਤੋਂ ਬਾਅਦ ਫਰਵਰੀ ਦੀ ਬੈਠਕ ’ਚ 0.15 ਫ਼ੀਸਦੀ ਦੀ ਹੋਰ ਕਟੌਤੀ ਕਰ ਸਕਦਾ ਹੈ। ਯਾਨੀ 0.40 ਫ਼ੀਸਦੀ ਦੀ ਕਟੌਤੀ ਹੋ ਸਕਦੀ ਹੈ।