HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਕਰਨਾ ਪੈ ਸਕਦੈ ਇੰਨਾ ਲੰਮਾ ਇੰਤਜ਼ਾਰ!

Thursday, Dec 03, 2020 - 09:38 PM (IST)

HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਕਰਨਾ ਪੈ ਸਕਦੈ ਇੰਨਾ ਲੰਮਾ ਇੰਤਜ਼ਾਰ!

ਮੁੰਬਈ— ਜੇਕਰ ਤੁਸੀਂ ਐੱਚ. ਡੀ. ਐੱਫ. ਸੀ. ਬੈਂਕ 'ਚ ਨਵਾਂ ਕ੍ਰੈਡਿਟ ਕਾਰਡ ਅਪਲਾਈ ਕਰਨ ਵਾਲੇ ਸੀ ਤਾਂ ਹੁਣ ਤੁਹਾਨੂੰ ਇਸ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਐੱਚ. ਡੀ. ਐੱਫ. ਸੀ. ਬੈਂਕ ਨੂੰ ਸਭ ਡਿਜੀਟਲ ਲਾਂਚਿੰਗ ਰੋਕਣ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਲਾਈ ਗਈ ਅਸਥਾਈ ਰੋਕ ਤਿੰਨ ਤੋਂ ਛੇ ਮਹੀਨਿਆਂ ਤੱਕ ਰਹਿ ਸਕਦੀ ਹੈ।

ਬ੍ਰੋਕਰੇਜ਼ ਹਾਊਸ ਮੈਕਕੁਆਰੀ ਕੈਪੀਟਲ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ। ਬ੍ਰੋਕਰੇਜ ਹਾਊਸ ਨੇ ਇਕ ਨੋਟ 'ਚ ਕਿਹਾ ਕਿ ਤਕਨੀਕੀ ਤੇ ਹੋਰ ਪੈਮਾਨੇ ਦੇ ਮੁੱਦਿਆਂ ਨੂੰ ਠੀਕ ਕਰਨ ਤੋਂ ਬਾਅਦ ਹੀ ਬੈਂਕ ਆਰ. ਬੀ. ਆਈ. ਨੂੰ ਆਪਣੇ ਫ਼ੈਸਲੇ ਦੀ ਸਮੀਖਿਆ ਕਰਨ ਲਈ ਕਹਿ ਸਕਦਾ ਹੈ।

ਬ੍ਰੋਕਰੇਜ਼ ਹਾਊਸ ਦੇ ਐਸੋਸੀਏਟ ਡਾਇਰੈਕਟਰ ਸੁਰੇਸ਼ ਗਣਪਤੀ ਨੇ ਈ. ਟੀ. ਨੂੰ ਕਿਹਾ, ''ਸਾਡਾ ਮੰਨਣਾ ਹੈ ਕਿ ਇਹ ਪਾਬੰਦੀ 3-6 ਮਹੀਨਿਆਂ ਤੱਕ ਲਾਗੂ ਰਹਿ ਸਕਦੀ ਹੈ ਕਿਉਂਕਿ ਬੈਂਕ ਨੂੰ ਇਨ੍ਹਾਂ ਮੁੱਦਿਆਂ 'ਚੋਂ ਕੁਝ ਨੂੰ ਹੱਲ ਕਰਨ ਲਈ ਘੱਟੋ-ਘੱਟ ਇਕ ਤਿਮਾਹੀ ਲੱਗੇਗੀ ਅਤੇ ਫਿਰ ਆਰ. ਬੀ. ਆਈ. ਨੂੰ ਸਮੀਖਿਆ ਲਈ ਕਿਹਾ ਜਾ ਸਕਦਾ ਹੈ, ਜੋ ਸਾਡੇ ਵਿਚਾਰ 'ਚ ਫਿਰ ਕੁਝ ਢਿੱਲ ਮਿਲ ਸਕਦੀ ਹੈ।''

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ

ਰਿਜ਼ਰਵ ਬੈਂਕ ਨੇ ਦੋ ਸਾਲਾਂ ਦੇ ਅੰਤਰਾਲ 'ਚ ਆਨਲਾਈਨ ਸੇਵਾਵਾਂ 'ਚ ਤੀਜੀ ਵੱਡੀ ਤਕਨੀਕੀ ਦਿੱਕਤ ਸਾਹਮਣੇ ਆਉਣ ਕਾਰਨ ਐੱਚ. ਡੀ. ਐੱਫ. ਸੀ. ਬੈਂਕ 'ਤੇ ਇਹ ਪਾਬੰਦੀ ਲਾਈ ਹੈ। ਆਰ. ਬੀ. ਆਈ. ਨੇ ਐੱਚ. ਡੀ. ਐੱਫ. ਸੀ. ਬੈਂਕ ਬੋਰਡ ਨੂੰ ਇਨ੍ਹਾਂ ਖਾਮੀਆਂ ਦੀ ਜਾਂਚ ਕਰਨ ਅਤੇ ਜਵਾਬਦੇਹੀ ਨਿਰਧਾਰਤ ਕਰਨ ਲਈ ਵੀ ਕਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਡਾਟਾ ਮੁਤਾਬਕ, 30 ਸਤੰਬਰ ਤੱਕ ਐੱਚ. ਡੀ. ਐੱਫ. ਸੀ. ਬੈਂਕ ਦੇ 2,848 ਸ਼ਹਿਰਾਂ 'ਚ 15,292 ਏ. ਟੀ. ਐੱਮ. ਸਨ। ਇਸ ਦੇ ਕ੍ਰੈਡਿਟ ਕਾਰਡਧਾਰਕਾਂ ਦੀ ਗਿਣਤੀ 1.49 ਕਰੋੜ ਅਤੇ 3.38 ਕਰੋੜ ਹੈ।

ਇਹ ਵੀ ਪੜ੍ਹੋ- 50 ਹਜ਼ਾਰ ਰੁ: 'ਤੇ ਜਲਦ ਜਾ ਸਕਦਾ ਹੈ 10 ਗ੍ਰਾਮ ਸੋਨਾ, ਜਾਣੋ ਅੱਜ ਦਾ ਮੁੱਲ

ਕਦੋਂ-ਕਦੋਂ ਹੋਈ ਤਕਨੀਕੀ ਦਿੱਕਤ-
ਬੈਂਕ ਵੱਲੋਂ ਆਪਣੇ ਗਾਹਕਾਂ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, ਇਕ ਵਾਰ ਨਵੰਬਰ 2018 ਤੇ ਦੂਜੀ ਵਾਰ ਦਸੰਬਰ 2019 'ਚ ਅਤੇ ਤੀਜੀ ਵਾਰ 21 ਨਵੰਬਰ 2020 ਨੂੰ ਇੰਟਰਨੈੱਟ ਬੈਂਕਿੰਗ ਅਤੇ ਭੁਗਤਾਨ ਪ੍ਰਣਾਲੀ ਪ੍ਰਭਾਵਿਤ ਹੋਈ। ਬੈਂਕ ਦਾ ਕਹਿਣਾ ਹੈ, ''ਇਨ੍ਹਾਂ ਸਭ ਦਾ ਪ੍ਰਮੁੱਖ ਕਾਰਨ ਸਾਡੇ ਪ੍ਰਾਇਮਰੀ ਡਾਟਾ ਸੈਂਟਰ 'ਚ ਬਿਜਲੀ ਚਲੀ ਜਾਣਾ ਹੈ। ਅਸੀਂ ਹੁਣ ਇਸ ਖੇਤਰ ਨੂੰ ਵੀ ਮਜ਼ਬੂਤ ਕਰਨ ਲਈ ਯੁੱਧ ਪੱਧਰ ਤੇ ਕੰਮ ਕਰ ਰਹੇ ਹਾਂ। ਮੌਜੂਦਾ ਗਾਹਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਬਿਨਾਂ ਕਿਸੇ ਦਿੱਕਤ ਦੇ ਬੈਂਕ ਨਾਲ ਲੈਣ-ਦੇਣ ਜਾਰੀ ਰੱਖ ਸਕਦੇ ਹੋ''

ਬੈਂਕ ਦੀਆਂ ਆਨਲਾਈਨ ਸੇਵਾਵਾਂ ਨੂੰ ਲੈ ਕੇ ਕੀ ਤੁਹਾਨੂੰ ਕਦੇ ਪ੍ਰੇਸ਼ਾਨੀ ਹੋਈ? ਕੁਮੈਂਟ ਬਾਕਸ 'ਚ ਦੱਸੋ


author

Sanjeev

Content Editor

Related News