RBI ਦਾ ਸਖ਼ਤ ਨਿਯਮ : ਫ਼ੇਲ ਟਰਾਂਜੈਕਸ਼ਨ ''ਤੇ ਬੈਂਕ ਨੂੰ ਦੇਣਾ ਪਵੇਗਾ ਰਿਫੰਡ, ਨਹੀਂ ਤਾਂ ਰੋਜ਼ਾਨਾ ਲੱਗੇਗਾ ਜੁਰਮਾਨਾ

Saturday, Nov 09, 2024 - 06:01 PM (IST)

RBI ਦਾ ਸਖ਼ਤ ਨਿਯਮ : ਫ਼ੇਲ ਟਰਾਂਜੈਕਸ਼ਨ ''ਤੇ ਬੈਂਕ ਨੂੰ ਦੇਣਾ ਪਵੇਗਾ ਰਿਫੰਡ, ਨਹੀਂ ਤਾਂ ਰੋਜ਼ਾਨਾ ਲੱਗੇਗਾ ਜੁਰਮਾਨਾ

ਨਵੀਂ ਦਿੱਲੀ - ਜਦੋਂ ਤੁਸੀਂ ਕਿਸੇ ATM ਤੋਂ ਪੈਸੇ ਕਢਵਾਉਣ ਜਾਂਦੇ ਹੋ ਜਾਂ ਕਿਸੇ ਨੂੰ ਪੈਸੇ ਭੇਜਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਕਈ ਵਾਰ ਲੈਣ-ਦੇਣ ਅਸਫਲ ਹੋ ਜਾਂਦਾ ਹੈ ਅਤੇ ਇਸ ਦੇ ਬਾਵਜੂਦ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਂਦੇ ਹਨ। ਇਹ ਸਥਿਤੀ ਅਕਸਰ ਸਾਹਮਣੇ ਆਉਂਦੀ ਹੈ, ਜਿਸ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸਖਤ ਨਿਯਮ ਬਣਾਏ ਹਨ।

ਇਹ ਵੀ ਪੜ੍ਹੋ :     15 ਤੇ 20 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹੇਗਾ ਬਾਜ਼ਾਰ

ਜੇਕਰ ਪੈਸਿਆਂ ਦੇ ਲੈਣ-ਦੇਣ ਵਿੱਚ ਕੋਈ ਰੁਕਾਵਟ ਆਉਂਦੀ ਹੈ ਅਤੇ ਪੈਸੇ ਕੱਟੇ ਜਾਂਦੇ ਹਨ, ਤਾਂ ਬੈਂਕ ਨੂੰ ਸੀਮਤ ਸਮੇਂ ਦੇ ਅੰਦਰ ਰਿਫੰਡ ਦੇਣਾ ਹੁੰਦਾ ਹੈ। ਜੇਕਰ ਬੈਂਕ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਰੋਜ਼ਾਨਾ 100 ਰੁਪਏ ਜੁਰਮਾਨਾ ਭਰਨਾ ਪਵੇਗਾ। ਆਓ ਜਾਣਦੇ ਹਾਂ RBI ਦੇ ਇਸ ਸਖਤ ਨਿਯਮ ਬਾਰੇ।

ਇਹ ਵੀ ਪੜ੍ਹੋ :     ਤੁਸੀਂ ਵੀ ਸੁਆਦ ਲੈ ਕੇ ਖਾਂਦੇ ਹੋ ਨੂਡਲਜ਼, ਚਿਪਸ ਅਤੇ ਆਈਸਕ੍ਰੀਮ, ਤਾਂ ਹੋਸ਼ ਉਡਾ ਦੇਵੇਗੀ ਇਹ ਰਿਪੋਰਟ

RBI ਦਾ TAT Harmonisation ਨਿਯਮ

RBI ਨੇ 20 ਸਤੰਬਰ 2019 ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ, ਜਿਸ ਵਿੱਚ TAT ਯਾਨੀ 'ਟਰਨ ਅਰਾਉਂਡ ਟਾਈਮ' ਨੂੰ ਬਰਾਬਰ ਕਰਨ ਅਤੇ ਗਾਹਕਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਆਰਬੀਆਈ ਅਨੁਸਾਰ ਜੇਕਰ ਬੈਂਕ ਕਿਸੇ ਵੀ ਲੈਣ-ਦੇਣ ਵਿੱਚ ਅਸਫਲਤਾ ਦੀ ਸਥਿਤੀ ਵਿੱਚ ਇੱਕ ਸਮਾਂ ਸੀਮਾ ਦੇ ਅੰਦਰ ਡੈਬਿਟ ਕੀਤੇ ਪੈਸੇ ਨੂੰ ਵਾਪਸ ਨਹੀਂ ਕਰਦਾ ਹੈ, ਤਾਂ ਬੈਂਕ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ। ਬੈਂਕ ਜਿੰਨੇ ਦਿਨ ਦੇਰੀ ਕਰੇਗਾ ਜੁਰਮਾਨਾ ਰੋਜ਼ਾਨਾ ਦੇ ਆਧਾਰ 'ਤੇ ਵਧਦਾ ਜਾਵੇਗਾ।

ਇਹ ਵੀ ਪੜ੍ਹੋ :      16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼

ਜੁਰਮਾਨੇ ਦੀ ਰਕਮ ਕਦੋਂ ਮਿਲੇਗੀ?

ਬੈਂਕ ਲੈਣ-ਦੇਣ ਦੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਨੀ ਟ੍ਰਾਂਜੈਕਸ਼ਨ ਦੀ ਕਿਸਮ ਜੋ ਅਸਫਲ ਹੋ ਗਈ ਹੈ ਉਸ ਨੂੰ ਦੇਖਦੇ ਹੋਏ ਬੈਂਕ ਜ਼ੁਰਮਾਨਾ ਦਿੰਦਾ ਹੈ । ਬੈਂਕ ਜੁਰਮਾਨੇ ਦਾ ਭੁਗਤਾਨ ਤਾਂ ਹੀ ਕਰੇਗਾ ਜੇਕਰ ਲੈਣ-ਦੇਣ ਦੀ ਅਸਫਲਤਾ ਦੇ ਪਿੱਛੇ ਕੋਈ ਕਾਰਨ ਸੀ ਜਿਸ 'ਤੇ ਤੁਹਾਡਾ ਕੋਈ ਕੰਟਰੋਲ ਨਹੀਂ ਸੀ। ਜੇਕਰ ਤੁਸੀਂ ਆਪਣੇ ਲੈਣ-ਦੇਣ ਦੇ ਰਿਵਰਸਲ ਦਾ ਸਮਾਂ ਜਾਣਦੇ ਹੋ, ਤਾਂ ਤੁਸੀਂ ਬੈਂਕ ਨਾਲ ਸੰਪਰਕ ਕਰ ਸਕਦੇ ਹੋ ਅਤੇ ਜੁਰਮਾਨੇ ਦੀ ਮੰਗ ਕਰ ਸਕਦੇ ਹੋ।

ਕਿਹੜੀਆਂ ਸਥਿਤੀਆਂ ਵਿੱਚ ਜੁਰਮਾਨਾ ਲਗਾਇਆ ਜਾਂਦਾ ਹੈ?

ਜੇਕਰ ਤੁਸੀਂ ATM ਵਿੱਚ ਕੋਈ ਲੈਣ-ਦੇਣ ਕੀਤਾ ਹੈ ਅਤੇ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲਏ ਗਏ ਹਨ ਪਰ ਨਕਦੀ ਨਹੀਂ ਨਿਕਲੀ ਹੈ, ਤਾਂ ਬੈਂਕ ਨੂੰ ਲੈਣ-ਦੇਣ ਦੇ ਦਿਨ ਤੋਂ ਅਗਲੇ 5 ਦਿਨਾਂ ਦੇ ਅੰਦਰ ਇਸਨੂੰ ਵਾਪਸ ਕਰਨਾ ਹੋਵੇਗਾ। ਅਜਿਹਾ ਨਾ ਕਰਨ ਦੀ ਸਥਿਤੀ ਵਿਚ ਤੁਹਾਨੂੰ ਹਰ ਰੋਜ਼ 100 ਰੁਪਏ ਦੀ ਰਕਮ ਬਤੌਰ ਪੈਨਲਟੀ ਮਿਲੇਗੀ।

ਕਾਰਡ-ਟੂ-ਕਾਰਡ ਟ੍ਰਾਂਸਫਰ ਅਸਫਲ ਹੋਣ ਦੀ ਸਥਿਤੀ ਵਿਚ 

ਜੇਕਰ ਤੁਸੀਂ ਕਾਰਡ-ਟੂ-ਕਾਰਡ ਟ੍ਰਾਂਸਫਰ ਕੀਤਾ ਹੈ ਅਤੇ ਲੈਣ-ਦੇਣ 'ਤੇ ਤੁਹਾਡੇ ਖਾਤੇ ਤੋਂ ਪੈਸੇ ਕੱਟ ਲਏ ਗਏ ਹਨ ਪਰ ਰਾਸ਼ੀ ਲਾਭਪਾਤਰੀ ਦੇ ਖਾਤੇ ਵਿੱਚ ਕ੍ਰੈਡਿਟ ਨਹੀਂ ਹੋਈ, ਤਾਂ ਬੈਂਕ ਨੂੰ T+1 ਯਾਨੀ ਲੈਣ-ਦੇਣ ਦਾ ਦਿਨ ਅਤੇ ਅਗਲਾ ਦਿਨ ਮਿਲਾ ਕੇ ਕੁੱਲ ਦੋ ਦਿਨਾਂ ਦੇ ਅੰਦਰ ਡੈਬਿਟ ਰਿਵਰਸ ਕਰਨਾ ਹੋਵੇਗਾ, ਨਹੀਂ ਤਾਂ 100 ਰੁਪਏ ਪੈਨਲਟੀ ਬੈਂਕ ਨੂੰ ਅਦਾ ਕਰਨੀ ਪਵੇਗੀ।

ਜੇਕਰ PoS, IMPS ਲੈਣ-ਦੇਣ ਅਸਫਲ ਹੋ ਜਾਂਦਾ ਹੈ ਤਾਂ

ਜੇਕਰ ਤੁਹਾਡੇ ਖਾਤੇ ਵਿੱਚੋਂ PoS, ਕਾਰਡ ਟ੍ਰਾਂਜੈਕਸ਼ਨ, IMPS, UPI ਵਿੱਚ ਪੈਸੇ ਕੱਟੇ ਜਾਂਦੇ ਹਨ ਪਰ ਕਿਸੇ ਹੋਰ ਖਾਤੇ ਵਿੱਚ ਕ੍ਰੈਡਿਟ ਨਹੀਂ ਹੁੰਦੇ, ਤਾਂ RBI ਨੇ ਇਸਦੇ ਲਈ ਬੈਂਕ ਨੂੰ 1 ਦਿਨ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਪੈਸਾ ਟਰਾਂਸਫਰ ਨਾ ਹੋਣ ਦੀ ਸਥਿਤੀ ਵਿਚ ਬੈਂਕ 'ਤੇ ਦੂਜੇ ਦਿਨ ਤੋਂ 100 ਰੁਪਏ ਦੀ ਪੈਨਲਟੀ ਲੱਗੇਗੀ।

ਇਹ ਵੀ ਪੜ੍ਹੋ :     ਪ‍ਿਆਜ਼ ਦੀਆਂ ਕੀਮਤਾਂ ’ਚ ਲੱਗੀ ‘ਅੱਗ’, 5 ਸਾਲਾਂ ਦੇ ਉਚ‍ੇ ਪੱਧਰ ’ਤੇ ਪਹੁੰਚਿਆ ਰੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News