Loan ਲੈਣ ਵਾਲੇ ਦੀ ਮੌਤ ਮਗਰੋਂ ਕਿਸ ਨੂੰ ਦੇਣੀ ਪੈਂਦੀ ਹੈ EMI? ਜਾਣੋਂ ਕੀ ਹਨ ਇਸ ਦੇ ਨਿਯਮ

Friday, Nov 21, 2025 - 08:49 PM (IST)

Loan ਲੈਣ ਵਾਲੇ ਦੀ ਮੌਤ ਮਗਰੋਂ ਕਿਸ ਨੂੰ ਦੇਣੀ ਪੈਂਦੀ ਹੈ EMI? ਜਾਣੋਂ ਕੀ ਹਨ ਇਸ ਦੇ ਨਿਯਮ

ਨਵੀਂ ਦਿੱਲੀ : ਜ਼ਿੰਦਗੀ 'ਚ ਕਾਰ, ਘਰ ਜਾਂ ਨਿੱਜੀ ਜ਼ਰੂਰਤਾਂ ਲਈ ਲੋਕ ਅਕਸਰ ਲੋਨ ਲੈਂਦੇ ਹਨ। ਪਰ ਅਕਸਰ ਇਹ ਸਵਾਲ ਉੱਠਦਾ ਹੈ ਕਿ ਜੇਕਰ ਲੋਨ ਲੈਣ ਵਾਲੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਬਕਾਇਆ EMI ਦਾ ਕੀ ਹੋਵੇਗਾ ਅਤੇ ਬੈਂਕ ਕਿਸ ਤੋਂ ਕਰਜ਼ਾ ਵਸੂਲ ਕਰੇਗਾ।

ਸਿਕਿਓਰਡ ਲੋਨ (Secured Loan) ਦੀ ਸਥਿਤੀ
ਸਿਕਿਓਰਡ ਲੋਨ (ਜਿਵੇਂ ਕਿ ਹੋਮ ਲੋਨ ਜਾਂ ਕਾਰ ਲੋਨ) 'ਚ ਜਿਸ 'ਚ ਕੋਈ ਜਾਇਦਾਦ ਗਿਰਵੀ (collateral) ਹੁੰਦੀ ਹੈ। ਜੇ ਲੋਨ 'ਚ ਕੋਈ ਸਹਿ-ਬਿਨੈਕਾਰ (Co-applicant) ਹੈ, ਤਾਂ ਲੋਨ ਲੈਣ ਵਾਲੇ ਦੀ ਮੌਤ ਤੋਂ ਬਾਅਦ ਬਕਾਇਆ ਕਰਜ਼ਾ ਚੁਕਾਉਣ ਦੀ ਜ਼ਿੰਮੇਵਾਰੀ ਕੋ-ਐਪਲੀਕੈਂਟ ਦੀ ਹੋਵੇਗੀ। ਕੋ-ਐਪਲੀਕੈਂਟ ਨੂੰ ਲੋਨ ਸਮਝੌਤੇ ਅਨੁਸਾਰ EMI ਜਾਰੀ ਰੱਖਣੀ ਪਵੇਗੀ।

ਗਾਰੰਟਰ ਅਤੇ ਜਾਇਦਾਦ ਦੀ ਨਿਲਾਮੀ
ਜੇਕਰ ਕੋ-ਐਪਲੀਕੈਂਟ ਵੀ ਭੁਗਤਾਨ ਨਹੀਂ ਕਰ ਸਕਦਾ, ਤਾਂ ਬੈਂਕ ਗਾਰੰਟਰ ਤੋਂ ਪੁੱਛਗਿੱਛ ਕਰਦਾ ਹੈ। ਜੇ ਗਾਰੰਟਰ ਵੀ ਭੁਗਤਾਨ ਕਰਨ ਵਿੱਚ ਅਸਮਰੱਥ ਹੋਵੇ ਤਾਂ ਕਾਨੂੰਨੀ ਤੌਰ 'ਤੇ ਬੈਂਕ ਬਾਕੀ ਬਚੀ ਰਕਮ ਵਸੂਲਣ ਲਈ ਗਿਰਵੀ ਰੱਖੀ ਗਈ ਜਾਇਦਾਦ ਦੀ ਨਿਲਾਮੀ (Auction) ਕਰ ਸਕਦਾ ਹੈ।

ਅਨਸਿਕਿਓਰਡ ਲੋਨ (Unsecured Loan)
ਪਰਸਨਲ ਲੋਨ ਅਤੇ ਕ੍ਰੈਡਿਟ ਕਾਰਡ ਨੂੰ ਅਨਸਿਕਿਓਰਡ ਲੋਨ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਵਿੱਚ ਕੋਈ ਜਾਇਦਾਦ ਗਿਰਵੀ ਨਹੀਂ ਰੱਖੀ ਜਾਂਦੀ। ਅਜਿਹੇ ਲੋਨ ਦੇ ਮਾਮਲੇ 'ਚ ਜੇਕਰ ਕਰਜ਼ਾ ਪੂਰਾ ਨਹੀਂ ਹੁੰਦਾ ਤਾਂ ਬੈਂਕ ਕਾਨੂੰਨੀ ਵਾਰਸਾਂ ਜਾਂ ਪਰਿਵਾਰ ਦੇ ਜੀਵਤ ਮੈਂਬਰਾਂ ਤੋਂ ਹੀ ਰਕਮ ਵਸੂਲ ਕਰ ਸਕਦਾ ਹੈ। ਸਿਕਿਓਰਡ ਲੋਨ ਦੇ ਉਲਟ, ਇੱਥੇ ਬੈਂਕ ਪਰਿਵਾਰ ਦੀ ਜਾਇਦਾਦ ਜ਼ਬਤ ਜਾਂ ਨੀਲਾਮ ਨਹੀਂ ਕਰ ਸਕਦਾ। ਜੇਕਰ ਕਰਜ਼ਾ ਕਵਰ ਨਾ ਹੋਵੇ ਤਾਂ ਇਸ ਨੂੰ ਐੱਨ.ਪੀ.ਏ. (Non-Performing Asset) ਵਜੋਂ ਦਰਜ ਕੀਤਾ ਜਾ ਸਕਦਾ ਹੈ।

ਕਰਜ਼ੇ ਦੇ ਬੋਝ ਤੋਂ ਪਰਿਵਾਰ ਨੂੰ ਬਚਾਉਣ ਦਾ ਤਰੀਕਾ
ਪਰਿਵਾਰ ਨੂੰ ਕਰਜ਼ੇ ਦੇ ਬੋਝ ਤੋਂ ਬਚਾਉਣ ਲਈ ਲੋਨ ਇੰਸ਼ੋਰੈਂਸ (Loan Insurance) ਇੱਕ ਬਹੁਤ ਹੀ ਮਦਦਗਾਰ ਤਰੀਕਾ ਹੈ। ਜੇਕਰ ਲੋਨ ਲੈਣ ਵਾਲੇ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਲੋਨ 'ਤੇ ਇੰਸ਼ੋਰੈਂਸ ਹੈ ਤਾਂ ਇੰਸ਼ੋਰੈਂਸ ਕੰਪਨੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੰਦੀ ਹੈ। ਅੱਜਕੱਲ੍ਹ ਲਗਭਗ ਸਾਰੇ ਲੋਨ ਇੰਸ਼ੋਰੈਂਸ ਦੇ ਨਾਲ ਆਉਂਦੇ ਹਨ ਤਾਂ ਜੋ ਬੈਂਕ ਨੂੰ ਪੈਸਾ ਡੁੱਬਣ ਦਾ ਕੋਈ ਜੋਖਮ ਨਾ ਹੋਵੇ।

ਪ੍ਰੀਮੀਅਮ
ਲੋਨ ਇੰਸ਼ੋਰੈਂਸ ਦਾ ਪ੍ਰੀਮੀਅਮ ਉਮਰ, ਸਿਹਤ, ਲੋਨ ਦੀ ਰਕਮ ਅਤੇ ਸਮੇਂ (Tenure) 'ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ, 20 ਲੱਖ ਰੁਪਏ ਦੇ ਹੋਮ ਲੋਨ 'ਤੇ ਪ੍ਰੀਮੀਅਮ 2,500 ਤੋਂ 10,000 ਰੁਪਏ ਪ੍ਰਤੀ ਸਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਟਰਮ ਇੰਸ਼ੋਰੈਂਸ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ ਕਿ ਲੋਨ ਲੈਂਦੇ ਸਮੇਂ ਇੰਸ਼ੋਰੈਂਸ ਵੀ ਕਰਵਾਇਆ ਜਾਵੇ।


author

Baljit Singh

Content Editor

Related News