ਤਿੰਨ ਸਹਿਕਾਰੀ ਬੈਂਕਾਂ ''ਤੇ RBI ਦੀ ਵੱਡੀ ਕਾਰਵਾਈ, ਲਗਾਇਆ ਲੱਖਾਂ ਦਾ ਜੁਰਮਾਨਾ
Tuesday, Apr 05, 2022 - 02:48 PM (IST)

ਮੁੰਬਈ — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੱਖ-ਵੱਖ ਤਰ੍ਹਾਂ ਦੀ ਗੈਰ-ਪਾਲਣਾ ਲਈ ਤਿੰਨ ਸਹਿਕਾਰੀ ਬੈਂਕਾਂ 'ਤੇ ਕੁੱਲ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੋਮਵਾਰ ਨੂੰ ਇੱਕ ਬਿਆਨ ਵਿੱਚ, ਰਿਜ਼ਰਵ ਬੈਂਕ ਨੇ ਕਿਹਾ ਕਿ ਫਲਟਨ ਸਥਿਤ ਯਸ਼ਵੰਤ ਕੋਆਪਰੇਟਿਵ ਬੈਂਕ ਲਿਮਟਿਡ 'ਤੇ ਆਮਦਨ, ਸੰਪੱਤੀ ਵਰਗੀਕਰਣ, ਵਿਵਸਥਾਵਾਂ ਅਤੇ ਹੋਰ ਸਬੰਧਤ ਮੁੱਦਿਆਂ 'ਤੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਕ ਹੋਰ ਬਿਆਨ 'ਚ ਕੇਂਦਰੀ ਬੈਂਕ ਨੇ ਇਸੇ ਤਰ੍ਹਾਂ ਦੇ ਮਾਮਲੇ 'ਚ ਮੁੰਬਈ ਸਥਿਤ ਕੋਕਨ ਮਰਕੈਂਟਾਈਲ ਕੋਆਪਰੇਟਿਵ ਬੈਂਕ ਲਿਮਟਿਡ 'ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇੱਕ ਹੋਰ ਰੈਗੂਲੇਟਰੀ ਨੋਟਿਸ ਵਿੱਚ, ਆਰਬੀਆਈ ਨੇ ਕਿਹਾ ਕਿ ਉਸਨੇ ਕੋਲਕਾਤਾ ਸਥਿਤ ਸਮਤਾ ਸਹਿਕਾਰੀ ਵਿਕਾਸ ਬੈਂਕ ਲਿਮਟਿਡ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।