ਮਹਾਰਾਸ਼ਟਰ ਦੇ ਕੋ-ਆਪਰੇਟਿਵ ਬੈਂਕ ''ਤੇ RBI ਦੀ ਵੱਡੀ ਕਾਰਵਾਈ! ਗਾਹਕ ਹੁਣ ਨਹੀਂ ਕੱਢਵਾ ਸਕਣਗੇ ਨਕਦੀ

Sunday, May 15, 2022 - 05:30 PM (IST)

ਮਹਾਰਾਸ਼ਟਰ ਦੇ ਕੋ-ਆਪਰੇਟਿਵ ਬੈਂਕ ''ਤੇ RBI ਦੀ ਵੱਡੀ ਕਾਰਵਾਈ! ਗਾਹਕ ਹੁਣ ਨਹੀਂ ਕੱਢਵਾ ਸਕਣਗੇ ਨਕਦੀ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮਹਾਰਾਸ਼ਟਰ ਵਿੱਚ ਇੱਕ ਸਹਿਕਾਰੀ ਬੈਂਕ 'ਤੇ ਫੰਡ ਕਢਵਾਉਣ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਕੇਂਦਰੀ ਬੈਂਕ ਦੇ ਅਨੁਸਾਰ, ਕੋਲਹਾਪੁਰ ਸਥਿਤ ਮਹਾਸ਼ੰਕਰ ਰਾਓ ਪੁਜਾਰੀ ਨੂਤਨ ਨਗਰੀ ਸਹਿਕਾਰੀ ਬੈਂਕ ਲਿਮਿਟੇਡ ਦੀ ਵਿੱਤੀ ਹਾਲਤ ਨਾਜ਼ੁਕ ਹੈ। ਇਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੈ। RBI ਦੇ ਫੈਸਲੇ ਤੋਂ ਬਾਅਦ ਇਸ ਬੈਂਕ ਦੇ ਖਾਤਾਧਾਰਕ ਫਿਲਹਾਲ ਪੈਸੇ ਨਹੀਂ ਕੱਢਵਾ ਸਕਣਗੇ। ਹਾਲਾਂਕਿ, ਬੈਂਕ ਦੇ 99.88 ਪ੍ਰਤੀਸ਼ਤ ਜਮ੍ਹਾਂਕਰਤਾ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਬੀਮਾ ਯੋਜਨਾ ਦੇ ਅਧੀਨ ਆਉਂਦੇ ਹਨ। ਇਸ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਾਸ਼ੀ ਦਾ ਬੀਮਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਚਾਂਦੀ ਵੀ 3,216 ਰੁਪਏ ਟੁੱਟੀ

ਕੇਂਦਰੀ ਬੈਂਕ ਨੇ ਕਿਹਾ ਕਿ ਸ਼ੰਕਰਰਾਓ ਪੁਜਾਰੀ ਨੂਤਨ ਨਗਰੀ ਸਹਿਕਾਰੀ ਬੈਂਕ 'ਤੇ ਇਹ ਪਾਬੰਦੀ 13 ਮਈ, 2022 ਨੂੰ ਕਾਰੋਬਾਰ ਬੰਦ ਹੋਣ ਤੋਂ 6 ਮਹੀਨਿਆਂ ਦੀ ਮਿਆਦ ਲਈ ਲਾਗੂ ਕੀਤੀ ਗਈ ਹੈ। ਇਸ ਦੌਰਾਨ ਬੈਂਕ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾਵੇਗੀ। ਆਰਬੀਆਈ ਅਨੁਸਾਰ, ਜਮ੍ਹਾਂਕਰਤਾਵਾਂ ਨੂੰ ਬੈਂਕ ਵਿੱਚ ਮੌਜੂਦ ਤਰਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਬਚਤ, ਚਾਲੂ ਜਾਂ ਹੋਰ ਖਾਤਿਆਂ ਵਿੱਚ ਜਮ੍ਹਾਂ ਰਕਮਾਂ ਤੋਂ ਪੈਸੇ ਕਢਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਜਮ੍ਹਾ ਦੇ ਵਿਰੁੱਧ ਕਰਜ਼ੇ ਦੀ ਵਸੂਲੀ ਕੀਤੀ ਜਾ ਸਕਦੀ ਹੈ।

ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਇਸ ਕਦਮ ਨੂੰ ਬੈਂਕ ਦਾ ਲਾਇਸੈਂਸ ਰੱਦ ਕਰਨ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ। ਇਹ ਬੈਂਕ ਰਿਜ਼ਰਵ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਵੀ ਕਰਜ਼ੇ ਅਤੇ ਗ੍ਰਾਂਟ ਦਾ ਨਵੀਨੀਕਰਨ ਨਹੀਂ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਈ ਨਿਵੇਸ਼ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਦੇਣਦਾਰੀ ਲੈ ਸਕਦਾ ਹੈ। ਬੈਂਕ ਪਾਬੰਦੀਆਂ ਦੇ ਤਹਿਤ ਆਪਣੀ ਕੋਈ ਵੀ ਜਾਇਦਾਦ ਵੇਚ ਵੀ ਨਹੀਂ ਸਕਦਾ।

DICGC ਕੀ ਹੈ?

ਤੁਹਾਨੂੰ ਦੱਸ ਦੇਈਏ ਕਿ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਇੰਸ਼ੋਰੈਂਸ ਸਕੀਮ ਦੇ ਤਹਿਤ ਬੈਂਕਾਂ ਵਿੱਚ ਜਮ੍ਹਾ ਰਾਸ਼ੀ ਦਾ 5 ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਂਦਾ ਹੈ। ਇਸ ਕਾਰਨ ਬੈਂਕ ਦੇ ਦੀਵਾਲੀਏ ਹੋ ਜਾਣ ਜਾਂ ਉਸ ਦਾ ਲਾਇਸੈਂਸ ਰੱਦ ਹੋਣ ਦੀ ਸੂਰਤ ਵਿੱਚ ਗਾਹਕਾਂ ਨੂੰ ਅਜਿਹੀ ਜਮ੍ਹਾਂ ਰਕਮ ਗੁਆਉਣ ਦਾ ਖ਼ਤਰਾ ਨਹੀਂ ਹੈ। DICGC, ਰਿਜ਼ਰਵ ਬੈਂਕ ਦੀ ਸਹਾਇਕ ਕੰਪਨੀ, ਬੈਂਕ ਡਿਪਾਜ਼ਿਟ 'ਤੇ ਬੀਮਾ ਕਵਰ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ : 9 ਹਜ਼ਾਰ ਰੁਪਏ ਤੋਂ ਡਿੱਗ ਕੇ 50 ਪੈਸੇ ਰਹਿ ਗਈ ਇਸ ਕਰੰਸੀ ਦੀ ਕੀਮਤ, ਜਾਣੋ ਹੋਰ ਕ੍ਰਿਪਟੋਕਰੰਸੀ ਦਾ ਹਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News