RBI ਨੂੰ ਤੀਜਾ ਝਟਕਾ, ਡਿਪਟੀ ਗਵਰਨਰ ਵਿਸ਼ਵਨਾਥਨ ਨੇ ਦਿੱਤਾ ਅਸਤੀਫਾ
Thursday, Mar 05, 2020 - 01:18 PM (IST)
ਨਵੀਂ ਦਿੱਲੀ—ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਸ਼ਵਨਾਥਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ 'ਚ ਅਜੇ ਛੇ ਮਹੀਨਿਆਂ ਦਾ ਸਮਾਂ ਬਾਕੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ | ਵਿਰਲ ਆਚਾਰਿਆ ਦੇ ਅਸਤੀਫਾ ਦੇਣ ਦੇ ਬਾਅਦ ਐੱਨ.ਐੱਸ. ਵਿਸ਼ਵਨਾਥਨ ਨੂੰ ਦੁਬਾਰਾ ਆਰ.ਬੀ.ਆਈ. ਦੇ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ | ਇਹ ਕਰੀਬ 1 ਸਾਲ ਦੇ ਅੰਦਰ ਤੀਜੀ ਵਾਰ ਹੈ ਜਦੋਂਕਿ ਆਰ.ਬੀ.ਆਈ. ਦੇ ਕਿਸੇ ਉੱਚ ਅਧਿਕਾਰੀ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਆਪਣੇ ਅਹੁਦੇ ਨੂੰ ਛੱਡ ਦਿੱਤਾ ਹੈ |
ਖਬਰਾਂ ਦੀ ਮੰਨੀਏ ਤਾਂ ਵਿਸ਼ਵਨਾਥਨ ਨੇ ਸਿਹਤ ਸੰਬੰਧੀ ਕਾਰਨਾਂ ਦੇ ਚੱਲਦੇ ਤਿੰਨ ਮਹੀਨੇ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਹੈ | ਹਾਲ ਹੀ 'ਚ ਉਨ੍ਹਾਂ ਨੇ ਤਣਾਅ ਨਾਲ ਜੁੜੀਆਂ ਸਮੱਸਿਆਵਾਂ ਹੋ ਗਈਆਂ ਸਨ ਜਿਸ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ | ਮਾਰਚ ਨੂੰ ਵਿਸ਼ਵਨਾਥਨ ਕੇਂਦਰੀ ਬੈਂਕ ਛੱਡ ਦੇਣਗੇ | 1 ਮਾਰਚ ਨੂੰ ਵਿਸ਼ਵਨਾਥਨ ਕੇਂਦਰੀ ਬੈਂਕ ਛੱਡ ਦੇਣਗੇ | ਹੁਣ ਆਰ.ਬੀ.ਆਈ ਦੇ ਤਿੰਨ ਡਿਪਟੀ ਗਵਰਨਰ ਰਹਿ ਗਏ ਹਨ-ਮਾਈਕਲ ਪਾਤਰਾ, ਬੀ.ਪੀ. ਕਨੁਨਗੋ ਅਤੇ ਐੱਮ.ਕੇ ਜੈਨ ਅਤੇ ਪਾਤਰਾ ਨੂੰ ਹਾਲ ਹੀ 'ਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦਾ ਨਵਾਂ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ |
ਦੱਸ ਦੇਈਏ ਕਿ ਰਿਜ਼ਰਵ ਬੈਂਕ 'ਚ ਚਾਰ ਡਿਪਟੀ ਗਵਰਨਰ ਹੁੰਦੇ ਹਨ | ਸਰਕਾਰ ਇਨ੍ਹਾਂ ਦੀ ਨਿਯੁਕਤੀ ਗਵਰਨਰ ਦੀ ਰਾਏ ਨੂੰ ਅਹਿਮੀਅਤ ਦਿੰਦੇ ਹੋਏ ਕਰਦੀ ਹੈ | ਪਰੰਪਰਾ ਹੈ ਕਿ ਚਾਰ ਡਿਪਟੀ ਗਵਰਨਰ 'ਚੋਂ ਦੋ ਕੇਂਦਰੀ ਬੈਂਕ ਦੇ ਹੀ ਅਧਿਕਾਰੀ ਹੁੰਦੇ ਹਨ | ਇਕ ਡਿਪਟੀ ਗਵਰਨਰ ਕਮਰਸ਼ੀਅਲ ਬੈਂਕਿੰਗ ਖੇਤਰ ਨਾਲ ਹੁੰਦਾ ਹੈ | ਚੌਥਾ ਡਿਪਟੀ ਗਵਰਨਲ ਕੋਈ ਜਾਣਿਆ ਪਛਾਣਿਆ ਅਰਥਸ਼ਾਸਤਰੀ ਹੁੰਦਾ ਹੈ | ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਭਾਰਤੀ ਇਕੋਨਮੀ ਦੇ ਲਿਹਾਜ਼ ਨਾਲ ਉਰਜਿਤ ਪਟੇਲ ਦਾ ਸਭ ਤੋਂ ਵੱਡਾ ਅਸਤੀਫਾ ਸੀ | ਇਸ ਤੋਂ ਪਹਿਲਾਂ ਅਰਵਿੰਦ ਸੁਬਰਮਣੀਅਮ ਨੇ ਜੁਲਾਈ 2018 'ਚ ਵਿਅਕਤੀਗਤ ਕਾਰਨਾਂ ਨਾਲ ਮੁੱਖ ਆਰਥਿਕ ਸਲਾਹਕਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ | ਉੱਧਰ ਅਗਸਤ 2017 'ਚ ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਹੇ ਅਰਵਿੰਦ ਪਨਗੜੀਆਂ ਨੇ ਅਹੁਦਾ ਛੱਡ ਦਿੱਤਾ ਸੀ |