ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਇਟਲੀ ਕਾਰ ਨਿਰਮਾਤਾ ਲੈਂਬੋਰਗਿਨੀ ਦੀ ਕੀਤੀ ਆਲੋਚਨਾ
Monday, Oct 28, 2024 - 06:13 PM (IST)
ਨਵੀਂ ਦਿੱਲੀ (ਭਾਸ਼ਾ) – ਰੇਮੰਡ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਨੇ ਇਟਲੀ ਕਾਰ ਨਿਰਮਾਤਾ ਲੈਂਬੋਰਗਿਨੀ ਦੀ ਗਾਹਕਾਂ ਦੀਆਂ ਸ਼ਿਕਾਇਤਾਂ ’ਤੇ ਧਿਆਨ ਨਾ ਦੇਣ ਲਈ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ‘ਹੰਕਾਰੀ’ ਹੋਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਕਾਜੂ ਹੋਇਆ 400 ਰੁਪਏ ਮਹਿੰਗਾ, ਹੋਰ ਸੁੱਕੇ ਮੇਵਿਆਂ ਦੇ ਵੀ ਵਧੇ ਭਾਅ, ਜਾਣੋ ਕਦੋਂ ਮਿਲੇਗੀ ਰਾਹਤ
ਸਿੰਘਾਨੀਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਲੈਂਬੋਰਗਿਨੀ ਰੇਵੁਲਟੋ ਪੂਰੀ ਤਰ੍ਹਾਂ ਨਾਲ ਬਿਜਲੀ ਫੇਲ ਦੇ ਕਾਰਨ ਮੁੰਬਈ ਦੇ ਟ੍ਰਾਂਸ-ਹਾਰਬਰ ਲਿੰਕ ’ਤੇ ਫਸ ਗਈ ਹੈ। ਉਨ੍ਹਾਂ ਲਿਖਿਆ,‘ਮੈਂ ਭਾਰਤੀ ਮੁਖੀ ਸ਼ਰਦ ਅਗਰਵਾਲ ਅਤੇ ਏਸ਼ੀਆ ਮੁਖੀ ਫ੍ਰਾਂਸੈਸਕੋ ਸਕਾਡੋਰਨੀ ਦੇ ਹੰਕਾਰ ਤੋਂ ਹੈਰਾਨ ਹਾਂ। ਕਿਸੇ ਨੇ ਵੀ ਗਾਹਕਾਂ ਦੀਆਂ ਸਮੱਸਿਆਵਾਂ ’ਤੇ ਗੌਰ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।’ ਲੈਂਬੋਰਗਿਨੀ ਇੰਡੀਆ ਨੇ ਇਸ ਮਾਮਲੇ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੰਘਾਨੀਆ ਨੇ 16 ਅਕਤੂਬਰ ਨੂੰ ਜਾਣਕਾਰੀ ਦਿੱਤੀ ਸੀ ਕਿ ਲੈਂਬੋਰਗਿਨੀ ਇੰਡੀਆ ਅਤੇ ਏਸ਼ੀਆ ਲੀਡਰਜ਼ ਉਨ੍ਹਾਂ ਨਾਲ ਸੰਪਰਕ ਕਰਨ ’ਚ ਨਾਕਾਮ ਰਿਹਾ ਜਦਕਿ ਉਹ ਕੰਪਨੀ ਦੇ ਇਕ ਪੁਰਾਣੇ ਗਾਹਕ ਹਨ।
ਇਹ ਵੀ ਪੜ੍ਹੋ : McDonalds ਦੇ Burger ’ਚ E. coli ਬੈਕਟੀਰੀਅਲ ਇਨਫੈਕਸ਼ਨ ਦਾ ਖ਼ਤਰਾ, ਜਾਰੀ ਹੋਈ ਐਡਵਾਇਜ਼ਰੀ
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ’ਚ ਵਿਗੜਿਆ ਲੋਕਾਂ ਦਾ ਬਜਟ, ਖੁਰਾਕੀ ਤੇਲਾਂ ਦੇ ਮੁੱਲ ’ਚ 37 ਫੀਸਦੀ ਦਾ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8