ਰਤਨ ਟਾਟਾ ਨੇ ਦੋ ਸਾਲ ਪੁਰਾਣੀ ਕੰਪਨੀ ਵਿਚ ਕੀਤਾ ਨਿਵੇਸ਼, 18 ਸਾਲ ਦਾ ਹੈ ਫਾਊਂਡਰ
Friday, May 08, 2020 - 12:09 PM (IST)
ਨਵੀਂ ਦਿੱਲੀ - ਉਦਯੋਗਪਤੀ ਰਤਨ ਟਾਟਾ ਨੇ ਇਕ ਫਾਰਮਾਸਿਊਟੀਕਲ ਸਟਾਰਟਅਪ ਜੇਨਰਿਕ ਆਧਾਰ(Generic Aadhaar) ਵਿਚ ਨਿਵੇਸ਼ ਕੀਤਾ ਹੈ। ਜੇਨਰਿਕ ਆਧਾਰ ਦੇ ਸੰਸਥਾਪਕ ਅਤੇ ਸੀ.ਈ.ਓ. ਅਰਜੁਨ ਦੇਸ਼ਪਾਂਡੇ ਹਨ ਅਤੇ ਉਹ ਅਜੇ ਸਿਰਫ 18 ਸਾਲ ਦੇ ਹਨ। ਉਸਨੇ ਇਹ ਕੰਪਨੀ ਸਿਰਫ ਦੋ ਸਾਲ ਪਹਿਲਾਂ ਹੀ ਸ਼ੁਰੂ ਕੀਤੀ ਹੈ। ਜੇਨਰਿਕ ਆਧਾਰ ਦਵਾਈ ਦਾ ਪ੍ਰਚੂਨ ਕਾਰੋਬਾਰ ਕਰਦੀ ਹੈ। ਇਹ ਨਿਰਮਾਤਾਵਾਂ ਤੋਂ ਦਵਾਈਆਂ ਲੈਂਦੀ ਹੈ ਅਤੇ ਉਨ੍ਹਾਂ ਦਵਾਈਆਂ ਨੂੰ ਪ੍ਰਚੂਨ ਵਿਕਰੇਤਾਵਾਂ ਨੂੰ ਵੇਚਦੀ ਹੈ। ਫਿਲਹਾਲ ਰਤਨ ਟਾਟਾ ਨੇ ਇਸ ਸਟਾਰਟਅਪ 'ਚ ਕਿੰਨਾ ਨਿਵੇਸ਼ ਕੀਤਾ ਹੈ ਇਸ ਨੂੰ ਲੈ ਕੇ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ।
ਕੰਪਨੀ ਦਵਾਈ ਦਾ ਪ੍ਰਚੂਨ ਕਾਰੋਬਾਰ ਕਰਦੀ ਹੈ। ਉਹ ਨਿਰਮਾਤਾਵਾਂ ਕੋਲੋਂ ਦਵਾਈਆਂ ਲੈਂਦੀ ਹੈ ਅਤੇ ਉਨ੍ਹਾਂ ਨੂੰ ਫਾਰਮਾ ਰਿਟੇਲਰਾਂ ਨੂੰ ਵੇਚਦੀ ਹੈ। ਇਸ ਤਰੀਕੇ ਨਾਲ 16-20 ਫੀਸਦੀ ਥੋਕ ਵਿਕਰੇਤਾ ਦਾ ਮਾਰਜਨ ਖਤਮ ਹੋ ਜਾਂਦਾ ਹੈ। ਜੇਨਰਿਕ ਆਧਾਰ ਨੇ ਮੁੰਬਈ, ਪੁਣੇ, ਬੰਗਲੌਰ ਅਤੇ ਉੜੀਸਾ ਵਿਚ 30 ਫਾਰਮਾ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਵੇਲੇ ਇਸ ਕੰਪਨੀ ਦਾ ਸਾਲਾਨਾ ਰੈਵੇਨਿਊ 6 ਕਰੋੜ ਰੁਪਏ ਹੈ ਅਤੇ ਅਗਲੇ ਤਿੰਨ ਸਾਲਾਂ ਵਿਚ ਇਸਦਾ ਟੀਚਾ 150-200 ਕਰੋੜ ਰੁਪਏ ਤੱਕ ਪਹੁੰਚਣ ਦਾ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਕਿਸਾਨਾਂ ਲਈ ਤੋਹਫ਼ਾ! ਕੇਸੀਸੀ ਦਾ 10% ਇਸ ਕੰਮ ਲਈ ਕੀਤਾ ਜਾ ਸਕੇਗਾ ਇਸਤੇਮਾਲ
ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਗੁਜਰਾਤ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਨਵੀਂ ਦਿੱਲੀ, ਗੋਆ ਅਤੇ ਰਾਜਸਥਾਨ ਵਰਗੇ ਸੂਬਿਆਂ ਵਿਚ 1000 ਫਾਰਮੇਸੀ ਨਾਲ ਭਾਈਵਾਲੀ ਕਰੇਗੀ ਅਤੇ ਸਸਤੀਆਂ ਦਵਾਈਆਂ ਵੇਚੇਗੀ। ਜੇਨਰਿਕ ਅਧਾਰ ਗੈਰ ਸੰਗਠਿਤ ਖੇਤਰ ਨੂੰ ਤਕਨਾਲੋਜੀ ਦੇ ਜ਼ਰੀਏ ਸਹਾਇਤਾ ਕਰੇਗੀ। ਕੰਪਨੀ ਵਿਚ ਇਸ ਸਮੇਂ ਫਾਰਮਾਸਿਸਟ, ਆਈ.ਟੀ. ਇੰਜੀਨੀਅਰ ਅਤੇ ਮਾਰਕੀਟਿੰਗ ਪੇਸ਼ੇਵਰ ਸਮੇਤ 55 ਕਰਮਚਾਰੀ ਹਨ।
ਅਰਜੁਨ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਯੂਨੀਕ ਕਾਰੋਬਾਰ ਮਾਡਲ ਬਾਜ਼ਾਰ ਵਿਚ ਮੌਜੂਦ ਸਾਰੀਆਂ ਕੰਪਨੀਆਂ ਲਈ ਫਾਇਦੇਮੰਦ ਸਾਬਤ ਹੋਵੇਗਾ ਅਤੇ ਸਾਡਾ ਟੀਚਾ ਲੱਖਾਂ ਪਰਿਵਾਰਾਂ ਨੂੰ ਸਸਤੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣਾ ਹੈ। ਸਾਡਾ ਮਿਸ਼ਨ ਬਜ਼ੁਰਗਾਂ ਅਤੇ ਪੈਨਸ਼ਨ ਧਾਰਕਾਂ ਲਈ ਲੋੜੀਂਦੀਆਂ ਦਵਾਈਆਂ ਨੂੰ ਘੱਟ ਕੀਮਤ 'ਤੇ ਉਪਲਬਧ ਕਰਵਾਉਣਾ ਹੈ।